ਬੇਸ਼ੱਕ ਅੱਲਾਹ ਆਪਣੇ ਬੰਦੇ ਤੋਂ ਰਾਜ਼ੀ ਹੁੰਦਾ ਹੈ ਜਦੋਂ ਉਹ ਕੋਈ ਲੁਕਮਾ ਖਾਂਦਾ ਹੈ ਅਤੇ ਉਸ 'ਤੇ ਅੱਲਾਹ ਦਾ ਸ਼ੁਕਰ ਅਦਾ ਕਰਦਾ ਹੈ, ਜਾਂ ਕੋਈ ਘੂਟ…

ਬੇਸ਼ੱਕ ਅੱਲਾਹ ਆਪਣੇ ਬੰਦੇ ਤੋਂ ਰਾਜ਼ੀ ਹੁੰਦਾ ਹੈ ਜਦੋਂ ਉਹ ਕੋਈ ਲੁਕਮਾ ਖਾਂਦਾ ਹੈ ਅਤੇ ਉਸ 'ਤੇ ਅੱਲਾਹ ਦਾ ਸ਼ੁਕਰ ਅਦਾ ਕਰਦਾ ਹੈ, ਜਾਂ ਕੋਈ ਘੂਟ ਪੀਂਦਾ ਹੈ ਅਤੇ ਉਸ 'ਤੇ ਅੱਲਾਹ ਦੀ ਹਮਦ ਕਰਦਾ ਹੈ।

ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਰਿਵਾਇਤ ਕਰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਬੇਸ਼ੱਕ ਅੱਲਾਹ ਆਪਣੇ ਬੰਦੇ ਤੋਂ ਰਾਜ਼ੀ ਹੁੰਦਾ ਹੈ ਜਦੋਂ ਉਹ ਕੋਈ ਲੁਕਮਾ ਖਾਂਦਾ ਹੈ ਅਤੇ ਉਸ 'ਤੇ ਅੱਲਾਹ ਦਾ ਸ਼ੁਕਰ ਅਦਾ ਕਰਦਾ ਹੈ, ਜਾਂ ਕੋਈ ਘੂਟ ਪੀਂਦਾ ਹੈ ਅਤੇ ਉਸ 'ਤੇ ਅੱਲਾਹ ਦੀ ਹਮਦ ਕਰਦਾ ਹੈ।"

[صحيح] [رواه مسلم]

الشرح

ਨਬੀ ﷺ ਵਾਜਹ ਕਰਦੇ ਹਨ ਕਿ ਅੱਲਾਹ ਦੇ ਬੰਦੇ ਵਲੋਂ ਆਪਣੇ ਰੱਬ ਦੀ ਨੇਮਤਾਂ ਅਤੇ ਫ਼ਜ਼ਲ ਉਤੇ ਸ਼ੁਕਰ ਅਦਾ ਕਰਨਾ ਉਹ ਅਮਲ ਹੈ ਜਿਸ ਨਾਲ ਅੱਲਾਹ ਦੀ ਰਜ਼ਾ ਮਿਲਦੀ ਹੈ। ਇਸ ਤਰ੍ਹਾਂ ਬੰਦਾ ਜਦੋਂ ਖਾਣਾ ਖਾਂਦਾ ਹੈ ਜਾਂ ਪੀਣ ਵਾਲੀ ਚੀਜ਼ ਪੀਂਦਾ ਹੈ, ਤੇ 'ਅਲ੍ਹਮਦੁ ਲਿਲ੍ਹਾਹ' ਕਹਿੰਦਾ ਹੈ, ਤਾਂ ਅੱਲਾਹ ਉਸ ਤੋਂ ਰਾਜ਼ੀ ਹੁੰਦਾ ਹੈ।

فوائد الحديث

ਅੱਲਾਹ ਅਜ਼ਜ਼ਾ ਵ ਜੱਲ ਦੀ ਕਰਮਨਵਾਜ਼ੀ ਇਹ ਹੈ ਕਿ ਉਸ ਨੇ ਰਿਜ਼ਕ ਦੇਣ ਵਿੱਚ ਫ਼ਜ਼ਲ ਕੀਤਾ ਅਤੇ ਉਸ 'ਤੇ ਸਿਰਫ਼ ਸ਼ੁਕਰਗੁਜ਼ਾਰੀ ਕਰਕੇ ਰਾਜ਼ੀ ਹੋ ਗਿਆ।

ਅੱਲਾਹ ਦੀ ਰਜ਼ਾ ਸਭ ਤੋਂ ਆਸਾਨ ਵਸੀਲੇ ਨਾਲ ਹਾਸਲ ਕੀਤੀ ਜਾ ਸਕਦੀ ਹੈ, ਜਿਵੇਂ ਕਿ ਖਾਣ-ਪੀਣ ਤੋਂ ਬਾਅਦ "ਅਲਹਮਦੁ ਲਿਲ੍ਹਾਹ" ਕਹਿਣਾ।

ਖਾਣ-ਪੀਣ ਦੇ ਆਦਾਬ ਵਿੱਚੋਂ ਇੱਕ ਇਹ ਹੈ ਕਿ ਖਾਣ-ਪੀਣ ਤੋਂ ਬਾਅਦ ਅੱਲਾਹ ਤਆਲਾ ਦਾ ਸ਼ੁਕਰ ਅਦਾ ਕੀਤਾ ਜਾਵੇ।

التصنيفات

Manners of Eating and Drinking