ਮੈਂ ਆਪਣੇ ਬਾਅਦ ਕੋਈ ਅਜਿਹਾ ਫਿਤਨਾ (ਆਜ਼ਮਾਇਸ਼) ਨਹੀਂ ਛੱਡਿਆ, ਜੋ ਮਰਦਾਂ ਲਈ ਔਰਤਾਂ ਨਾਲੋਂ ਵੱਧ ਹਾਨੀਕਾਰਕ ਹੋਵੇ।

ਮੈਂ ਆਪਣੇ ਬਾਅਦ ਕੋਈ ਅਜਿਹਾ ਫਿਤਨਾ (ਆਜ਼ਮਾਇਸ਼) ਨਹੀਂ ਛੱਡਿਆ, ਜੋ ਮਰਦਾਂ ਲਈ ਔਰਤਾਂ ਨਾਲੋਂ ਵੱਧ ਹਾਨੀਕਾਰਕ ਹੋਵੇ।

ਉਸਾਮਾ ਬਿਨ ਜ਼ੈਦ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਮੈਂ ਆਪਣੇ ਬਾਅਦ ਕੋਈ ਅਜਿਹਾ ਫਿਤਨਾ (ਆਜ਼ਮਾਇਸ਼) ਨਹੀਂ ਛੱਡਿਆ, ਜੋ ਮਰਦਾਂ ਲਈ ਔਰਤਾਂ ਨਾਲੋਂ ਵੱਧ ਹਾਨੀਕਾਰਕ ਹੋਵੇ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਆਪ ﷺ ਨੇ ਆਪਣੇ ਬਾਅਦ ਮਰਦਾਂ ਦੇ ਲਈ ਅਜਿਹੀ ਕੋਈ ਆਜ਼ਮਾਇਸ਼ ਜਾਂ ਪ੍ਰੀਖਿਆ ਨਹੀਂ ਛੱਡੀ, ਜੋ ਔਰਤਾਂ ਨਾਲੋਂ ਵੱਧ ਨੁਕਸਾਨਦਾਇਕ (ਹਾਨੀਕਾਰਕ) ਹੋਵੇ। ਔਰਤ ਜੇਕਰ ਉਸਦੇ ਪਰਿਵਾਰ ਦੀ ਹੋਵੇ, ਤਾਂ ਉਸ ਦੁਆਰਾ ਕੀਤੀ ਜਾਣ ਵਾਲੀ ਸ਼ਰੀਅਤ ਦੀ ਉਲੰਘਣਾ ਕਾਰਨ ਮਰਦ ਨੂੰ ਨੁਕਸਾਨ ਹੁੰਦਾ ਹੈ ਅਤੇ ਜੇਕਰ ਉਸਦੇ ਪਰਿਵਾਰ ਦੀ ਨਾ ਹੋਵੇ, ਤਾਂ ਉਸ ਨਾਲ ਮਿਲਣ-ਜੁਲਣ ਅਤੇ ਉਸ ਨਾਲ ਇਕੱਲਿਆਂ ਵਿੱਚ ਰਹਿਣ ਤੇ ਇਸ ਦੇ ਨਤੀਜੇ ਵਿੱਚ ਪੈਦਾ ਹੋਣ ਵਾਲੀਆਂ ਬੁਰਾਈਆਂ ਦੇ ਕਾਰਨ ਮਰਦ ਨੂੰ ਨੁਕਸਾਨ ਹੁੰਦਾ ਹੈ।

فوائد الحديث

ਇੱਕ ਮੁਸਲਮਾਨ ਨੂੰ ਔਰਤਾਂ ਦੇ ਫ਼ਿਤਨੇ (ਆਜ਼ਮਾਇਸ਼) ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਇਸ ਫ਼ਿਤਨੇ ਵੱਲ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

ਮੋਮਿਨ (ਈਮਾਨ ਵਾਲੇ) ਨੂੰ ਅੱਲਾਹ ਦੇ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣਾ ਚਾਹੀਦਾ ਹੈ ਅਤੇ ਅੱਲਾਹ ਕੋਲੋਂ ਫ਼ਿਤਨਿਆਂ ਤੋਂ ਬਚਣ ਦੀ ਦੁਆ ਕਰਨੀ ਚਾਹੀਦੀ ਹੈ।

التصنيفات

Condemning Whims and Desires