ਚੁਗਲੀ ਕਰਨ ਵਾਲਾ (ਚੁਗਲਖ਼ੋਰ) ਜੰਨਤ ਵਿੱਚ ਦਾਖਲ ਨਹੀਂ ਹੋਵੇਗਾ।

ਚੁਗਲੀ ਕਰਨ ਵਾਲਾ (ਚੁਗਲਖ਼ੋਰ) ਜੰਨਤ ਵਿੱਚ ਦਾਖਲ ਨਹੀਂ ਹੋਵੇਗਾ।

ਹੁਜ਼ੈਫਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਚੁਗਲੀ ਕਰਨ ਵਾਲਾ (ਚੁਗਲਖ਼ੋਰ) ਜੰਨਤ ਵਿੱਚ ਦਾਖਲ ਨਹੀਂ ਹੋਵੇਗਾ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਲਗਾਈ-ਬੁਝਾਈ ਕਰਨ ਵਾਲਾ, ਜੋ ਲੋਕਾਂ ਦੇ ਰਿਸ਼ਤੇ ਖਰਾਬ ਕਰਨ ਲਈ ਇੱਧਰ ਦੀ ਗੱਲ ਉੱਧਰ ਪਹੁੰਚਾਉਂਦਾ ਰਹਿੰਦਾ ਹੋਵੇ, ਉਹ ਇਸ ਸਜ਼ਾ ਦਾ ਹੱਕਦਾਰ ਹੈ ਕਿ ਉਹ ਜੰਨਤ ਵਿੱਚ ਦਾਖਲ ਨਾ ਹੋਵੇ।

فوائد الحديث

ਚੁਗਲਖ਼ੋਰੀ ਕਰਨਾ ਕਬੀਰਾ ਗੁਨਾਹ (ਵੱਡਾ ਗੁਨਾਹ) ਹੈ।

ਚੁਗਲੀ ਕਰਨ ਦੀ ਮਨਾਹੀ, ਕਿਉਂਕਿ ਇਸ ਨਾਲ ਰਿਸ਼ਤੇ ਖਰਾਬ ਹੁੰਦੇ ਹਨ ਅਤੇ ਇਹ ਬੰਦਿਆਂ ਅਤੇ ਸਮੂਹਾਂ ਲਈ ਬੜੀ ਹਾਨੀਕਾਰਕ ਹੁੰਦੀ ਹੈ।

التصنيفات

Blameworthy Morals