ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਗਿਆ ਕਿ ਕਿਹੜੀ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਜੰਨਤ ਵਿੱਚ ਦਾਖਲ ਕਰਾਵੇਗੀ? ਤਾਂ ਆਪ ﷺ ਨੇ ਜਵਾਬ ਦਿੱਤਾ:…

ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਗਿਆ ਕਿ ਕਿਹੜੀ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਜੰਨਤ ਵਿੱਚ ਦਾਖਲ ਕਰਾਵੇਗੀ? ਤਾਂ ਆਪ ﷺ ਨੇ ਜਵਾਬ ਦਿੱਤਾ: "ਅੱਲਾਹ ਦਾ ਡਰ ਅਤੇ ਚੰਗਾ ਵਿਹਾਰ

ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਗਿਆ ਕਿ ਕਿਹੜੀ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਜੰਨਤ ਵਿੱਚ ਦਾਖਲ ਕਰਾਵੇਗੀ? ਤਾਂ ਆਪ ﷺ ਨੇ ਜਵਾਬ ਦਿੱਤਾ: "ਅੱਲਾਹ ਦਾ ਡਰ ਅਤੇ ਚੰਗਾ ਵਿਹਾਰ।" ਇਸੇ ਤਰ੍ਹਾਂ ਆਪ ﷺ ਤੋਂ ਪੁੱਛਿਆ ਗਿਆ ਕਿ ਕਿਹੜੀ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਜਹੰਨਮ ਵਿੱਚ ਦਾਖਲ ਕਰਾਵੇਗੀ? ਤਾਂ ਆਪ ﷺ ਨੇ ਜਵਾਬ ਦਿੱਤਾ: "ਜ਼ਬਾਨ ਅਤੇ ਸ਼ਰਮਗਾਹ (ਗੁਪਤ-ਅੰਗ)।"

[حسن صحيح] [رواه الترمذي وابن ماجه وأحمد]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜੰਨਤ ਵਿੱਚ ਦਾਖਲ ਹੋਣ ਦੇ ਸਭ ਤੋਂ ਵੱਡੇ ਦੋ ਸਾਧਨ ਹਨ। ਉਹ ਹਨ: ਅੱਲਾਹ ਦਾ ਡਰ (ਤਕਵਾ) ਅਤੇ ਚੰਗਾ ਵਿਹਾਰ (ਅਖਲਾਕ)। ਹਦੀਸ ਵਿੱਚ ਆਏ ਸ਼ਬਦ "تقوى الله" (ਅੱਲਾਹ ਦਾ ਡਰ) ਦਾ ਮਤਲਬ ਹੈ ਕਿ ਇਨਸਾਨ ਆਪਣੇ ਅਤੇ ਅੱਲਾਹ ਦੇ ਅਜ਼ਾਬ ਵਿਚਕਾਰ ਇੱਕ ਆੜ ਬਣਾ ਲਵੇ। ਇਹ ਆੜ ਅੱਲਾਹ ਦੇ ਹੁਕਮਾਂ ਨੂੰ ਮੰਨਣ ਅਤੇ ਉਸ ਦੀਆਂ ਮਨਾਹ ਕੀਤੀਆਂ ਚੀਜ਼ਾਂ ਤੋਂ ਬਚਣ ਨਾਲ ਬਣਦੀ ਹੈ। ਜਦੋਂ ਕਿ ਚੰਗੇ ਵਿਹਾਰ ਦਾ ਮਤਲਬ ਹੈ, ਹੱਸਦੇ ਚਿਹਰੇ ਨਾਲ ਮਿਲਣਾ, ਦੂਜਿਆਂ ਦਾ ਭਲਾ ਕਰਨਾ ਅਤੇ ਉਨ੍ਹਾਂ ਨੂੰ ਕੋਈ ਤਕਲੀਫ਼ ਨਾ ਦੇਣਾ। ਇਸਦੇ ਉਲਟ ਇਨਸਾਨ ਨੂੰ ਜਹੰਨਮ ਵਿੱਚ ਲਿਜਾਣ ਦੇ ਵੀ ਸਭ ਤੋਂ ਵੱਡੇ ਕਾਰਨ ਦੋ ਹਨ। ਉਹ ਹਨ: ਜ਼ਬਾਨ ਅਤੇ ਸ਼ਰਮਗਾਹ (ਗੁਪਤ-ਅੰਗ)। ਜ਼ਬਾਨ ਤੋਂ ਝੂਠ, ਚੁਗਲਖੋਰੀ ਅਤੇ ਗ਼ੀਬਤ (ਨਿੰਦਾ) ਵਰਗੇ ਗੁਨਾਹ ਹੁੰਦੇ ਹਨ। ਅਤੇ ਸ਼ਰਮਗਾਹ ਤੋਂ ਜ਼ਿਨਾ (ਵਿਆਹ ਤੋਂ ਬਿਨਾ ਸ਼ਰੀਰਕ ਸੰਬੰਧ) ਅਤੇ ਸਮਲਿੰਗਤਾ ਆਦਿ ਗੁਨਾਹ ਹੁੰਦੇ ਹਨ।

فوائد الحديث

ਜੰਨਤ ਵਿੱਚ ਦਾਖਲ ਹੋਣ ਦੀ ਦਾਤ ਦੇ ਕੁੱਝ ਸਾਧਨ ਅੱਲਾਹ ਤਆਲਾ ਨਾਲ ਸੰਬੰਧਤ ਹਨ, ਜਿਨ੍ਹਾਂ ਵਿੱਚੋਂ ਇੱਕ ਅੱਲਾਹ ਦਾ ਡਰ ਹੈ ਅਤੇ ਕੁੱਝ ਸਾਧਨ ਲੋਕਾਂ ਨਾਲ ਸੰਬੰਧਤ ਹਨ,ਜਿਨ੍ਹਾਂ ਵਿੱਚੋਂ ਇੱਕ ਚੰਗਾ ਵਿਹਾਰ ਹੈ।

ਮਨੁੱਖ ਲਈ ਉਸਦੀ ਜ਼ਬਾਨ ਇੱਕ ਖਤਰਨਾਕ ਅੰਗ ਹੈ ਅਤੇ ਇਹ ਜਹੰਨਮ ਵਿੱਚ ਦਾਖਲ ਕਰਨ ਵਾਲੇ ਕਾਰਨਾਂ ਵਿੱਚੋਂ ਇੱਕ ਕਾਰਨ ਹੈ।

ਮਨੁੱਖ ਦੀ ਕਾਮ-ਵਾਸ਼ਨਾ ਅਤੇ ਬਦਕਾਰੀ ਬੜੀ ਖਤਰਨਾਕ ਚੀਜ਼ਾਂ ਹਨ ਅਤੇ ਜ਼ਿਆਦਾਤਰ ਲੋਕ ਇਨ੍ਹਾਂ ਦੇ ਕਾਰਨ ਹੀ ਜਹੰਨਮ ਵਿੱਚ ਜਾਣਗੇ।

التصنيفات

Praiseworthy Morals, Descriptions of Paradise and Hell