ਦੋ ਬੋਲ ਜੋ ਜ਼ਬਾਨ 'ਤੇ ਬਹੁਤ ਹਲਕੇ ਹਨ, ਤੋਲ ਵਿੱਚ ਭਾਰੀ ਹਨ ਅਤੇ ਰਹਿਮਾਨ (ਅੱਲਾਹ) ਨੂੰ ਬਹੁਤ ਪਿਆਰੇ ਹਨ

ਦੋ ਬੋਲ ਜੋ ਜ਼ਬਾਨ 'ਤੇ ਬਹੁਤ ਹਲਕੇ ਹਨ, ਤੋਲ ਵਿੱਚ ਭਾਰੀ ਹਨ ਅਤੇ ਰਹਿਮਾਨ (ਅੱਲਾਹ) ਨੂੰ ਬਹੁਤ ਪਿਆਰੇ ਹਨ

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਦੋ ਬੋਲ ਜੋ ਜ਼ਬਾਨ 'ਤੇ ਬਹੁਤ ਹਲਕੇ ਹਨ, ਤੋਲ ਵਿੱਚ ਭਾਰੀ ਹਨ ਅਤੇ ਰਹਿਮਾਨ (ਅੱਲਾਹ) ਨੂੰ ਬਹੁਤ ਪਿਆਰੇ ਹਨ: ਸੁਬਹਾਨ ਅੱਲਾਹਿਲ ਅਜ਼ੀਮ (ਅੱਲਾਹ ਪਾਕ ਹੈ ਅਤੇ ਮਹਾਨ ਹੈ) ਅਤੇ ਸੁਬਹਾਨ ਅੱਲਾਹੀ ਵਾ ਬਿਹਮਦਿਹੀ (ਅੱਲਾਹ ਪਾਕ ਹੈ ਅਤੇ ਸਾਰੀਆਂ ਤਾਰੀਫਾਂ ਵਾਲਾ ਹੈ)।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਦੋ ਅਜਿਹੇ ਕਲਮੇ (ਬੋਲ) ਹਨ, ਜਿਨ੍ਹਾਂ ਨੂੰ ਬੰਦਾ ਆਸਾਨੀ ਨਾਲ ਅਤੇ ਹਰ ਹਾਲਤ ਵਿੱਚ ਪੜ੍ਹ ਸਕਦਾ ਹੈ, ਇਨ੍ਹਾਂ ਦਾ ਅਜਰ (ਇਨਾਮ) ਤੋਲ ਵਿੱਚ ਬਹੁਤ ਭਾਰੀ ਹੈ ਅਤੇ ਸਾਡਾ ਰਹਿਮਤ ਵਾਲਾ ਰੱਬ (ਅੱਲਾਹ) ਇਨ੍ਹਾਂ ਨਾਲ ਬਹੁਤ ਪਿਆਰ ਕਰਦਾ ਹੈ। ਇਹ ਦੋ ਕਲਮੇ ਹਨ: ਸੁਬਹਾਨ ਅੱਲਾਹਿਲ ਅਜ਼ੀਮ (ਅੱਲਾਹ ਪਾਕ ਤੇ ਮਹਾਨ ਹੈ) ਅਤੇ ਸੁਬਹਾਨ ਅੱਲਾਹੀ ਵਾ ਬਿਹਮਦਿਹੀ (ਅੱਲਾਹ ਪਾਕ ਤੇ ਸਾਰੀਆਂ ਤਾਰੀਫਾਂ ਵਾਲਾ ਹੈ)। ਇਨ੍ਹਾਂ ਦੋਨੋ ਕਲਮਿਆਂ ਦਾ ਇੰਨਾ ਮਹੱਤਵ ਇਸ ਲਈ ਹੈ ਕਿਉਂਕਿ ਇਨ੍ਹਾਂ ਵਿੱਚ ਅੱਲਾਹ ਦੀ ਮਹਾਨਤਾ ਤੇ ਸੰਪੂਰਨਤਾ ਦਾ ਵਰਨਣ ਕੀਤਾ ਗਿਆ ਹੈ ਅਤੇ ਉਸਨੂੰ ਹਰ ਪ੍ਰਕਾਰ ਦੀ ਕਮੀ ਤੋਂ ਪਾਕ (ਮੁਕਤ) ਘੋਸ਼ਿਤ ਕੀਤਾ ਗਿਆ ਹੈ।

فوائد الحديث

ਸਭ ਤੋਂ ਵੱਡਾ ਜ਼ਿਕਰ (ਸਿਮਰਨ) ਉਹ ਹੈ, ਜਿਸ ਵਿੱਚ ਅੱਲਾਹ ਦੀ ਪਾਕੀ ਅਤੇ ਉਸ ਦੀ ਹਮਦ (ਪ੍ਰਸ਼ੰਸਾ) ਦੋਵਾਂ ਦਾ ਇਕੱਠੇ ਵਰਨਣ ਕੀਤਾ ਜਾਵੇ।

ਬੰਦਿਆਂ 'ਤੇ ਅੱਲਾਹ ਦੀ ਵੱਡੀ ਰਹਿਮਤ (ਮਿਹਰ) ਦਾ ਬਿਆਨ ਕਿ ਉਹ ਥੋੜ੍ਹੇ ਜਿਹੇ ਅਮਲ 'ਤੇ ਵੀ ਵੱਡਾ ਬਦਲਾ ਦਿੰਦਾ ਹੈ।

التصنيفات

Timeless Dhikr