إعدادات العرض
ਬੱਚੇ! ਬਿਸਮਿੱਲਾਹ ਪੜ੍ਹ ਲਿਆ ਕਰੋ, ਸੱਜੇ ਹੱਥ ਨਾਲ ਖਾਇਆ ਕਰੋ ਅਤੇ ਆਪਣੇ ਸਾਹਮਣੇ ਤੋਂ ਖਾਇਆ ਕਰੋ
ਬੱਚੇ! ਬਿਸਮਿੱਲਾਹ ਪੜ੍ਹ ਲਿਆ ਕਰੋ, ਸੱਜੇ ਹੱਥ ਨਾਲ ਖਾਇਆ ਕਰੋ ਅਤੇ ਆਪਣੇ ਸਾਹਮਣੇ ਤੋਂ ਖਾਇਆ ਕਰੋ
ਉਮਰ ਬਿਨ ਅਬੁ ਸਲਮਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: "ਮੈਂ ਬੱਚਾ ਸੀ ਅਤੇ ਅੱਲਾਹ ਦੇ ਰਸੂਲ ﷺ ਦੀ ਦੇਖ-ਰੇਖ ਵਿੱਚ ਸੀ। (ਖਾਣਾ ਖਾਣ ਵੇਲੇ) ਮੇਰਾ ਹੱਥ ਬਰਤਨ ਦੇ ਚਾਰੋ ਪਾਸੇ ਘੁੰਮਦਾ ਸੀ। ਇਸ ਲਈ ਆਪ ﷺ ਨੇ ਮੈਨੂੰ ਫਰਮਾਇਆ: "ਬੱਚੇ! ਬਿਸਮਿੱਲਾਹ ਪੜ੍ਹ ਲਿਆ ਕਰੋ, ਸੱਜੇ ਹੱਥ ਨਾਲ ਖਾਇਆ ਕਰੋ ਅਤੇ ਆਪਣੇ ਸਾਹਮਣੇ ਤੋਂ ਖਾਇਆ ਕਰੋ।" ਸੋ, ਉਸ ਘੜੀ ਤੋਂ ਬਾਅਦ ਮੈਂ ਹਮੇਸ਼ਾ ਉਸੇ ਸਿੱਖਿਆ ਦੇ ਮੁਤਾਬਕ ਖਾਣਾ ਖਾਂਦਾ ਰਿਹਾ।
الترجمة
العربية Bosanski English فارسی Français Indonesia Русский Türkçe اردو हिन्दी 中文 বাংলা ئۇيغۇرچە Español Kurdî Português മലയാളം తెలుగు Kiswahili தமிழ் සිංහල မြန်မာ ไทย 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands Hausa دری Кыргызча Lietuvių Kinyarwanda नेपाली or ಕನ್ನಡ Română Soomaali Српски Wolof Українська Moore Tagalog Azərbaycan ქართული Magyar Deutsch Македонски Bambara አማርኛ Malagasy Oromoo ភាសាខ្មែរ मराठी Italiano O‘zbek Kurmancî тоҷикӣالشرح
