ਅੱਲਾਹ ਤੁਹਾਡੀਆਂ ਸ਼ਕਲਾਂ ਅਤੇ ਤੁਹਾਡੇ ਮਾਲ ਨੂੰ ਨਹੀਂ ਵੇਖਦਾ, ਸਗੋਂ ਉਹ ਤੁਹਾਡੇ ਦਿਲਾਂ ਅਤੇ ਅਮਲਾਂ ਨੂੰ ਵੇਖਦਾ ਹੈ।

ਅੱਲਾਹ ਤੁਹਾਡੀਆਂ ਸ਼ਕਲਾਂ ਅਤੇ ਤੁਹਾਡੇ ਮਾਲ ਨੂੰ ਨਹੀਂ ਵੇਖਦਾ, ਸਗੋਂ ਉਹ ਤੁਹਾਡੇ ਦਿਲਾਂ ਅਤੇ ਅਮਲਾਂ ਨੂੰ ਵੇਖਦਾ ਹੈ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਅੱਲਾਹ ਤੁਹਾਡੀਆਂ ਸ਼ਕਲਾਂ ਅਤੇ ਤੁਹਾਡੇ ਮਾਲ ਨੂੰ ਨਹੀਂ ਵੇਖਦਾ, ਸਗੋਂ ਉਹ ਤੁਹਾਡੇ ਦਿਲਾਂ ਅਤੇ ਅਮਲਾਂ ਨੂੰ ਵੇਖਦਾ ਹੈ।"

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਅੱਲਾਹ ਤਆਲਾ ਬੰਦਿਆਂ ਦੇ ਰੰਗ-ਰੂਪ ਅਤੇ ਸ਼ਰੀਰਾਂ ਨੂੰ ਨਹੀਂ ਵੇਖਦਾ — ਕਿ ਉਹ ਖੂਬਸੂਰਤ ਹਨ ਜਾਂ ਬਦਸੂਰਤ? ਵੱਡੇ ਹਨ ਜਾਂ ਛੋਟੇ? ਤੰਦਰੁਸਤ ਹਨ ਜਾਂ ਬੀਮਾਰ? ਉਨ੍ਹਾਂ ਦੇ ਮਾਲ (ਧਨ) ਨੂੰ ਵੀ ਨਹੀਂ ਵੇਖਦਾ ਕਿ ਘੱਟ ਹੈ ਜਾਂ ਵੱਧ? ਅੱਲਾਹ ਤਆਲਾ ਇਨ੍ਹਾਂ ਚੀਜ਼ਾਂ ਅਤੇ ਇਨ੍ਹਾਂ ਦੇ ਘੱਟ ਜਾਂ ਵੱਧ ਹੋਣ ਦੇ ਅਧਾਰ 'ਤੇ ਹਿਸਾਬ ਨਹੀਂ ਲੈਂਦਾ। ਅੱਲਾਹ ਉਨ੍ਹਾਂ ਦੇ ਦਿਲਾਂ ਨੂੰ ਅਤੇ ਉਨ੍ਹਾਂ ਦੇ ਦਿਲਾਂ ਵਿੱਚ ਮੌਜੂਦ ਤਕਵਾ (ਅੱਲਾਹ ਦਾ ਡਰ), ਯਕੀਨ, ਸੱਚਾਈ ਅਤੇ ਇਖਲਾਸ (ਖਾਲਸ ਨੀਅਤ) ਜਾਂ ਫੇਰ ਰਿਆ (ਦਿਖਾਵਾ) ਅਤੇ ਲੋਕਾਂ ਵਿੱਚ ਮਸ਼ਹੂਰ ਹੋਣ ਦੀ ਭੁੱਖ ਨੂੰ ਵੇਖਦਾ ਹੈ। ਇਸੇ ਤਰ੍ਹਾਂ ਅੱਲਾਹ ਉਨ੍ਹਾਂ ਦੇ ਅਮਲਾਂ (ਕਰਮਾਂ) ਨੂੰ ਵੇਖਦਾ ਹੈ ਕਿ ਸਹੀ ਹਨ ਜਾਂ ਗਲਤ ਅਤੇ ਇਨ੍ਹਾਂ ਗੱਲਾਂ ਦੇ ਅਧਾਰ 'ਤੇ ਉਨ੍ਹਾਂ ਨੂੰ ਸਵਾਬ (ਇਨਾਮ) ਜਾਂ ਸਜ਼ਾ ਦਿੰਦਾ ਹੈ।

فوائد الحديث

ਦਿਲ ਦੇ ਸੁਧਾਰ ਅਤੇ ਉਸ ਨੂੰ ਹਰ ਬੁਰੀ ਸਿਫਤ (ਔਗੁਣ) ਤੋਂ ਪਾਕ-ਸਾਫ਼ ਰੱਖਣ 'ਤੇ ਧਿਆਨ।

ਦਿਲ ਦਾ ਸੁਧਾਰ ਖਾਲਸ ਨੀਅਤ 'ਤੇ ਅਧਾਰਿਤ ਹੈ ਅਤੇ ਅਮਲਾਂ ਦਾ ਸੁਧਾਰ ਨਬੀ ﷺ ਦੀ ਪਾਲਣਾ ਕਰਨ 'ਤੇ ਅਧਾਰਿਤ ਹੈ। ਅੱਲਾਹ ਕੋਲ ਇਹੋ ਦੋਨੋ ਚੀਜ਼ਾਂ ਦੇਖੀਆਂ ਜਾਂਦੀਆਂ ਹਨ ਅਤੇ ਇਨ੍ਹਾਂ 'ਤੇ ਹੀ ਫੈਸਲਾ ਹੁੰਦਾ ਹੈ।

ਇਨਸਾਨ ਨੂੰ ਆਪਣੇ ਮਾਲ, ਸੁੰਦਰਤਾ, ਜਿਸਮ ਜਾਂ ਇਸ ਦੁਨੀਆ ਦੀ ਕਿਸੇ ਵੀ ਚੀਜ਼ ਦੇ ਧੋਖੇ ਵਿੱਚ ਨਹੀਂ ਆਉਣਾ ਚਾਹੀਦਾ।

ਇਸ ਹਦੀਸ ਵਿੱਚ ਅੰਦਰੂਨੀ ਸੁਧਾਰ ਕਰਨ ਦੇ ਬਜਾਏ ਬਾਹਰੀ ਸ਼ਕਲ-ਸੂਰਤ ਵੱਲ ਝੁਕਣ ਤੋਂ ਸਾਵਧਾਨ ਕੀਤਾ ਗਿਆ ਹੈ।

التصنيفات

Oneness of Allah's Names and Attributes, Acts of Heart