ਆਪਣੇ ਘਰਾਂ ਨੂੰ ਕਬਰਾਂ ਵਾਂਗ ਨਾ ਬਣਾਓ, ਅਤੇ ਮੇਰੀ ਕਬਰ ਨੂੰ ਤਿਉਹਾਰ (ਇੱਕ ਰਵਾਇਤੀ ਹਾਜਰੀ ਦੀ ਥਾਂ) ਨਾ ਬਣਾਓ, ਅਤੇ ਮੇਰੇ 'ਤੇ ਦੁਰੂਦ (ਸਲਾਮਤੀ)…

ਆਪਣੇ ਘਰਾਂ ਨੂੰ ਕਬਰਾਂ ਵਾਂਗ ਨਾ ਬਣਾਓ, ਅਤੇ ਮੇਰੀ ਕਬਰ ਨੂੰ ਤਿਉਹਾਰ (ਇੱਕ ਰਵਾਇਤੀ ਹਾਜਰੀ ਦੀ ਥਾਂ) ਨਾ ਬਣਾਓ, ਅਤੇ ਮੇਰੇ 'ਤੇ ਦੁਰੂਦ (ਸਲਾਮਤੀ) ਪੜ੍ਹੋ, ਕਿਉਂਕਿ ਤੁਸੀਂ ਭਾਵੇਂ ਜਿੱਥੇ ਮਰਜ਼ੀ ਹੋਵੋਂ ਤੁਹਾਡਾ ਦੁਰੂਦ ਮੇਰੇ ਤੱਕ ਪਹੁੰਚ ਜਾਂਦਾ ਹੈ।

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਆਪਣੇ ਘਰਾਂ ਨੂੰ ਕਬਰਾਂ ਵਾਂਗ ਨਾ ਬਣਾਓ, ਅਤੇ ਮੇਰੀ ਕਬਰ ਨੂੰ ਤਿਉਹਾਰ (ਇੱਕ ਰਵਾਇਤੀ ਹਾਜਰੀ ਦੀ ਥਾਂ) ਨਾ ਬਣਾਓ, ਅਤੇ ਮੇਰੇ 'ਤੇ ਦੁਰੂਦ (ਸਲਾਮਤੀ) ਪੜ੍ਹੋ, ਕਿਉਂਕਿ ਤੁਸੀਂ ਭਾਵੇਂ ਜਿੱਥੇ ਮਰਜ਼ੀ ਹੋਵੋਂ ਤੁਹਾਡਾ ਦੁਰੂਦ ਮੇਰੇ ਤੱਕ ਪਹੁੰਚ ਜਾਂਦਾ ਹੈ।"

[حسن] [رواه أبو داود]

الشرح

ਨਬੀ ਕਰੀਮ ﷺ ਨੇ ਘਰਾਂ ਨੂੰ ਨਮਾਜ਼ ਤੋਂ ਖਾਲੀ ਰੱਖਣ ਤੋਂ ਮਨਾਹ ਕੀਤਾ ਹੈ, ਤਾਂ ਜੋ ਉਹ ਕਬਰਾਂ ਵਾਂਗ ਨਾ ਹੋ ਜਾਣ, ਜਿੱਥੇ ਨਮਾਜ਼ ਪੜ੍ਹੀ ਨਹੀਂ ਜਾਂਦੀ। ਇਸੇ ਪ੍ਰਕਾਰ ਆਪ ﷺ ਨੇ ਆਪਣੀ ਕਬਰ 'ਤੇ ਵਾਰ-ਵਾਰ ਜਾਣ ਅਤੇ ਰਿਵਾਇਤੀ ਤਰੀਕੇ ਨਾਲ ਇਕੱਠ ਕਰਨ ਨੂੰ ਮਨਾਹ ਕੀਤਾ ਹੈ, ਕਿਉਂਕਿ ਇਹ ਸ਼ਿਰਕ ਵੱਲ ਲੈ ਜਾਣ ਦਾ ਰਾਹ ਬਣਦਾ ਹੈ। ਆਪ (ਨਬੀ ﷺ) ਨੇ ਧਰਤੀ ਦੀ ਕਿਸੇ ਵੀ ਥਾਂ ਤੋਂ ਦਰੂਦ ਅਤੇ ਸਲਾਮ ਭੇਜਣ ਦਾ ਹੁਕਮ ਦਿੱਤਾ ਹੈ, ਕਿਉਂਕਿ ਆਪ ﷺ ਤੱਕ ਹਰ ਹਾਲ ਵਿੱਚ ਤੇ ਇੱਕੋ ਸਮਾਨ ਦਰੂਦ ਪਹੁੰਚ ਜਾਂਦਾ ਹੈ ਫੇਰ ਭਾਵੇਂ ਉਹ ਨੇੜੇ ਤੋਂ ਹੋਵੇ ਜਾਂ ਦੂਰ ਤੋਂ ਹੋਵੇ। ਇਸ ਲਈ ਵਾਰ-ਵਾਰ ਆਪ ﷺ ਦੀ ਕਬਰ 'ਤੇ ਜਾਣ ਦੀ ਲੋੜ ਨਹੀਂ ਹੁੰਦੀ।

