ਛੱਡ ਦੇਵੋ, ਕਿਉਂਕਿ ਮੈਂ ਉਨ੍ਹਾਂ ਨੂੰ ਪਵਿੱਤਰ ਹਾਲਤ ਵਿਚ ਪਹਿਨਿਆਂ ਹਾਂ।

ਛੱਡ ਦੇਵੋ, ਕਿਉਂਕਿ ਮੈਂ ਉਨ੍ਹਾਂ ਨੂੰ ਪਵਿੱਤਰ ਹਾਲਤ ਵਿਚ ਪਹਿਨਿਆਂ ਹਾਂ।

ਹਜ਼ਰਤ ਮੁਗ਼ੀਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਸਫ਼ਰ 'ਤੇ ਸੀ, ਤਾਂ ਮੈਂ ਉਹਨਾਂ ਦੇ ਜੁਰਾਬਾਂ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਫਰਮਾਇਆ:« "ਛੱਡ ਦੇਵੋ, ਕਿਉਂਕਿ ਮੈਂ ਉਨ੍ਹਾਂ ਨੂੰ ਪਵਿੱਤਰ ਹਾਲਤ ਵਿਚ ਪਹਿਨਿਆਂ ਹਾਂ।"» ਫਿਰ ਉਹਨਾਂ ਨੇ ਜੁਰਾਬਾਂ 'ਤੇ ਹੱਥ ਫੇਰਿਆ।

[صحيح] [متفق عليه]

الشرح

ਨਬੀ ਸੱਲੱਲਾਹੁ ਅਲੈਹਿ ਵਸੱਲਮ ਆਪਣੇ ਇੱਕ ਸਫ਼ਰ ਦੌਰਾਨ ਵੁਜ਼ੂ ਕਰਨ ਲਈ ਖੜੇ ਹੋਏ। ਜਦੋਂ ਨਬੀ ਸਲੱਲਾਹੁ ਅਲੈਹਿ ਵਸੱਲਮ ਪੈਰ ਧੋਣ ਵਾਲੇ ਹਿੱਸੇ ’ਤੇ ਪਹੁੰਚੇ, ਤਾਂ ਮੁਗੀਰਾ ਬਿਨ ਸ਼ੂਬਾ ਰਜ਼ੀਅੱਲਾਹੁ ਅਨਹੁ ਨੇ ਆਪਣੇ ਹੱਥ ਵਧਾਏ ਤਾਂ ਕਿ ਨਬੀ ਦੇ ਪੈਰਾਂ ’ਤੇ ਪਹਿਨੇ ਹੋਏ ਜੁਰਾਬ (ਖੁਫ) ਉਤਾਰ ਕੇ ਪੈਰ ਧੋ ਸਕੇ। ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਿਰ ਕਿਹਾ: ਇਹਨਾਂ ਨੂੰ ਛੱਡ ਦੇ, ਉਤਾਰਿਆ ਨਾ ਕਰ, ਕਿਉਂਕਿ ਮੈਂ ਆਪਣੇ ਦੋਹਾਂ ਪੈਰਾਂ ਨੂੰ ਜੁੱਤਿਆਂ (ਖੁਫਾਂ) ਵਿੱਚ ਪਵਿੱਤਰਤਾ ਦੀ ਹਾਲਤ ਵਿੱਚ ਦਾਖਲ ਕੀਤਾ ਹੈ। ਫਿਰ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੇ ਪੈਰਾਂ ਧੋਣ ਦੀ ਬਜਾਏ ਖੁਫਾਂ (ਜੁੱਤਿਆਂ) 'ਤੇ ਹੱਥ ਫੇਰ ਕੇ ਵੁਜ਼ੂ ਕੀਤਾ।

فوائد الحديث

ਪੈਰਾਂ ‘ਤੇ ਖੁਫਾਂ ਦਾ ਮੱਸਹ (ਹੱਥ ਫੇਰਨਾ) ਛੋਟੇ ਨਜਾਸਤ (ਹਾਦਸ ਸਘੀਰਾ) ਦੇ ਵੁਜ਼ੂ ਵਿੱਚ ਜਾਇਜ਼ ਹੈ, ਪਰ ਵੱਡੇ ਨਜਾਸਤ (ਹਾਦਸ ਅਕਬਰ) ਦੀ ਗੁਸਲ (ਪੂਰਾ ਧੋਣਾ) ਵਿੱਚ ਪੈਰਾਂ ਧੋਣਾ ਜ਼ਰੂਰੀ ਹੁੰਦਾ ਹੈ।

