ਤਾਕਤਵਰ ਉਹ ਨਹੀਂ ਜੋ ਕਿਸੇ ਨੂੰ ਪਛਾੜ ਦੇਵੇ, ਬਲਕਿ ਤਾਕਤਵਰ ਤਾਂ ਉਹ ਹੈ, ਜੋ ਗੁੱਸਾ ਕਰਨ ਵੇਲੇ ਆਪਣੇ ਆਪ 'ਤੇ ਕਾਬੂ ਰੱਖੇ।

ਤਾਕਤਵਰ ਉਹ ਨਹੀਂ ਜੋ ਕਿਸੇ ਨੂੰ ਪਛਾੜ ਦੇਵੇ, ਬਲਕਿ ਤਾਕਤਵਰ ਤਾਂ ਉਹ ਹੈ, ਜੋ ਗੁੱਸਾ ਕਰਨ ਵੇਲੇ ਆਪਣੇ ਆਪ 'ਤੇ ਕਾਬੂ ਰੱਖੇ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਤਾਕਤਵਰ ਉਹ ਨਹੀਂ ਜੋ ਕਿਸੇ ਨੂੰ ਪਛਾੜ ਦੇਵੇ, ਬਲਕਿ ਤਾਕਤਵਰ ਤਾਂ ਉਹ ਹੈ, ਜੋ ਗੁੱਸਾ ਕਰਨ ਵੇਲੇ ਆਪਣੇ ਆਪ 'ਤੇ ਕਾਬੂ ਰੱਖੇ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਅਸਲ ਸ਼ਕਤੀ ਤੇ ਤਾਕਤ ਸਰੀਰਕ ਸ਼ਕਤੀ ਨਹੀਂ ਹੈ ਅਤੇ ਨਾ ਹੀ ਦੂਜਿਆਂ ਨੂੰ ਕੁਸ਼ਤੀ ਵਿੱਚ ਪਛਾੜਨ ਦੀ ਤਾਕਤ ਅਸਲ ਤਾਕਤ ਹੈ। ਬਲਕਿ ਅਸਲ ਤਾਕਤਵਰ ਇਨਸਾਨ ਉਹ ਹੈ ਜੋ ਗੁੱਸਾ ਕਰਨ ਵੇਲੇ ਆਪਣੇ ਨਫ਼ਸ (ਅੰਤਰਮਨ) ਨਾਲ ਲੜੇ ਅਤੇ ਉਸ 'ਤੇ ਕਾਬੂ ਰੱਖੇ। ਕਿਉਂਕਿ ਇਹ ਆਪਣੇ ਆਪ ਨੂੰ ਕਾਬੂ ਕਰਨ ਅਤੇ ਸ਼ੈਤਾਨ 'ਤੇ ਭਾਰੂ ਹੋਣ ਦਾ ਪ੍ਰਮਾਣ ਹੈ।

فوائد الحديث

ਗੁੱਸਾ ਕਰਨ ਵੇਲੇ ਬਰਦਾਸ਼ਤ ਕਰਨ ਅਤੇ ਆਪਣੇ ਆਪ ਨੂੰ ਕੰਟਰੋਲ (ਕਾਬੂ) ਵਿੱਚ ਰੱਖਣ ਦੀ ਬਹੁਤ ਵੱਡੀ ਫ਼ਜ਼ੀਲਤ (ਮਹੱਤਤਾ) ਹੈ ਅਤੇ ਇਹ ਉਨ੍ਹਾਂ ਨੇਕ ਕਰਮਾਂ ਵਿੱਚੋਂ ਹੈ ਜਿਸ ਦੀ ਇਸਲਾਮ ਪ੍ਰੇਰਨਾ ਦਿੰਦਾ ਹੈ।

ਗੁੱਸੇ ਵੇਲੇ ਆਪਣੇ ਆਪ ਨਾਲ ਲੜਨਾ ਦੁਸ਼ਮਣ ਨਾਲ ਲੜਨ ਨਾਲੋਂ ਵੱਡਾ ਕੰਮ ਹੈ।

ਇਸਲਾਮ ਨੇ ਜਹਾਲਤ (ਅਗਿਆਨਤਾ) ਦੇ ਸਮੇਂ ਦੇ ਤਾਕਤ ਦੀ ਧਾਰਨਾ ਨੂੰ ਇੱਕ ਆਦਰਸ਼ ਆਚਰਣ ਵਿੱਚ ਬਦਲ ਦਿੱਤਾ ਹੈ। ਇਸ ਲਈ ਇਸਲਾਮ ਦੇ ਦ੍ਰਿਸ਼ਟੀਕੋਣ (ਨਜ਼ਰੀਏ) ਵਿੱਚ ਸਭ ਤੋਂ ਤਾਕਤਵਰ ਵਿਅਕਤੀ ਉਹ ਹੈ ਜੋ ਆਪਣੇ ਨਫ਼ਸ ਨੂੰ ਕਾਬੂ ਵਿੱਚ ਰੱਖੇ।

ਗੁੱਸੇ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਵਿਅਕਤੀ ਅਤੇ ਸਮਾਜ ਦੋਹਾਂ ਲਈ ਹਾਨੀਕਾਰਕ ਹੈ।

التصنيفات

Praiseworthy Morals