ਰਿਸ਼ਤੇਦਾਰੀਆਂ ਨੂੰ ਤੋੜਨ ਵਾਲਾ ਵਿਅਕਤੀ, ਜੰਨਤ ਵਿੱਚ ਦਾਖਲ ਨਹੀਂ ਹੋਵੇਗਾ।

ਰਿਸ਼ਤੇਦਾਰੀਆਂ ਨੂੰ ਤੋੜਨ ਵਾਲਾ ਵਿਅਕਤੀ, ਜੰਨਤ ਵਿੱਚ ਦਾਖਲ ਨਹੀਂ ਹੋਵੇਗਾ।

ਜੁਬੈਰ ਬਿਨ ਮੁਤਇਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਨੂੰ ਕਹਿੰਦੇ ਹੋਏ ਸੁਣਿਆ: "ਰਿਸ਼ਤੇਦਾਰੀਆਂ ਨੂੰ ਤੋੜਨ ਵਾਲਾ ਵਿਅਕਤੀ, ਜੰਨਤ ਵਿੱਚ ਦਾਖਲ ਨਹੀਂ ਹੋਵੇਗਾ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਦੱਸ ਰਹੇ ਹਨ ਕਿ ਜਿਸਨੇ ਆਪਣੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਵਾਜਿਬ (ਲਾਜ਼ਮੀ) ਹੱਕਾਂ ਤੋਂ ਵਾਂਝਾ ਰੱਖਿਆ, ਉਨ੍ਹਾਂ ਨੂੰ ਤਕਲੀਫ਼ ਦਿੱਤੀ ਜਾਂ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ; ਤਾਂ ਉਹ ਇਸ ਗੱਲ ਹੱਕਦਾਰ ਹੈ ਕਿ ਜੰਨਤ ਵਿੱਚ ਕਦੇ ਦਾਖਲ ਨਾ ਹੋਵੇ।

فوائد الحديث

ਰਿਸ਼ਤੇਦਾਰੀਆਂ ਤੋੜਣਾ ਵੱਡਾ ਗੁਨਾਹ (ਕਬੀਰਾ ਗੁਨਾਹ) ਹੈ।

ਰਿਸ਼ਤੇਦਾਰੀਆਂ ਨੂੰ ਨਿਭਾਉਣ ਦਾ ਕੰਮ ਆਮ ਸਮਾਜ ਦੇ ਰੁਝਾਨ ਅਨੁਸਾਰ ਕੀਤਾ ਜਾਵੇਗਾ। ਇਹ ਸਥਾਨ, ਸਮਾਂ, ਹਲਾਤ ਅਤੇ ਲੋਕਾਂ ਦੇ ਮੁਤਾਬਕ ਵੱਖਰਾ ਹੋ ਸਕਦਾ ਹੈ।

ਰਿਸ਼ਤੇਦਾਰੀਆਂ ਨੂੰ ਨਿਭਾਉਣ ਦਾ ਕੰਮ ਰਿਸ਼ਤੇਦਾਰਾਂ ਨਾਲ ਮੇਲ-ਮਿਲਾਪ ਰੱਖ ਕੇ, ਉਨ੍ਹਾਂ ਨੂੰ ਸਦਕਾ ਦੇ ਕੇ, ਉਨ੍ਹਾਂ ਨਾਲ ਚੰਗਾ ਵਿਹਾਰ ਕਰ ਕੇ, ਬੀਮਾਰ ਹੋਣ 'ਤੇ ਉਨ੍ਹਾਂ ਦਾ ਹਾਲ ਪੁੱਛ ਕੇ, ਉਨ੍ਹਾਂ ਨੂੰ ਨੇਕੀ ਦਾ ਹੁਕਮ ਦੇ ਕੇ ਤੇ ਬੁਰਾਈ ਤੋਂ ਰੋਕ ਕੇ ਆਦਿ ਨਾਲ ਹੁੰਦਾ ਹੈ।

ਜਿੰਨੇ ਨੇੜਲੇ ਰਿਸ਼ਤੇਦਾਰ ਨਾਲ ਰਿਸ਼ਤਾ ਤੋੜਿਆ ਜਾਵੇਗਾ, ਉੱਨਾਂ ਹੀ ਜ਼ਿਆਦਾ ਗੁਨਾਹ ਮਿਲੇਗਾ।

التصنيفات

Virtues and Manners, Merits of Maintaining Kinship Ties