إعدادات العرض
ਕੀ ਮੈਂ ਤੁਹਾਨੂੰ ਸਭ ਤੋਂ ਭੈੜੇ ਵੱਡੇ ਗੁਨਾਹਾਂ ਬਾਰੇ ਨਾ ਦੱਸਾਂ
ਕੀ ਮੈਂ ਤੁਹਾਨੂੰ ਸਭ ਤੋਂ ਭੈੜੇ ਵੱਡੇ ਗੁਨਾਹਾਂ ਬਾਰੇ ਨਾ ਦੱਸਾਂ
ਅਬੁ-ਬਕਰਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਕੀ ਮੈਂ ਤੁਹਾਨੂੰ ਸਭ ਤੋਂ ਭੈੜੇ ਵੱਡੇ ਗੁਨਾਹਾਂ ਬਾਰੇ ਨਾ ਦੱਸਾਂ?" ਇਹ ਗੱਲ ਆਪ ﷺ ਨੇ ਤਿੰਨ ਵਾਰ ਦੁਹਰਾਈ। ਲੋਕਾਂ ਨੇ ਕਿਹਾ: ਜ਼ਰੂਰ, ਹੇ ਅੱਲਾਹ ਦੇ ਰਸੂਲ! ਤਾਂ ਆਪ ﷺ ਨੇ ਫਰਮਾਇਆ: "ਅੱਲਾਹ ਦੇ ਨਾਲ ਸ਼ਿਰਕ ਕਰਨਾ ਅਤੇ ਮਾਪਿਆਂ ਦੀ ਨਾਫਰਮਾਨੀ ਕਰਨਾ।" ਇਹ ਕਹਿੰਦੇ ਹੋਏ ਆਪ ﷺ ਟੇਕ ਲਗਾ ਕੇ ਬੈਠੇ ਸਨ, ਲੇਕਿਨ ਫੇਰ ਸਿਧੇ ਹੋ ਕੇ ਬੈਠੇ ਤੇ ਫਰਮਾਇਆ: "ਖ਼ਬਰਦਾਰ! ਝੂਠੀ ਗੱਲ ਕਹਿਣਾ (ਵੀ ਵੱਡਾ ਗੁਨਾਹ ਹੈ)।" ਆਪ ﷺ ਇਸ ਗੱਲ ਨੂੰ ਇੰਨੀ ਵਾਰੀ ਦੁਹਰਾਉਂਦੇ ਰਹੇ ਕਿ ਅਸੀਂ ਕਿਹਾ: ਕਾਸ਼ ਆਪ ﷺ ਖਮੋਸ਼ ਹੋ ਜਾਣ।
الترجمة
العربية Bosanski English Español فارسی Français Indonesia Русский Türkçe اردو 中文 हिन्दी বাংলা Kurdî Hausa Português മലയാളം తెలుగు Kiswahili தமிழ் සිංහල မြန်မာ Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands ئۇيغۇرچە دری Кыргызча Lietuvių Kinyarwanda नेपाली ಕನ್ನಡ Română Wolof Soomaali Српски Moore Українська Български Tagalog Azərbaycan ქართული Magyar Македонски Bambara አማርኛ Italiano Malagasy Oromoo ភាសាខ្មែរ ไทย मराठी O‘zbek тоҷикӣ Yao Kurmancîالشرح
