ਅੱਲਾਹ ਲਈ ਸਭ ਤੋਂ ਵੱਧ ਨਾਪਸੰਦ ਵਿਅਕਤੀ ਉਹ ਹੈ ਜੋ ਸਭ ਤੋਂ ਵੱਧ ਝਗੜਾਲੂ ਹੋਵੇ।

ਅੱਲਾਹ ਲਈ ਸਭ ਤੋਂ ਵੱਧ ਨਾਪਸੰਦ ਵਿਅਕਤੀ ਉਹ ਹੈ ਜੋ ਸਭ ਤੋਂ ਵੱਧ ਝਗੜਾਲੂ ਹੋਵੇ।

ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਅੱਲਾਹ ਲਈ ਸਭ ਤੋਂ ਵੱਧ ਨਾਪਸੰਦ ਵਿਅਕਤੀ ਉਹ ਹੈ ਜੋ ਸਭ ਤੋਂ ਵੱਧ ਝਗੜਾਲੂ ਹੋਵੇ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਅੱਲਾਹ ਤਆਲਾ ਬਹੁਤ ਜ਼ਿਆਦਾ ਝਗੜਾ ਕਰਨ ਵਾਲੇ ਵਿਅਕਤੀ ਨਾਲ ਘਿਰਣਾ ਤੇ ਨਫਰਤ ਕਰਦਾ ਹੈ, ਜੋ ਹੱਕ ਨੂੰ ਕਬੂਲ ਕਰਨ ਲਈ ਤਿਆਰ ਨਾ ਹੁੰਦਾ ਹੋਵੇ ਅਤੇ ਉਸਨੂੰ ਆਪਣੀ ਬਹਿਸ ਨਾਲ ਰੱਦ ਕਰਨ ਦੀ ਕੋਸ਼ਿਸ਼ ਕਰਦਾ ਹੋਵੇ ਜਾਂ ਝਗੜਾ ਤਾਂ ਹੱਕ ਲਈ ਕਰਦਾ ਹੋਵੇ, ਲੇਕਿਨ ਝਗੜਾ ਕਰਦੇ ਸਮੇਂ ਹੱਦੋਂ ਅੱਗੇ ਵੱਧ ਜਾਂਦਾ ਹੋਵੇ ਅਤੇ ਬਿਨਾ ਇਲਮ (ਗਿਆਨ) ਦੇ ਬਹਿਸ ਕਰਦਾ ਹੋਵੇ।

فوائد الحديث

ਪੀੜਤ ਵਿਅਕਤੀ ਦਾ ਸ਼ਰੀਅਤੀ ਤਰੀਕੇ ਨਾਲ ਅਦਾਲਤ ਵਿੱਚ ਜਾ ਕੇ ਆਪਣਾ ਹੱਕ ਮੰਗਣਾ ਨਿੰਦਣਯੋਗ ਝਗੜੇ ਦੇ ਦਾਇਰੇ ਵਿੱਚ ਨਹੀਂ ਆਉਂਦਾ।

ਬਹਿਸ ਅਤੇ ਝਗੜਾ ਜ਼ਬਾਨ ਦੇ ਕਲੇਸ਼ਾਂ ਵਿੱਚੋਂ ਇੱਕ ਹੈ, ਜੋ ਮੁਸਲਮਾਨਾਂ ਵਿੱਚ ਫੁੱਟ ਪਾਉਣ ਅਤੇ ਵਿਗਾੜ ਦਾ ਕਾਰਨ ਬਣਦਾ ਹੈ।

ਬਹਿਸ ਤੇ ਝਗੜਾ ਜੇਕਰ ਹੱਕ ਲਈ ਕੀਤਾ ਜਾਵੇ ਅਤੇ ਇਸਦਾ ਤਰੀਕਾ ਸਹੀ ਹੋਵੇ ਤਾਂ ਇਹ ਚੰਗਾ ਹੈ। ਲੇਕਿਨ ਜੇਕਰ ਇਹ ਹੱਕ ਨੂੰ ਝੁਠਲਾਉਣ ਅਤੇ ਝੂਠ ਨੂੰ ਸਥਾਪਤ ਕਰਨ ਲਈ ਕੀਤਾ ਜਾਵੇ ਜਾਂ ਬਿਨਾ ਕਿਸੇ ਪ੍ਰਮਾਣ ਦੇ ਕੀਤਾ ਜਾਵੇ ਤਾਂ ਇਹ ਨਿੰਦਣਯੋਗ ਹੈ।

التصنيفات

Virtues and Manners, Blameworthy Morals