ਅੱਲਾਹ ਦੇ ਨਬੀ ﷺ ਦੀ ਪਤਨੀ ਉੱਮੇ ਸਲਮਾ (ਰਜ਼ੀਅੱਲਾਹੁ ਅਨਹਾ) ਦੇ ਬੇਟੇ ਉਮਰ ਬਿਨ ਅਬੁ ਸਲਮਾ (ਰਜ਼ੀਅੱਲਾਹੁ ਅਨਹੁ) — ਜੋ ਕਿ ਅੱਲਾਹ ਦੇ ਨਬੀ ﷺ ਦੀ ਪਰਵਰਿਸ਼ (ਦੇਖ-ਰੇਖ) ਹੇਠ ਸਨ — ਦੱਸਦੇ ਹਨ ਕਿ ਖਾਣਾ ਖਾਣ ਵੇਲੇ ਖਾਣਾ ਚੁੱਕਣ ਲਈ ਉਨ੍ਹਾਂ ਦਾ ਹੱਥ ਬਰਤਨ ਦੇ ਚਾਰੋ ਪਾਸੇ ਘੁੰਮਦਾ ਰਹਿੰਦਾ ਸੀ। ਇਸ ਲਈ ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਨੂੰ ਖਾਣਾ ਖਾਣ ਦੇ ਤਿੰਨ ਅਦਾਬ (ਸਲੀਕੇ) ਸਿਖਾਏ: 1- ਖਾਣੇ ਦੀ ਸ਼ੁਰੂਆਤ ਵਿੱਚ "ਬਿਸਮਿੱਲਾਹ" ਕਹਿਣਾ। 2- ਸੱਜੇ ਹੱਥ ਨਾਲ ਖਾਣਾ ਖਾਣਾ। 3- ਬਰਤਨ ਜਾਂ ਭਾਂਡੇ ਵਿੱਚੋਂ ਆਪਣੇ ਸਾਹਮਣੇ ਦੇ ਹਿੱਸੇ ਤੋਂ ਖਾਣਾ ਖਾਣਾ।فوائد الحديث
ਖਾਣ-ਪੀਣ ਦਾ ਇੱਕ ਅਦਬ ਇਹ ਹੈ ਕਿ ਸ਼ੁਰੂ ਵਿੱਚ ਬਿਸਮਿੱਲਾਹ ਕਿਹਾ ਜਾਵੇ।
ਬੱਚਿਆਂ ਨੂੰ ਅਦਾਬ (ਸ਼ਿਸ਼ਟਾਚਾਰ/ਸਲੀਕਾ) ਸਿਖਾਉਣਾ ਚਾਹੀਦਾ ਹੈ। ਖਾਸ ਕਰਕੇ ਉਨ੍ਹਾਂ ਬੱਚਿਆਂ ਨੂੰ ਜੋ ਤੁਹਾਡੇ ਕਫ਼ਾਲਤ (ਸਰਪ੍ਰਸਤੀ) ਵਿੱਚ ਹੋਣ।
ਬੱਚਿਆਂ ਨੂੰ ਸਿੱਖਿਆ ਦੇਣ ਅਤੇ ਅਦਬ ਸਿਖਾਉਣ ਦੇ ਮਾਮਲੇ ਵਿੱਚ ਅੱਲਾਹ ਦੇ ਨਬੀ ﷺ ਦੀ ਨਰਮੀ ਅਤੇ ਉਦਾਰਤਾ।
ਖਾਣਾ ਖਾਣ ਦਾ ਇੱਕ ਅਦਬ ਇਹ ਹੈ ਕਿ ਸਾਹਮਣੇ ਤੋਂ ਖਾਣਾ ਖਾਇਆ ਜਾਵੇ। ਹਾਂ, ਜੇਕਰ ਪਲੇਟ ਵਿੱਚ ਖਾਣ ਦੀਆਂ ਵੱਖ-ਵੱਖ ਚੀਜ਼ਾਂ ਮੌਜੂਦ ਹੋਣ, ਤਾਂ ਉਸ ਲਈ (ਭਾਂਡੇ ਦੇ ਦੂਜੇ ਹਿੱਸੇ ਤੋਂ) ਲੈਣਾ ਜਾਇਜ਼ ਹੈ।
ਸਹਾਬੀ ਅੱਲਾਹ ਦੇ ਰਸੂਲ ﷺ ਦੇ ਸਿਖਾਏ ਹੋਏ ਅਦਾਬ 'ਤੇ ਪੂਰੀ ਪਾਬੰਦੀ ਨਾਲ ਅਮਲ ਕਰਦੇ ਸਨ। ਇਸ ਬਾਰੇ ਉਮਰ ਬਿਨ ਅਬੁ ਸਲਮਾ (ਰ.) ਦੇ ਇਸ ਕਥਨ ਤੋਂ ਪਤਾ ਚੱਲਦਾ ਹੈ: ਸੋ, ਉਸ ਘੜੀ ਤੋਂ ਬਾਅਦ ਮੈਂ ਹਮੇਸ਼ਾ ਉਸੇ ਸਿੱਖਿਆ ਦੇ ਮੁਤਾਬਕ ਖਾਣਾ ਖਾਂਦਾ ਰਿਹਾ।
التصنيفات
Manners of Eating and Drinking