ਅੱਲਾਹ ਦੇ ਨਬੀ ﷺ ਨੇ ਆਪਣੇ ਸਾਥੀਆਂ (ਸਹਾਬੀਆਂ) ਨੂੰ ਸਭ ਤੋਂ ਵੱਡੇ ਗੁਨਾਹਾਂ ਬਾਰੇ ਦੱਸਦੇ ਹੋਏ ਇਨ੍ਹਾਂ ਤਿੰਨ ਵੱਡੇ ਗੁਨਾਹਾਂ ਦਾ ਜ਼ਿਕਰ ਕੀਤਾ: 1- ਅੱਲਾਹ ਦਾ ਸ਼ਰੀਕ (ਸਾਂਝੀ) ਬਣਾਉਣਾ: ਸ਼ਿਰਕ ਨਾਮ ਹੈ ਕਿਸੇ ਵੀ ਇਬਾਦਤ ਨੂੰ ਅੱਲਾਹ ਤੋਂ ਇਲਾਵਾ ਕਿਸੇ ਹੋਰ ਲਈ ਕਰਨ ਅਤੇ ਗ਼ੈਰਉੱਲਾਹ (ਅੱਲਾਹ ਤੋਂ ਇਲਾਵਾ ਕਿਸੇ ਹੋਰ) ਨੂੰ ਉਲੂਹੀਅਤ (ਇਕਲੌਤਾ ਇਸ਼ਟ ਹੋਣ), ਰਬੂਬੀਅਤ ( ਇਕਲੌਤਾ ਰੱਬ ਹੋਣ) ਅਤੇ ਨਾਵਾਂ ਤੇ ਸਿਫਤਾਂ ਵਿੱਚ ਅੱਲਾਹ ਦੇ ਬਰਾਬਰ ਬਣਾ ਦੇਣਾ। 2- ਮਾਪਿਆਂ ਦੀ ਨਾਫਰਮਾਨੀ (ਅਣਆਗਿਆਕਾਰੀ): ਭਾਵ ਮਾਂ-ਬਾਪ ਨੂੰ ਕਿਸੇ ਬੋਲ ਜਾਂ ਕੰਮ ਦੁਆਰਾ ਜਾਂ ਉਨ੍ਹਾਂ ਨਾਲ ਚੰਗਾ ਵਿਹਾਰ ਨਾ ਕਰ ਕੇ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਤਕਲੀਫ ਦੇਣਾ। 3- ਝੂਠ ਬੋਲਣਾ, ਜਿਸ ਵਿੱਚ ਝੂਠੀ ਗਵਾਹੀ ਦੇਣਾ ਵੀ ਸ਼ਾਮਲ ਹੈ: ਇਸ ਤੋਂ ਮੁਰਾਦ ਹਰ ਉਹ ਘੜ੍ਹੀ ਹੋਈ ਤੇ ਝੂਠੀ ਗੱਲ ਹੈ, ਜਿਸ ਦਾ ਉਦੇਸ਼ ਕਿਸੇ ਦਾ ਮਾਲ (ਧਨ) ਹੜੱਪਣਾ ਜਾਂ ਕਿਸੇ ਦੀ ਬੇਇੱਜ਼ਤੀ ਕਰਨਾ ਆਦਿ ਹੋਵੇ। ਅੱਲਾਹ ਦੇ ਨਬੀ ﷺ ਨੇ ਝੂਠ ਬੋਲਣ ਤੋਂ ਬਾਰ-ਬਾਰ ਚੇਤਾਵਨੀ ਦੇ ਕੇ ਇਹ ਸਮਝਾਇਆ ਕਿ ਝੂਠ ਇੱਕ ਬੁਰੀ ਚੀਜ਼ ਹੈ ਅਤੇ ਸਮਾਜ ਉੱਤੇ ਇਸ ਦੇ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ। ਆਪ ﷺ ਨੇ ਝੂਠ ਬੋਲਣ ਤੋਂ ਇੰਨੀ ਵਾਰ ਸਾਵਧਾਨ ਕੀਤਾ ਕਿ ਸਹਾਬੀਆਂ ਨੇ ਆਪ ﷺ ਦੀ ਪਰੇਸ਼ਾਨੀ ਨੂੰ ਦੇਖ ਕੇ ਕਿਹਾ ਕਿ ਕਾਸ਼ ਆਪ ﷺ ਖਮੋਸ਼ ਹੋ ਜਾਂਦੇ!فوائد الحديث
