إعدادات العرض
ਜੋ ਵਿਅਕਤੀ ਚਾਹੁੰਦਾ ਹੋਵੇ ਕਿ ਉਸਦੀ ਰੋਜ਼ੀ ਫੈਲਾ ਦਿੱਤੀ ਜਾਵੇ ਅਤੇ ਉਸਦੀ ਉਮਰ ਵਧਾ ਦਿੱਤੀ ਜਾਵੇ, ਉਹ ਆਪਣੇ ਰਿਸ਼ਤੇਦਾਰਾਂ ਨਾਲ ਚੰਗਾ ਵਿਹਾਰ…
ਜੋ ਵਿਅਕਤੀ ਚਾਹੁੰਦਾ ਹੋਵੇ ਕਿ ਉਸਦੀ ਰੋਜ਼ੀ ਫੈਲਾ ਦਿੱਤੀ ਜਾਵੇ ਅਤੇ ਉਸਦੀ ਉਮਰ ਵਧਾ ਦਿੱਤੀ ਜਾਵੇ, ਉਹ ਆਪਣੇ ਰਿਸ਼ਤੇਦਾਰਾਂ ਨਾਲ ਚੰਗਾ ਵਿਹਾਰ ਕਰੇ।
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜੋ ਵਿਅਕਤੀ ਚਾਹੁੰਦਾ ਹੋਵੇ ਕਿ ਉਸਦੀ ਰੋਜ਼ੀ ਫੈਲਾ ਦਿੱਤੀ ਜਾਵੇ ਅਤੇ ਉਸਦੀ ਉਮਰ ਵਧਾ ਦਿੱਤੀ ਜਾਵੇ, ਉਹ ਆਪਣੇ ਰਿਸ਼ਤੇਦਾਰਾਂ ਨਾਲ ਚੰਗਾ ਵਿਹਾਰ ਕਰੇ।"
الترجمة
العربية Bosanski English Español فارسی Français Indonesia Русский Türkçe اردو 中文 हिन्दी বাংলা ئۇيغۇرچە Kurdî Português മലയാളം తెలుగు Kiswahili தமிழ் සිංහල မြန်မာ Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands Hausa دری Fulfulde Magyar ಕನ್ನಡ Кыргызча Lietuvių or Română Kinyarwanda Српски O‘zbek Moore नेपाली Wolof Soomaali Български Українська Tagalog Azərbaycan ქართული тоҷикӣ Bambara Македонски Ελληνικά ភាសាខ្មែរ አማርኛ Malagasy Oromoo ไทย मराठी Lingala Italiano Yao Akan Kurmancî Kirundiالشرح
ਅੱਲਾਹ ਦੇ ਨਬੀ ﷺ ਰਿਸ਼ਤੇਦਾਰਾਂ ਨਾਲ ਰਿਸ਼ਤਾ ਜੋੜੇ ਰੱਖਣ ਦੀ ਪ੍ਰੇਰਨਾ ਦੇ ਰਹੇ ਹਨ। ਉਦਾਹਰਣ ਲਈ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਜਾਇਆ ਜਾਵੇ ਅਤੇ ਉਨ੍ਹਾਂ ਦੀ ਸਰੀਰਕ ਤੇ ਆਰਥਿਕ ਮਦਦ ਕੀਤੀ ਜਾਵੇ ਆਦਿ। ਇਸ ਨਾਲ ਰੋਜ਼ੀ ਵਿੱਚ ਵਾਧਾ ਹੁੰਦਾ ਹੈ ਅਤੇ ਉਮਰ ਲੰਬੀ ਹੁੰਦੀ ਹੈ।فوائد الحديث
ਅਰਬੀ ਸ਼ਬਦ "الرَّحِم" ਤੋਂ ਮੁਰਾਦ ਪਿਤਾ ਅਤੇ ਮਾਤਾ ਦੋਨਾਂ ਦੇ ਪਰਿਵਾਰਾਂ ਦੇ ਰਿਸ਼ਤੇਦਾਰ ਹਨ। ਰਿਸ਼ਤਾ ਜਿੰਨਾ ਨੇੜੇ ਦਾ ਹੋਵੇਗਾ, ਉਹ ਚੰਗੇ ਵਿਹਾਰ ਦਾ ਓਨਾ ਹੀ ਹੱਕਦਾਰ ਹੋਵੇਗਾ।
ਇਨਸਾਨ ਨੂੰ ਬਦਲਾ ਵੀ ਉਸੇ ਦਰਜੇ (ਮਿਆਰ) ਦਾ ਮਿਲਦਾ ਹੈ, ਜਿਸ ਦਰਜੇ ਦਾ ਉਸਦਾ ਅਮਲ ਹੁੰਦਾ ਹੈ। ਇਸ ਲਈ ਜੋ ਵਿਅਕਤੀ ਭਲਾਈ ਅਤੇ ਨੇਕੀ ਰਾਹੀਂ ਰਿਸ਼ਤੇ-ਨਾਤੇ ਜੋੜਦਾ ਹੈ, ਅੱਲਾਹ ਤਆਲਾ ਉਸਦੀ ਉਮਰ ਅਤੇ ਰੋਜ਼ੀ ਵਿੱਚ ਬਰਕਤ ਦਿੰਦਾ ਹੈ।
ਸਿਲਾ-ਰਹਿਮੀ (ਰਿਸ਼ਤੇਦਾਰੀ ਨਿਭਾਉਣਾ) ਰੋਜ਼ੀ ਵਿੱਚ ਵਾਧੇ ਅਤੇ ਲੰਬੀ ਉਮਰ ਦਾ ਸਾਧਨ (ਸਬੱਬ) ਹੈ। ਹਾਲਾਂਕਿ ਉਮਰ ਅਤੇ ਰੋਜ਼ੀ-ਰੋਟੀ ਪਹਿਲਾਂ ਤੋਂ ਹੀ ਨਿਰਧਾਰਤ ਹੁੰਦੀਆਂ ਹਨ, ਲੇਕਿਨ ਕਦੀ-ਕਦੀ ਇਨ੍ਹਾਂ ਵਿੱਚ ਬਰਕਤ ਆ ਜਾਂਦੀ ਹੈ ਅਤੇ ਇਨਸਾਨ ਆਪਣੇ ਜੀਵਨ ਵਿੱਚ ਹੋਰਾਂ ਲੋਕਾਂ ਨਾਲੋਂ ਵੱਧ ਅਤੇ ਲਾਭਕਾਰੀ ਕੰਮ ਕਰ ਜਾਂਦਾ ਹੈ। ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਰੋਜ਼ੀ ਅਤੇ ਉਮਰ ਵਿੱਚ ਵਾਧੇ ਤੋਂ ਮੁਰਾਦ ਹਕੀਕੀ (ਅਸਲ) ਵਾਧਾ ਹੈ। ਬਾਕੀ ਅੱਲਾਹ ਹੀ ਬਿਹਤਰ ਜਾਣਨ ਵਾਲਾ ਹੈ।
التصنيفات
Merits of Good Deeds