ਜੋ ਕੋਈ ਰਾਤ ਨੂੰ ਸੂਰਹ ਬਕਰਾ ਦੇ ਆਖ਼ਰੀ ਦੋ ਆਯਾਤਾਂ ਪੜ੍ਹ ਲਵੇ, ਉਹਨਾਂ ਨੂੰ ਉਸ ਲਈ ਕਾਫੀ ਹਨ।

ਜੋ ਕੋਈ ਰਾਤ ਨੂੰ ਸੂਰਹ ਬਕਰਾ ਦੇ ਆਖ਼ਰੀ ਦੋ ਆਯਾਤਾਂ ਪੜ੍ਹ ਲਵੇ, ਉਹਨਾਂ ਨੂੰ ਉਸ ਲਈ ਕਾਫੀ ਹਨ।

ਅਬੂ ਮਸਉਦ (ਰਜ਼ੀਅੱਲਾਹੁ ਅਨਹੁ) ਨੇ ਕਿਹਾ: ਨਬੀ ਕਰੀਮ ﷺ ਨੇ ਫਰਮਾਇਆ: "ਜੋ ਕੋਈ ਰਾਤ ਨੂੰ ਸੂਰਹ ਬਕਰਾ ਦੇ ਆਖ਼ਰੀ ਦੋ ਆਯਾਤਾਂ ਪੜ੍ਹ ਲਵੇ, ਉਹਨਾਂ ਨੂੰ ਉਸ ਲਈ ਕਾਫੀ ਹਨ।"

[صحيح] [متفق عليه]

الشرح

ਨਬੀ ﷺ ਨੇ ਇਤਤਲਾ ਦਿੱਤੀ ਕਿ ਜੋ ਸ਼ਖ਼ਸ ਰਾਤ ਨੂੰ ਸੂਰਹ ਬਕਰਾ ਦੀਆਂ ਆਖ਼ਰੀ ਦੋ ਆਯਾਤਾਂ ਪੜ੍ਹਦਾ ਹੈ, ਤਾਂ ਅੱਲਾਹ ਤਆਲਾ ਉਸ ਲਈ ਸ਼ਰ ਅਤੇ ਨਾਪਸੰਦੀਦਾਹ ਚੀਜ਼ਾਂ ਤੋਂ ਕਾਫ਼ੀ ਹੋ ਜਾਂਦਾ ਹੈ। ਕੁਝ ਨੇ ਕਿਹਾ ਹੈ ਕਿ ਇਹ ਉਸ ਲਈ ਤਹੱਜੁਦ ਦੀ ਕ਼ਿਆਮ ਤੋਂ ਕਾਫ਼ੀ ਹੈ,ਕੁਝ ਨੇ ਕਿਹਾ ਕਿ ਇਹ ਹੋਰ ਸਾਰੇ ਅਜ਼ਕਾਰ ਦੀ ਜਗ੍ਹਾ ਲੈ ਲੈਂਦੀਆਂ ਹਨ, ਤੇ ਕੁਝ ਨੇ ਕਿਹਾ ਕਿ ਇਹ ਰਾਤ ਨੂੰ ਕੁਰਾਨ ਦੀ ਕਿਰਾਅਤ ਵਿੱਚੋਂ ਸਭ ਤੋਂ ਘੱਟ ਹੈ ਜੋ ਕਿ ਕਾਫੀ ਮੰਨੀ ਜਾਂਦੀ ਹੈ।ਅਤੇ ਕੁਝ ਹੋਰ ਵੀ ਕਹਿਆ ਗਿਆ — ਅਤੇ ਸੰਭਾਵਨਾ ਹੈ ਕਿ ਇਹ ਸਭ ਕੁਝ ਇਸ ਹਦੀਸ ਦੇ ਲਫ਼ਜ਼ਾਂ ਵਿੱਚ ਸ਼ਾਮਲ ਹੈ ਤੇ ਸਹੀ ਹੈ।

فوائد الحديث

ਸੂਰਹ ਬਕਰਾ ਦੀਆਂ ਆਖ਼ਰੀ ਆਯਾਤਾਂ ਦੀ ਫ਼ਜ਼ੀਲਤ ਦਾ ਬਿਆਨ — ਜੋ ਕਿ ਅੱਲਾਹ ਤਆਲਾ ਦੇ ਇਸ ਕਲਾਮ ਤੋਂ ਸ਼ੁਰੂ ਹੁੰਦੀਆਂ ਹਨ: "(آمَنَ الرَّسُولُ...)" ਤੋਂ ਲੈ ਕੇ ਸੂਰਹ ਦੇ ਅਖੀਰ ਤੱਕ।

ਸੂਰਹ ਬਕਰਾ ਦੀਆਂ ਆਖ਼ਰੀ ਆਯਾਤਾਂ ਰਾਤ ਨੂੰ ਪੜ੍ਹਨ ਵਾਲੇ ਸ਼ਖ਼ਸ ਤੋਂ ਬੁਰਾਈ, ਸ਼ਰ ਅਤੇ ਸ਼ੈਤਾਨ ਨੂੰ ਦੂਰ ਕਰਦੀਆਂ ਹਨ।

ਰਾਤ ਦਾ ਆਗਾਜ਼ ਸੂਰਜ ਦੇ ਡੁੱਬਣ ਤੋਂ ਹੁੰਦਾ ਹੈ ਅਤੇ ਇਹ ਫਜਰ ਚਮਕਣ ਤੱਕ ਜਾਰੀ ਰਹਿੰਦੀ ਹੈ।

التصنيفات

Virtues of Surahs and Verses, Morning and Evening Dhikr