ਸਭ ਤੋਂ ਵੱਡਾ ਗੁਨਾਹ ਅੱਲਾਹ ਦਾ ਸ਼ਰੀਕ ਬਣਾਉਣਾ (ਭਾਵ ਸ਼ਿਰਕ ਕਰਨਾ) ਹੈ, ਕਿਉਂਕਿ ਅੱਲਾਹ ਨੇ ਇਸ ਨੂੰ ਸਭ ਤੋਂ ਪਹਿਲਾਂ ਅਤੇ ਵੱਡੇ ਗੁਨਾਹਾਂ ਵਿੱਚੋਂ ਸਭ ਤੋਂ ਵੱਡਾ ਗੁਨਾਹ ਕਰਾਰ ਦਿੱਤਾ ਹੈ। ਇਸ ਦੀ ਪੁਸ਼ਟੀ ਅੱਲਾਹ ਤਆਲਾ ਦਾ ਇਹ ਫਰਮਾਨ ਵੀ ਕਰਦਾ ਹੈ: ﴾إِنَّ اللَّهَ لَا يَغْفِرُ أَنْ يُشْرَكَ بِهِ وَيَغْفِرُ مَا دُونَ ذَٰلِكَ لِمَنْ يَشَاءُ﴿ “ਬੇਸ਼ੱਕ ਅੱਲਾਹ ਸ਼ਿਰਕ (ਰੱਬ ਨਾਲ ਸਾਂਝੀ) ਕਰਨ ਵਾਲਿਆਂ ਨੂੰ ਕਦੇ ਨਹੀਂ ਬਖ਼ਸ਼ਦਾ, ਇਸ (ਗੁਨਾਹ) ਤੋਂ ਬਿਨਾਂ ਜਿਸ ਨੂੰ ਵੀ ਚਾਹੁੰਦਾ ਹੈ ਬਖ਼ਸ਼ ਦਿੰਦਾ ਹੈ।" [ਸੂਰਤ ਅਨ-ਨਿਸਾ: 48]
ਮਾਪਿਆਂ ਦੇ ਹੱਕ ਦੀ ਬਹੁਤ ਵੱਡੀ ਅਹਿਮੀਅਤ (ਮਹੱਤਤਾ) ਹੈ, ਕਿਉਂਕਿ ਅੱਲਾਹ ਤਆਲਾ ਨੇ ਉਨ੍ਹਾਂ ਦੇ ਹੱਕ ਨੂੰ ਆਪਣੇ ਹੱਕ ਦੇ ਨਾਲ ਜੋੜ ਕੇ ਬਿਆਨ ਕੀਤਾ ਹੈ।
ਗੁਨਾਹਾਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ: ਕਬੀਰਾ (ਵੱਡੇ) ਗੁਨਾਹ ਅਤੇ ਸਗੀਰਾ (ਛੋਟੇ) ਗੁਨਾਹ। ਕਬੀਰਾ ਗੁਨਾਹ ਉਹ ਗੁਨਾਹ ਹੈ, ਜਿਸ ਦੀ ਕੋਈ ਦੁਨੀਆਵੀ ਸਜ਼ਾ ਨਿਰਧਾਰਤ ਹੋਵੇ, ਜਿਵੇਂ ਹੁਦੂਦ (ਸਰੀਰਕ ਸਜ਼ਾ) ਤੇ ਲਾਹਨਤ ਆਦਿ ਜਾਂ ਜਿਸ 'ਤੇ ਕੋਈ ਆਖਰਤ ਦੀ ਸਜ਼ਾ ਦੀ ਚੇਤਾਵਨੀ ਦਿੱਤੀ ਹੋਵੇ, ਜਿਵੇਂ ਜਹੰਨਮ (ਨਰਕ) ਦੀ ਸਜ਼ਾ ਆਦਿ। ਕਬੀਰਾ ਗੁਨਾਹਾਂ ਵਿੱਚੋਂ ਵੀ ਕੁੱਝ ਗੁਨਾਹ ਦੂਜੇ ਕਬੀਰਾ ਗੁਨਾਹਾਂ ਨਾਲੋਂ ਵੱਧ ਹਰਾਮ ਤੇ ਸਖਤ ਹੁੰਦੇ ਹਨ। ਜਦੋਂ ਕਿ ਸਗੀਰਾ ਗੁਨਾਹ, ਕਬੀਰਾ ਗੁਨਾਹਾਂ ਨੂੰ ਛੱਡ ਕੇ ਬਾਕੀ ਗੁਨਾਹਾਂ ਨੂੰ ਕਿਹਾ ਜਾਂਦਾ ਹੈ।
