ਬੰਦਾ ਆਪਣੇ ਰੱਬ ਦੇ ਸਭ ਤੋਂ ਵੱਧ ਨੇੜੇ ਉਸ ਵੇਲੇ ਹੁੰਦਾ ਹੈ ਜਦੋਂ ਉਹ ਸਜਦੇ ਵਿੱਚ ਹੁੰਦਾ ਹੈ। ਸੋ ਤੁਸੀਂ (ਸਜਦੇ ਵਿੱਚ) ਵੱਧ ਤੋਂ ਵੱਧ ਦੁਆਵਾਂ…

ਬੰਦਾ ਆਪਣੇ ਰੱਬ ਦੇ ਸਭ ਤੋਂ ਵੱਧ ਨੇੜੇ ਉਸ ਵੇਲੇ ਹੁੰਦਾ ਹੈ ਜਦੋਂ ਉਹ ਸਜਦੇ ਵਿੱਚ ਹੁੰਦਾ ਹੈ। ਸੋ ਤੁਸੀਂ (ਸਜਦੇ ਵਿੱਚ) ਵੱਧ ਤੋਂ ਵੱਧ ਦੁਆਵਾਂ ਕਰਿਆ ਕਰੋ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਬੰਦਾ ਆਪਣੇ ਰੱਬ ਦੇ ਸਭ ਤੋਂ ਵੱਧ ਨੇੜੇ ਉਸ ਵੇਲੇ ਹੁੰਦਾ ਹੈ ਜਦੋਂ ਉਹ ਸਜਦੇ ਵਿੱਚ ਹੁੰਦਾ ਹੈ। ਸੋ ਤੁਸੀਂ (ਸਜਦੇ ਵਿੱਚ) ਵੱਧ ਤੋਂ ਵੱਧ ਦੁਆਵਾਂ ਕਰਿਆ ਕਰੋ।"

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਬੰਦਾ ਆਪਣੇ ਰੱਬ ਦੇ ਸਭ ਤੋਂ ਵੱਧ ਨੇੜੇ ਉਸ ਵੇਲੇ ਹੁੰਦਾ ਹੈ, ਜਦੋਂ ਉਹ ਸਜਦੇ ਵਿੱਚ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸਜਦੇ ਦੀ ਹਾਲਤ ਵਿੱਚ ਬੰਦਾ ਆਪਣੇ ਸ਼ਰੀਰ ਦੇ ਸਭ ਤੋਂ ਸ਼ਾਨਦਾਰ ਤੇ ਮਹਾਨ ਅੰਗ ਨੂੰ ਅੱਲਾਹ ਲਈ ਜ਼ਮੀਨ 'ਤੇ ਰੱਖ ਕੇ, ਪੂਰੇ ਧਿਆਨ ਨਾਲ ਨਿਮਰਤਾ ਦਾ ਪ੍ਰਗਟਾਵਾ ਕਰਦਾ ਹੈ। ਅੱਲਾਹ ਦੇ ਨਬੀ ﷺ ਨੇ ਸਜਦੇ ਵਿੱਚ ਵੱਧ ਤੋਂ ਵੱਧ ਦੁਆ ਕਰਨ ਦਾ ਹੁਕਮ ਦਿੱਤਾ ਹੈ। ਇਸ ਤਰ੍ਹਾਂ, ਇਸ ਵਿੱਚ ਸਾਡੀ ਕਥਨੀ ਅਤੇ ਕਰਨੀ ਦੋਵਾਂ ਨਾਲ ਅੱਲਾਹ ਦੇ ਅੱਗੇ ਨਿਮਰਤਾ ਤੇ ਅਧੀਨਗੀ ਦਾ ਪ੍ਰਗਟਾਵਾ ਹੁੰਦਾ ਹੈ।

فوائد الحديث

ਨੇਕੀ ਦੇ ਕੰਮ ਬੰਦੇ ਨੂੰ ਅੱਲਾਹ ਤਆਲਾ ਦੇ ਨੇੜੇ ਲੈ ਜਾਂਦੇ ਹਨ।

ਸਜਦੇ ਦੀ ਹਾਲਤ ਵਿੱਚ ਭਰਪੂਰ ਦੁਆਵਾਂ ਕਰਨਾ ਮੁਸਤਹੱਬ (ਪਸੰਦੀਦਾ) ਹੈ। ਕਿਉਂਕਿ ਸਜਦਾ ਦੁਆ ਕਬੂਲ ਹੋਣ ਵਾਲੀਆਂ ਜਗ੍ਹਾਵਾਂ ਵਿੱਚੋਂ ਇੱਕ ਜਗ੍ਹਾ ਹੈ।

التصنيفات

Causes for Answering or not Answering Supplications