ਮੈਂ ਸਾਰੇ ਸ਼ਰੀਕਾਂ ਤੋਂ ਵੱਧਕੇ ਸ਼ਿਰਕ ਤੋਂ ਬੇਨਿਆਜ਼ (ਬੇਪਰਵਾਹ) ਹਾਂ। ਜਿਸ ਨੇ ਕੋਈ ਅਜਿਹਾ ਅਮਲ (ਕਰਮ) ਕੀਤਾ ਜਿਸ ਵਿੱਚ ਉਸ ਨੇ ਮੇਰੇ ਨਾਲ ਕਿਸੇ…

ਮੈਂ ਸਾਰੇ ਸ਼ਰੀਕਾਂ ਤੋਂ ਵੱਧਕੇ ਸ਼ਿਰਕ ਤੋਂ ਬੇਨਿਆਜ਼ (ਬੇਪਰਵਾਹ) ਹਾਂ। ਜਿਸ ਨੇ ਕੋਈ ਅਜਿਹਾ ਅਮਲ (ਕਰਮ) ਕੀਤਾ ਜਿਸ ਵਿੱਚ ਉਸ ਨੇ ਮੇਰੇ ਨਾਲ ਕਿਸੇ ਹੋਰ ਨੂੰ ਸ਼ਰੀਕ ਕੀਤਾ, ਮੈਂ ਉਸ ਨੂੰ ਅਤੇ ਉਸ ਦੇ ਸ਼ਿਰਕ ਵਾਲੇ ਅਮਲ ਨੂੰ ਛੱਡ ਦਿੰਦਾ ਹਾਂ

ਹਜ਼ਰਤ ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ﷺ) ਨੇ ਫਰਮਾਇਆ: "ਅੱਲਾਹ ਤਆਲਾ ਨੇ ਫ਼ਰਮਾਇਆ: ਮੈਂ ਸਾਰੇ ਸ਼ਰੀਕਾਂ ਤੋਂ ਵੱਧਕੇ ਸ਼ਿਰਕ ਤੋਂ ਬੇਨਿਆਜ਼ (ਬੇਪਰਵਾਹ) ਹਾਂ। ਜਿਸ ਨੇ ਕੋਈ ਅਜਿਹਾ ਅਮਲ (ਕਰਮ) ਕੀਤਾ ਜਿਸ ਵਿੱਚ ਉਸ ਨੇ ਮੇਰੇ ਨਾਲ ਕਿਸੇ ਹੋਰ ਨੂੰ ਸ਼ਰੀਕ ਕੀਤਾ, ਮੈਂ ਉਸ ਨੂੰ ਅਤੇ ਉਸ ਦੇ ਸ਼ਿਰਕ ਵਾਲੇ ਅਮਲ ਨੂੰ ਛੱਡ ਦਿੰਦਾ ਹਾਂ।"

[صحيح] [رواه مسلم]

الشرح

ਨਬੀ ﷺ ਦੱਸਦੇ ਹਨ ਕਿ ਅੱਲਾਹ ਤਆਲਾ ਨੇ ਫ਼ਰਮਾਇਆ: ਉਹ ਸਾਰੇ ਸ਼ਰੀਕਾਂ ਵਿੱਚੋਂ ਸਭ ਤੋਂ ਵੱਧ ਸ਼ਿਰਕ ਤੋਂ ਬੇਨਿਆਜ਼ ਹੈ। ਉਹ ਹਰ ਚੀਜ਼ ਤੋਂ ਹੀ ਬੇਨਿਆਜ਼ ਹੈ। ਜਦੋਂ ਕੋਈ ਇਨਸਾਨ ਨੇਕੀ ਦਾ ਕੋਈ ਅਮਲ ਕਰਦਾ ਹੈ ਅਤੇ ਉਸਨੂੰ ਅੱਲਾਹ ਦੇ ਨਾਲ ਕਿਸੇ ਗੈਰੁੱਲਾਹ (ਅੱਲਾਹ ਦੇ ਸ਼ਰੀਕ) ਲਈ ਵੀ ਕਰਦਾ ਹੈ ਤਾਂ ਅੱਲਾਹ ਉਸ (ਅਮਲ) ਨੂੰ ਛੱਡ ਦਿੰਦਾ ਹੈ, ਉਸ ਨੂੰ ਕਬੂਲ ਨਹੀਂ ਕਰਦਾ ਅਤੇ ਕਰਨ ਵਾਲੇ ਵੱਲ ਵਾਪਸ ਮੋੜ ਦਿੰਦਾ ਹੈ। ਇਸ ਲਈ ਕੋਈ ਵੀ ਅਮਲ (ਕਰਮ) ਖਾਲਸ ਅੱਲਾਹ ਨੂੰ ਹੀ ਰਾਜ਼ੀ ਕਰਨ ਦੇ ਉਦੇਸ਼ ਨਾਲ ਕਰਨਾ ਚਾਹੀਦਾ ਹੈ, ਕਿਉਂਕਿ ਅੱਲਾਹ ਸਿਰਫ ਉਹੀ ਅਮਲ ਕਬੂਲ ਕਰਦਾ ਹੈ ਜੋ ਖਾਲਸ ਉਸੇ ਨੂੰ ਰਾਜ਼ੀ ਕਰਨ ਲਈ ਕੀਤਾ ਜਾਵੇ।

فوائد الحديث

ਇਸ ਹਦੀਸ ਵਿੱਚ ਸ਼ਿਰਕ ਦੀਆਂ ਸਾਰੀਆਂ ਕਿਸਮਾਂ ਬਾਰੇ ਚੇਤਾਵਨੀ ਦਿੱਤੀ ਗਈ ਹੈ ਅਤੇ ਦੱਸਿਆ ਹੈ ਕਿ ਇਹ (ਸ਼ਿਰਕ) ਅਮਲ ਦੇ ਕਬੂਲ ਹੋਣ ਵਿੱਚ ਰੁਕਾਵਟ ਬਣਦਾ ਹੈ।

ਅੱਲਾਹ ਦੀ ਬੇਨਿਆਜ਼ੀ ਅਤੇ ਉਸ ਦੀ ਮਹਿਮਾ ਦਾ ਇਹਸਾਸ, ਅਮਲ ਵਿੱਚ ਇਖ਼ਲਾਸ (ਖਾਲਸ ਨੀਅਤੀ) ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ।

التصنيفات

Oneness of Allah's Worship, Acts of Heart