فوائد الحديث

ਘਰਾਂ ਨੂੰ ਅੱਲਾਹ ਤਆਲਾ ਦੀ ਇਬਾਦਤ ਤੋਂ ਖਾਲੀ ਰੱਖਣ ਦੀ ਮਨਾਹੀ।

ਨਬੀ ਕਰੀਮ ﷺ ਦੀ ਕਬਰ ਦੀ ਜ਼ਿਆਰਤ (ਦਰਸ਼ਨ) ਲਈ ਸਫ਼ਰ (ਤੀਰਥ ਯਾਤਰਾ) ਕਰਨ ਤੋਂ ਮਨਾਹੀ, ਕਿਉਂਕਿ ਆਪ ﷺ ਨੇ ਦਰੂਦ ਪੜ੍ਹਨ ਦਾ ਹੁਕਮ ਦਿੱਤਾ ਹੈ ਅਤੇ ਦੱਸਿਆ ਹੈ ਕਿ ਬੰਦਾ ਭਾਵੇਂ ਕਿਤੇ ਵੀ ਹੋਵੇ ਉਸ ਦਾ ਦਰੂਦ ਉਨ੍ਹਾਂ ਤੱਕ ਪਹੁੰਚ ਜਾਂਦਾ ਹੈ। ਹਾਂ, ਮਸਜਿਦ- ਏ-ਨਬਵੀ ਵੱਲ ਜਾਣ ਦੇ ਇਰਾਦੇ ਤੋਂ ਅਤੇ ਉੱਥੇ ਨਮਾਜ਼ ਪੜ੍ਹਨ ਦੀ ਨੀਅਤ ਤੋਂ ਸਫ਼ਰ ਕੀਤਾ ਜਾ ਸਕਦਾ ਹੈ।

ਨਬੀ ਕਰੀਮ ﷺ ਦੀ ਕਬਰ ਦੀ ਕਿਸੇ ਖ਼ਾਸ ਢੰਗ ਅਤੇ ਖ਼ਾਸ ਦਿਨ/ਸਮੇਂ 'ਤੇ ਵਾਰ-ਵਾਰ ਜ਼ਿਆਰਤ ਕਰਨਾ ਅਤੇ ਉਸਨੂੰ ਤਿਉਹਾਰ ਵਜੋਂ ਮਨਾਉਣਾ ਹਰਾਮ ਹੈ। ਇਹ ਮਨਾਹੀ ਅਤੇ ਇਹ ਹੁਕਮ ਹਰ ਇੱਕ ਕਬਰ ਦੀ ਜ਼ਿਆਰਤ 'ਤੇ ਲਾਗੂ ਹੁੰਦਾ ਹੈ।

ਨਬੀ ﷺ ਦਾ ਅੱਲਾਹ ਤਆਲਾ ਦੀ ਨਜ਼ਰ ਵਿੱਚ ਕਿੰਨਾ ਮਾਨ-ਸਨਮਾਨ ਹੈ, ਇਸਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਆਪ ﷺ 'ਤੇ ਹਰ ਸਮੇਂ ਅਤੇ ਹਰ ਥਾਂ 'ਤੇ ਦਰੂਦ ਭੇਜਣ ਦਾ ਹੁਕਮ ਦਿੱਤਾ ਗਿਆ ਹੈ।

ਕਬਰਾਂ ਕੋਲ ਨਮਾਜ਼ ਪੜ੍ਹਨ ਦੀ ਮਨਾਹੀ ਹੈ, ਇਹ ਗੱਲ ਸਹਾਬਾ ਨੂੰ ਚੰਗੀ ਤਰ੍ਹਾਂ ਪਤਾ ਸੀ, ਇਸੇ ਲਈ ਨਬੀ ﷺ ਨੇ ਇਸ ਗੱਲ ਤੋਂ ਰੋਕਿਆ ਕਿ ਘਰਾਂ ਨੂੰ ਕਬਰਾਂ ਵਰਗਾ ਨਾ ਬਣਾਓ, ਭਾਵ ਜਿੱਥੇ ਨਮਾਜ਼ ਨਹੀਂ ਪੜ੍ਹੀ ਜਾਂਦੀ।

التصنيفات

Merits of Good Deeds