ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਦੋਂ ਤੱਕ ਪੱਕਾ ਮੋਮਿਨ (ਈਮਾਨ ਵਾਲਾ) ਨਹੀਂ ਹੋ ਸਕਦਾ, ਜਦੋਂ ਤੱਕ ਮੈਂ (ਨਬੀ ਕਰੀਮ ﷺ) ਉਸ ਲਈ ਉਸਦੇ ਪਿਓ, ਉਸਦੇ…

ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਦੋਂ ਤੱਕ ਪੱਕਾ ਮੋਮਿਨ (ਈਮਾਨ ਵਾਲਾ) ਨਹੀਂ ਹੋ ਸਕਦਾ, ਜਦੋਂ ਤੱਕ ਮੈਂ (ਨਬੀ ਕਰੀਮ ﷺ) ਉਸ ਲਈ ਉਸਦੇ ਪਿਓ, ਉਸਦੇ ਪੁੱਤਰ ਅਤੇ ਸਾਰੇ ਲੋਕਾਂ ਨਾਲੋਂ ਵੱਧ ਪਿਆਰਾ ਨਾ ਹੋ ਜਾਵਾਂ।

ਅਨਸ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਨਬੀ ਕਰੀਮ ﷺ ਨੇ ਫਰਮਾਇਆ: "ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਦੋਂ ਤੱਕ ਪੱਕਾ ਮੋਮਿਨ (ਈਮਾਨ ਵਾਲਾ) ਨਹੀਂ ਹੋ ਸਕਦਾ, ਜਦੋਂ ਤੱਕ ਮੈਂ (ਨਬੀ ਕਰੀਮ ﷺ) ਉਸ ਲਈ ਉਸਦੇ ਪਿਓ, ਉਸਦੇ ਪੁੱਤਰ ਅਤੇ ਸਾਰੇ ਲੋਕਾਂ ਨਾਲੋਂ ਵੱਧ ਪਿਆਰਾ ਨਾ ਹੋ ਜਾਵਾਂ।"

[صحيح] [متفق عليه]

الشرح

ਅੱਲਾਹ ਦੇ ਰਸੂਲ ﷺ ਸਾਨੂੰ ਦੱਸਦੇ ਹਨ ਕਿ ਕੋਈ ਮੁਸਲਮਾਨ ਉਦੋਂ ਤੱਕ ਪੱਕਾ ਈਮਾਨ ਵਾਲਾ ਨਹੀਂ ਬਣ ਸਕਦਾ, ਜਦੋਂ ਤੱਕ ਰਸੂਲੁੱਲਾਹ ﷺ ਦੀ ਮੁਹੱਬਤ ਨੂੰ ਆਪਣੀ ਮਾਂ, ਪਿਓ, ਪੁੱਤਰ, ਧੀ ਅਤੇ ਸਾਰੇ ਲੋਕਾਂ ਦੀ ਮੁਹੱਬਤ ਤੋਂ ਉੱਤੇ ਨਾ ਰੱਖੇ। ਇਹ ਮੁਹੱਬਤ ਇਸ ਗੱਲ ਦੀ ਮੰਗ ਕਰਦੀ ਹੈ ਕਿ ਆਪ ﷺ ਦੇ ਹੁਕਮਾਂ ਦਾ ਪਾਲਣ ਕੀਤਾ ਜਾਵੇ, ਆਪ ਦਾ ਸਤਿਕਾਰ ਕੀਤਾ ਜਾਵੇ, ਆਪ ਦੇ ਹੱਕ ਵਿੱਚ ਖੜ੍ਹਿਆ ਜਾਵੇ, ਅਤੇ ਆਪ ਦੀ ਅਵਗਿਆਕਾਰੀ/ਅਣਆਗਿਆਕਾਰੀ ਤੋਂ ਬਚਿਆ ਜਾਵੇ।

فوائد الحديث

ਅੱਲਾਹ ਦੇ ਰਸੂਲ ﷺ ਨਾਲ ਮੁਹੱਬਤ ਕਰਨਾ, ਅਤੇ ਆਪ ﷺ ਦੀ ਮੁਹੱਬਤ ਨੂੰ ਬਾਕੀ ਸਾਰਿਆਂ ਦੀ ਮੁਹੱਬਤ ਤੋਂ ਉੱਤੇ ਰੱਖਣਾ ਲਾਜ਼ਮੀ ਹੈ।

ਅੱਲਾਹ ਦੇ ਰਸੂਲ ﷺ ਨਾਲ ਸੱਚੀ ਮੁਹੱਬਤ ਕਰਨ ਦੀ ਇੱਕ ਨਿਸ਼ਾਨੀ ਇਹ ਹੈ ਕਿ ਬੰਦਾ ਆਪ ﷺ ਦੀ ਸੁੰਨਤ 'ਤੇ ਡਟਿਆ ਰਹੇ ਅਤੇ ਇਸ ਲਈ ਆਪਣਾ ਤਨ, ਮਨ ਤੇ ਧਨ ਲਗਾ ਦੇਵੇ।

ਅੱਲਾਹ ਦੇ ਰਸੂਲ ﷺ ਨਾਲ ਮੁਹੱਬਤ ਇਸ ਗੱਲ ਦੀ ਮੰਗ ਕਰਦੀ ਹੈ ਕਿ ਆਪ ﷺ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇ, ਆਪ ਦੀ ਦੱਸੀਆਂ ਗੱਲਾਂ ਦੀ ਪੁਸ਼ਟੀ ਕੀਤੀ ਜਾਵੇ, ਆਪ ਦੁਆਰਾ ਮਨਾਹ ਕੀਤੀਆਂ ਚੀਜ਼ਾਂ ਤੋਂ ਦੂਰ ਰਿਹਾ ਜਾਵੇ, ਆਪ ਦੀ ਆਗਿਆਕਾਰੀ ਕੀਤੀ ਜਾਵੇ ਅਤੇ ਬਿੱਦਤਾਂ (ਦੀਨ-ਧਰਮ ਵਿੱਚ ਨਵੇਂ ਤਰੀਕੇ ਤੇ ਰੀਤੀਆਂ ਘੜਨਾ) ਤੋਂ ਬਚਿਆ ਜਾਵੇ।

ਨਬੀ ﷺ ਦਾ ਹੱਕ ਸਾਰੇ ਲੋਕਾਂ ਦੇ ਹੱਕਾਂ ਤੋਂ ਵੱਧ ਮਹੱਤਵਪੂਰਣ ਅਤੇ ਜ਼ਰੂਰੀ ਹੈ। ਕਿਉਂਕਿ ਆਪ ﷺ ਦੁਆਰਾ ਹੀ ਅਸੀਂ ਗੁਮਰਾਹੀ ਛੱਡ ਕੇ ਸਿੱਧੀ ਰਾਹ 'ਤੇ ਆਏ, ਜਹੰਨਮ ਤੋਂ ਛੁਟਕਾਰਾ ਪਾਇਆ ਅਤੇ ਸਾਨੂੰ ਜੰਨਤ ਵਿੱਚ ਜਾਣ ਦਾ ਰਾਹ ਮਿਲਿਆ।

التصنيفات

Acts of Heart