ਜਿਸ ਨਾਲ ਅੱਲਾਹ ਭਲਾ ਕਰਨਾ ਚਾਹੁੰਦਾ ਹੈ,

ਜਿਸ ਨਾਲ ਅੱਲਾਹ ਭਲਾ ਕਰਨਾ ਚਾਹੁੰਦਾ ਹੈ,

ਹਜ਼ਰਤ ਮੁਆਵਿਆ (ਰਜ਼ੀਅੱਲਾਹੁ ਅਨਹੁ) ਫਰਮਾਉਂਦੇ ਹਨ: ਮੈਂ ਨਬੀ ਕਰੀਮ ﷺ ਨੂੰ ਇਹ ਫਰਮਾਉਂਦੇ ਸੁਣਿਆ: "ਜਿਸ ਨਾਲ ਅੱਲਾਹ ਭਲਾ ਕਰਨਾ ਚਾਹੁੰਦਾ ਹੈ, ਉਹਨੂੰ ਦੀਨ ਦੀ ਸਮਝ ਬਖ਼ਸ਼ ਦਿੰਦਾ ਹੈ।ਮੈਂ (ਸਿਰਫ਼) ਤਕਸੀਮ ਕਰਨ ਵਾਲਾ ਹਾਂ, ਅੱਲਾਹ (ਹੀ) ਅਸਲ ਵਿੱਚ ਦੇਣ ਵਾਲਾ ਹੈ।ਇਹ ਉਮਤ ਹਮੇਸ਼ਾ ਅੱਲਾਹ ਦੇ ਹુકਮ 'ਤੇ ਕਾਇਮ ਰਹੇਗੀ; ਉਨ੍ਹਾਂ ਦੀ ਵਿਰੋਧੀ ਤਾਕਤ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕੇਗੀ,ਜਦ ਤਕ ਅੱਲਾਹ ਦਾ ਫ਼ੈਸਲਾ (ਅਖੀਰੀ ਘੜੀ) ਨਹੀਂ ਆ ਜਾਂਦਾ।”

[صحيح] [متفق عليه]

الشرح

ਨਬੀ ਕਰੀਮ ﷺ ਇਸ ਗੱਲ ਦੀ ਖ਼ਬਰ ਦੇ ਰਹੇ ਹਨ ਕਿ ਜਿਸ ਇਨਸਾਨ ਨਾਲ ਅੱਲਾਹ ਭਲਾਈ ਦਾ ਇਰਾਦਾ ਕਰਦਾ ਹੈ, ਤਾਂ ਉਹਨੂੰ ਆਪਣੇ ਦਿਨ (ਧਰਮ) ਦੀ ਸਮਝ ਬਖ਼ਸ਼ਦਾ ਹੈ।ਅਤੇ ਨਬੀ ﷺ ਨੇ ਫਰਮਾਇਆ ਕਿ ਮੈਂ ਸਿਰਫ਼ ਵੰਡਣ ਵਾਲਾ ਹਾਂ — ਜੋ ਕੁਝ ਅੱਲਾਹ ਤਆਲਾ ਨੇ ਮੈਨੂੰ ਰਿਜ਼ਕ, ਇਲਮ ਜਾਂ ਹੋਰ ਨੈਮਤਾਂ ਦਿੱਤੀਆਂ ਹਨ, ਮੈਂ ਉਹ ਵੰਡਦਾ ਹਾਂ।ਅਸਲ ਵਿੱਚ ਦੇਣ ਵਾਲਾ ਤਾ ਅੱਲਾਹ ਹੀ ਹੈ, ਹੋਰ ਸਾਰੇ ਤਾਂ ਸਿਰਫ਼ ਵਸੀਲੇ (ਜ਼ਰੀਏ) ਹਨ ਜੋ ਅੱਲਾਹ ਦੇ ਹੁਕਮ ਨਾਲ ਹੀ ਫਾਇਦਾ ਦੇ ਸਕਦੇ ਹਨ।ਅਤੇ ਇਹ ਉਮਤ ਹਮੇਸ਼ਾ ਅੱਲਾਹ ਦੇ ਹੁਕਮ 'ਤੇ ਕਾਇਮ ਰਹੇਗੀ — ਉਨ੍ਹਾਂ ਨੂੰ ਉਹ ਲੋਕ ਨੁਕਸਾਨ ਨਹੀਂ ਪਹੁੰਚਾ ਸਕਣਗੇ ਜੋ ਉਨ੍ਹਾਂ ਦੇ ਮੁਖਾਲਫ਼ ਹਨ — ਇਹੋ ਹਾਲਾਤ ਕਾਇਮ ਰਹਿਣਗੇ ਜਦ ਤਕ ਕ਼ਿਆਮਤ ਨਹੀਂ ਆ ਜਾਂਦੀ।

فوائد الحديث

ਸ਼ਰੀਅਤੀ ਇਲਮ (ਦਿਨੀ ਗਿਆਨ) ਦੀ ਵਡਿਆਈ, ਉਸ ਦੀ ਫ਼ਜ਼ੀਲਤ, ਉਸ ਨੂੰ ਸਿੱਖਣ ਦੀ ਅਹਿਮੀਅਤ ਅਤੇ ਲੋਕਾਂ ਨੂੰ ਇਸ ਵੱਲ ਉਤਸ਼ਾਹਿਤ ਕਰਨਾ।

ਹੱਕ 'ਤੇ ਕਾਇਮ ਰਹਿਣਾ ਇਸ ਉਮਤ ਵਿਚ ਜ਼ਰੂਰ ਮੌਜੂਦ ਰਹੇਗਾ। ਜੇਕਰ ਕੋਈ ਜਮਾਤ (ਟੋਲਾ) ਹੱਕ ਨੂੰ ਛੱਡ ਦੇਵੇ, ਤਾਂ ਕੋਈ ਹੋਰ ਜਮਾਤ ਉਸ 'ਤੇ ਕਾਇਮ ਹੋ ਜਾਵੇਗੀ।

ਦੀਨ ਦੀ ਸਮਝ ਹਾਸਲ ਕਰਨਾ — ਇਹ ਇਸ ਗੱਲ ਦੀ ਨਿਸ਼ਾਨੀ ਹੈ ਕਿ ਅੱਲਾਹ ਤਆਲਾ ਆਪਣੇ ਬੰਦੇ ਲਈ ਭਲਾਈ ਚਾਹੁੰਦਾ ਹੈ।

ਨਬੀ ਕਰੀਮ ﷺ ਸਿਰਫ਼ ਅੱਲਾਹ ਦੇ ਹੁਕਮ ਅਤੇ ਇਰਾਦੇ ਨਾਲ ਹੀ ਦੇਂਦੇ ਹਨ, ਅਤੇ ਉਹ ਆਪਣੀ ਤਰਫ਼ੋਂ ਕਿਸੇ ਚੀਜ਼ ਦੇ ਮਾਲਕ ਨਹੀਂ ਹਨ।

التصنيفات

Excellence of Knowledge