إعدادات العرض
ਮੋਮਿਨ (ਈਮਾਨ ਵਾਲਾ) ਆਪਣੇ ਚੰਗੇ ਅਖਲਾਕ (ਆਚਰਣ) ਰਾਹੀਂ ਰੋਜ਼ਾ ਰੱਖਣ ਵਾਲੇ ਅਤੇ ਰਾਤ ਨੂੰ ਨਮਾਜ਼ ਪੜ੍ਹਨ ਵਾਲੇ ਦੇ ਦਰਜੇ ਤੱਕ ਪਹੁੰਚ ਜਾਂਦਾ…
ਮੋਮਿਨ (ਈਮਾਨ ਵਾਲਾ) ਆਪਣੇ ਚੰਗੇ ਅਖਲਾਕ (ਆਚਰਣ) ਰਾਹੀਂ ਰੋਜ਼ਾ ਰੱਖਣ ਵਾਲੇ ਅਤੇ ਰਾਤ ਨੂੰ ਨਮਾਜ਼ ਪੜ੍ਹਨ ਵਾਲੇ ਦੇ ਦਰਜੇ ਤੱਕ ਪਹੁੰਚ ਜਾਂਦਾ ਹੈ।
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਫਰਮਾਉਂਦੇ ਹੋਏ ਸੁਣਿਆ: "ਮੋਮਿਨ (ਈਮਾਨ ਵਾਲਾ) ਆਪਣੇ ਚੰਗੇ ਅਖਲਾਕ (ਆਚਰਣ) ਰਾਹੀਂ ਰੋਜ਼ਾ ਰੱਖਣ ਵਾਲੇ ਅਤੇ ਰਾਤ ਨੂੰ ਨਮਾਜ਼ ਪੜ੍ਹਨ ਵਾਲੇ ਦੇ ਦਰਜੇ ਤੱਕ ਪਹੁੰਚ ਜਾਂਦਾ ਹੈ।"
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Tiếng Việt සිංහල Kurdî Hausa Português മലയാളം తెలుగు မြန်မာ ไทย Deutsch 日本語 پښتو অসমীয়া Shqip Svenska Čeština ગુજરાતી Yorùbá Nederlands ئۇيغۇرچە Kiswahili தமிழ் دری Fulfulde Magyar ಕನ್ನಡ Кыргызча Lietuvių Malagasy Română Kinyarwanda नेपाली Српски Soomaali Moore Українська Български Wolof Azərbaycan ქართული тоҷикӣ Bambara Македонски አማርኛ Oromoo ភាសាខ្មែរ मराठी Italiano O‘zbek Kurmancî Yaoالشرح
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਚੰਗਾ ਅਖਲਾਕ (ਆਚਰਣ) ਇਨਸਾਨ ਨੂੰ ਹਮੇਸ਼ਾ ਰੋਜ਼ਾ ਰੱਖਣ ਵਾਲੇ ਅਤੇ ਪਾਬੰਦੀ ਨਾਲ ਤਹੱਜਦ (ਰਾਤ ਦੀ ਨਮਾਜ਼) ਪੜ੍ਹਨ ਵਾਲੇ ਇਨਸਾਨ ਦੇ ਬਰਾਬਰ ਲਿਆ ਕੇ ਖੜ੍ਹਾ ਕਰ ਦਿੰਦਾ ਹੈ। ਅਸਲ ਵਿੱਚ ਚੰਗਾ ਅਖਲਾਕ ਨਾਮ ਹੈ: ਭਲਾਈ ਕਰਨ, ਚੰਗੀ ਗੱਲ ਕਹਿਣ, ਹੱਸ ਕੇ ਮਿਲਣ, ਕਿਸੇ ਨੂੰ ਦੁੱਖ ਨਾ ਦੇਣ ਅਤੇ ਕਿਸੇ ਦੇ ਦਿੱਤੇ ਦੁੱਖ 'ਤੇ ਸਬਰ ਕਰਨ ਦਾ।فوائد الحديث
ਇਸਲਾਮ ਨੇ ਇਨਸਾਨੀ ਆਚਰਣ ਨੂੰ ਸੁਧਾਰਨ ਅਤੇ ਉਸ ਨੂੰ ਸੰਪੂਰਨ ਬਣਾਉਣ 'ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਹੈ।
ਚੰਗੇ ਅਖਲਾਕ ਦੀ ਫਜ਼ੀਲਤ (ਮਹੱਤਵ) ਇੰਨੀ ਜ਼ਿਆਦਾ ਹੈ ਕਿ ਇਸ ਰਾਹੀਂ ਬੰਦਾ ਲਗਾਤਾਰ ਰੋਜ਼ਾ ਰੱਖਣ ਵਾਲੇ (ਜੋ ਕਦੇ ਰੋਜ਼ਾ ਨਹੀਂ ਤੋੜਦਾ) ਅਤੇ ਬਿਨਾ ਥੱਕੇ ਰਾਤਾਂ ਨੂੰ ਇਬਾਦਤ ਕਰਨ ਵਾਲੇ ਦੇ ਦਰਜੇ ਤੱਕ ਪਹੁੰਚ ਜਾਂਦਾ ਹੈ।
ਦਿਨ ਵਿੱਚ ਰੋਜ਼ਾ ਰੱਖਣਾ ਅਤੇ ਰਾਤ ਨੂੰ (ਤਹੱਜਦ) ਪੜ੍ਹਨਾ, ਇਹ ਦੋਨੋ ਬਹੁਤ ਵੱਡੇ ਅਮਲ ਹਨ, ਜਿਨ੍ਹਾਂ ਨੂੰ ਕਰਨ ਵਿੱਚ ਨਫ਼ਸ (ਅੰਤਰਮਨ) ਨੂੰ ਮੁਸ਼ਕਿਲ ਹੁੰਦੀ ਹੈ। ਲੇਕਿਨ ਚੰਗੇ ਅਖਲਾਕ ਵਾਲਾ ਇਨਸਾਨ ਇਨ੍ਹਾਂ ਦੇ ਬਰਾਬਰ ਦਾ ਦਰਜਾ ਹਾਸਲ ਕਰ ਲੈਂਦਾ ਹੈ, ਕਿਉਂਕਿ ਅਜਿਹਾ ਕਰਨ ਵਿੱਚ ਉਸਨੂੰ ਆਪਣੇ ਨਫ਼ਸ ਨਾਲ ਲੜਨਾ ਪੈਂਦਾ ਹੈ।
التصنيفات
Praiseworthy Morals