ਜਿਸ ਨੇ ਅੱਲਾਹ ਦੀ ਕਿਤਾਬ (ਕੁਰਆਨ) ਦਾ ਕੋਈ ਇੱਕ ਅੱਖਰ ਪੜ੍ਹਿਆ, ਉਸ ਨੂੰ ਇੱਕ ਨੇਕੀ ਮਿਲਦੀ ਹੈ ਅਤੇ ਇੱਕ ਨੇਕੀ ਦਾ ਅਜਰ (ਬਦਲਾ) ਦਸ ਗੁਣਾ ਤੱਕ…

ਜਿਸ ਨੇ ਅੱਲਾਹ ਦੀ ਕਿਤਾਬ (ਕੁਰਆਨ) ਦਾ ਕੋਈ ਇੱਕ ਅੱਖਰ ਪੜ੍ਹਿਆ, ਉਸ ਨੂੰ ਇੱਕ ਨੇਕੀ ਮਿਲਦੀ ਹੈ ਅਤੇ ਇੱਕ ਨੇਕੀ ਦਾ ਅਜਰ (ਬਦਲਾ) ਦਸ ਗੁਣਾ ਤੱਕ ਦਿੱਤਾ ਜਾਂਦਾ ਹੈ

ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸ ਨੇ ਅੱਲਾਹ ਦੀ ਕਿਤਾਬ (ਕੁਰਆਨ) ਦਾ ਕੋਈ ਇੱਕ ਅੱਖਰ ਪੜ੍ਹਿਆ, ਉਸ ਨੂੰ ਇੱਕ ਨੇਕੀ ਮਿਲਦੀ ਹੈ ਅਤੇ ਇੱਕ ਨੇਕੀ ਦਾ ਅਜਰ (ਬਦਲਾ) ਦਸ ਗੁਣਾ ਤੱਕ ਦਿੱਤਾ ਜਾਂਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ 'ਅਲਿਫ ਲਾਮ ਮੀਮ' ਇੱਕ ਅੱਖਰ ਹੈ, ਸਗੋਂ ਅਲਿਫ਼ ਇੱਕ ਅੱਖਰ ਹੈ, ਲਾਮ ਇੱਕ ਅੱਖਰ ਹੈ ਅਤੇ ਮੀਮ ਇੱਕ ਅੱਖਰ ਹੈ।"

[حسن] [رواه الترمذي]

الشرح

ਅੱਲਾਹ ਦੇ ਨਬੀ ﷺ ਨੇ ਦੱਸਦੇ ਹਨ ਕਿ ਜਦੋਂ ਕੋਈ ਮੁਸਲਮਾਨ ਅੱਲਾਹ ਦੀ ਕਿਤਾਬ ਦਾ ਇੱਕ ਅੱਖਰ ਪੜ੍ਹਦਾ ਹੈ, ਤਾਂ ਉਸਦੇ ਬਦਲੇ ਵਿੱਚ ਉਸ ਨੂੰ ਇੱਕ ਨੇਕੀ ਮਿਲਦੀ ਹੈ ਅਤੇ ਉਸ ਦੇ ਲਈ ਸਵਾਬ (ਬਦਲੇ) ਨੂੰ ਦਸ ਗੁਣਾ ਵਧਾਇਆ ਜਾਂਦਾ ਹੈ। ਫੇਰ ਆਪ ﷺ ਨੇ ਇਸ ਦੀ ਵਿਆਖਿਆ ਕਰਦੇ ਹੋਏ ਫਰਮਾਇਆ: “ਮੈਂ ਇਹ ਨਹੀਂ ਕਹਿੰਦਾ ਕਿ 'ਅਲਿਫ-ਲਾਮ-ਮੀਮ' ਮਿਲ ਕੇ ਇੱਕ ਅੱਖਰ ਹੈ, ਸਗੋਂ ਅਲਿਫ ਇੱਕ ਅੱਖਰ ਹੈ, ਲਾਮ ਇੱਕ ਅੱਖਰ ਹੈ ਅਤੇ ਮੀਮ ਇੱਕ ਅੱਖਰ ਹੈ।” ਇਸ ਤਰ੍ਹਾਂ ਇਹ ਤਿੰਨ ਅੱਖਰ ਹੋਏ, ਜਿਨ੍ਹਾਂ ਨੂੰ ਪੜ੍ਹ ਕੇ ਤੀਹ ਨੇਕੀਆਂ ਮਿਲਦੀਆਂ ਹਨ।

فوائد الحديث

ਵੱਧ ਤੋਂ ਵੱਧ ਕੁਰਆਨ ਤਿਲਾਵਤ ਕਰਨ (ਪੜ੍ਹਨ) ਦੀ ਪ੍ਰੇਰਨਾ।

ਕੁਰਆਨ ਪੜ੍ਹਨ ਵਾਲੇ ਨੂੰ ਉਸਦੇ ਪੜ੍ਹੇ ਹਰ ਅੱਖਰ ਦੇ ਬਦਲੇ ਵਿੱਚ ਇੱਕ ਨੇਕੀ ਮਿਲਦੀ ਹੈ, ਜਿਸ ਨੂੰ ਦਸ ਗੁਣਾ ਵਧਾ ਦਿੱਤਾ ਜਾਂਦਾ ਹੈ।

ਅੱਲਾਹ ਦੀ ਵੱਡੀ ਕਿਰਪਾ ਤੇ ਰਹਿਮਤ (ਮਿਹਰ) ਹੈ ਕਿ ਉਹ ਆਪਣੀ ਦਇਆ ਦੇ ਸਦਕੇ ਬੰਦਿਆਂ ਦੀ ਨੇਕੀ ਦਾ ਸਵਾਬ ਵਧਾ ਕੇ ਦਿੰਦਾ ਹੈ।

ਹੋਰ ਬਾਣੀਆਂ ਦੀ ਤੁਲਨਾ ਵਿੱਚ ਕੁਰਆਨ ਦੀ ਵੱਡੀ ਫਜ਼ੀਲਤ (ਮਹੱਤਤਾ) ਅਤੇ ਇਸਦੀ ਤਿਲਾਵਤ (ਪੜ੍ਹਨ) ਦਾ ਇਬਾਦਤ ਹੋਣਾ। ਇਹ ਇਸ ਲਈ ਹੈ ਕਿਉਂਕਿ ਕੁਰਆਨ ਅੱਲਾਹ ਦਾ ਕਲਾਮ (ਬਾਣੀ) ਹੈ।

التصنيفات

Merit of Taking Care of the Qur'an, Merits of the Noble Qur'an