ਸਭ ਤੋਂ ਵਧੀਆ ਜ਼ਿਕਰ (ਰੱਬ ਦਾ ਸਿਮਰਨ) ਲਾ ਇਲਾਹਾ ਇਲੱਲਾਹ ਹੈ, ਅਤੇ ਸਭ ਤੋਂ ਵਧੀਆ ਦੁਆ ਅਲਹਮਦੁ ਲਿੱਲਾਹ ਹੈ।

ਸਭ ਤੋਂ ਵਧੀਆ ਜ਼ਿਕਰ (ਰੱਬ ਦਾ ਸਿਮਰਨ) ਲਾ ਇਲਾਹਾ ਇਲੱਲਾਹ ਹੈ, ਅਤੇ ਸਭ ਤੋਂ ਵਧੀਆ ਦੁਆ ਅਲਹਮਦੁ ਲਿੱਲਾਹ ਹੈ।

ਹਜ਼ਰਤ ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਸਭ ਤੋਂ ਵਧੀਆ ਜ਼ਿਕਰ (ਰੱਬ ਦਾ ਸਿਮਰਨ) ਲਾ ਇਲਾਹਾ ਇਲੱਲਾਹ ਹੈ, ਅਤੇ ਸਭ ਤੋਂ ਵਧੀਆ ਦੁਆ ਅਲਹਮਦੁ ਲਿੱਲਾਹ ਹੈ।"

[حسن] [رواه الترمذي والنسائي في الكبرى وابن ماجه]

الشرح

ਰਸੂਲੁੱਲਾਹ ﷺ ਦੱਸ ਰਹੇ ਹਨ ਕਿ ਸਭ ਤੋਂ ਵਧੀਆ ਜ਼ਿਕਰ "ਲਾ ਇਲਾਹਾ ਇਲੱਲਾਹ" ਹੈ, ਜਿਸਦਾ ਅਰਥ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ ਨਹੀਂ ਹੈ। ਜਦੋਂ ਕਿ ਸਭ ਤੋਂ ਵਧੀਆ ਦੁਆ ਅਲਹਮਦੁ ਲਿੱਲਾਹ ਹੈ; ਜਿਸਦਾ ਅਰਥ ਹੈ ਕਿ ਅਸੀਂ ਇਹ ਕਬੂਲ ਕਰਦੇ ਹਾਂ ਕਿ ਉਹ ਅੱਲਾਹ ਹੀ ਹੈ, ਜੋ ਸਾਰੀਆਂ ਮਿਹਰਾਂ ਦਾ ਦਾਤਾ ਹੈ, ਅਤੇ ਉਹੀਓ ਹੈ ਜੋ ਪੂਰਨ ਗੁਣਾਂ ਤੇ ਸਿਫਤਾਂ ਦਾ ਹੱਕਦਾਰ ਹੈ।

فوائد الحديث

ਕਲਮਾ-ਏ-ਤੌਹੀਦ (ਲਾ ਇਲਾਹਾ ਇਲੱਲਾਹ) ਪੜ੍ਹਨ ਨਾਲ ਅੱਲਾਹ ਦਾ ਵੱਧ ਤੋਂ ਵੱਧ ਜ਼ਿਕਰ ਕਰਨ ਅਤੇ ਅਲਹਮਦੁ ਲਿੱਲਾਹ ਪੜ੍ਹਨ ਨਾਲ ਵੱਧ ਤੋਂ ਵੱਧ ਦੁਆ ਕਰਨ ਦੀ ਨਸੀਹਤ।

التصنيفات

Timeless Dhikr