ਮੱਸਹ ਇੱਕ ਵਾਰੀ ਕੀਤਾ ਜਾਂਦਾ ਹੈ, ਜਿਸ ਵਿੱਚ ਗਿੱਲੇ ਹੱਥ ਨੂੰ ਖੁਫ਼ ਦੇ ਉੱਪਰਲੇ ਹਿੱਸੇ ‘ਤੇ ਲੰਬੇ ਤਰੀਕੇ ਨਾਲ ਇੱਕ ਵਾਰੀ ਫੇਰਿਆ ਜਾਂਦਾ ਹੈ, ਨਾ ਕਿ ਖੁਫ਼ ਦੇ ਹੇਠਲੇ ਹਿੱਸੇ ‘ਤੇ।

ਖੁਫ਼ਾਂ ‘ਤੇ ਮੱਸਹ ਕਰਨ ਲਈ ਇਹ ਸ਼ਰਤਾਂ ਲਾਜ਼ਮੀ ਹਨ:

* ਖੁਫ਼ ਪਹਿਨਣ ਤੋਂ ਪਹਿਲਾਂ ਪੂਰੇ ਵੁਜ਼ੂ ਵਿੱਚ ਪੈਰਾਂ ਪਾਣੀ ਨਾਲ ਧੋਏ ਹੋਣ।

* ਖੁਫ਼ ਪਵਿੱਤਰ ਹੋਣ ਅਤੇ ਪੈਰ ਦੇ ਫਰਜ਼ ਵਾਲੇ ਹਿੱਸੇ ਨੂੰ ਢੱਕਣ।

* ਮੱਸਹ ਛੋਟੇ ਹਾਦਸ (ਵੁਜ਼ੂ ਵਾਲੀ ਸਥਿਤੀ) ‘ਤੇ ਹੀ ਕੀਤਾ ਜਾਵੇ, ਨਾ ਕਿ ਜਿਨਾਬਾ ਜਾਂ ਵੱਡੇ ਹਾਦਸ (ਜੋ ਗੁਸਲ ਦੀ ਲੋੜ ਪੈਦਾ ਕਰਦਾ ਹੈ) ‘ਤੇ।

* ਮੱਸਹ ਸਮਾਂ-ਸਮੀਤ ਹੋਵੇ: ਰਿਹਾਇਸ਼ੀ ਲਈ ਇੱਕ ਦਿਨ ਅਤੇ ਇੱਕ ਰਾਤ, ਯਾਤਰੀ ਲਈ ਤਿੰਨ ਦਿਨ ਅਤੇ ਰਾਤਾਂ।

ਜੋ ਕੁਝ ਵੀ ਪੈਰਾਂ ਨੂੰ ਢੱਕਦਾ ਹੈ — ਜਿਵੇਂ ਮੋਜ਼ੇ ਆਦਿ — ਉਹ ਖੁਫ਼ਾਂ ਵਰਗਾ ਮੰਨਿਆ ਜਾਂਦਾ ਹੈ, ਅਤੇ ਉਨ੍ਹਾਂ ‘ਤੇ ਵੀ ਮੱਸਹ ਕਰਨਾ ਜਾਇਜ਼ ਹੈ।

ਨਬੀ ਸਲੱਲਾਹੁ ਅਲੈਹਿ ਵਸੱਲਮ ਦੇ ਉੱਤਮ ਅਖ਼ਲਾਕ ਅਤੇ ਤਰੀਕਾ-ਏ-ਤਾਲੀਮ ਤੋਂ ਇਹ ਵਾਜ਼ਿਹ ਹੁੰਦਾ ਹੈ ਕਿ ਉਨ੍ਹਾਂ ਨੇ ਮੁਗੀਰਾ ਰਜ਼ੀਅੱਲਾਹੁ ਅਨਹੁ ਨੂੰ ਖੁਫ਼ ਉਤਾਰਣ ਤੋਂ ਰੋਕਿਆ ਅਤੇ ਉਸ ਨੂੰ ਵਜ੍ਹਾ ਵੀ ਸਮਝਾਈ — ਕਿ ਮੈਂ ਇਹਨਾਂ ਨੂੰ ਪਵਿੱਤਰ ਹਾਲਤ ਵਿੱਚ ਪਹਿਨਿਆ ਸੀ — ਤਾਂ ਜੋ ਉਸ ਦਾ ਦਿਲ ਤਸੱਲੀ ਪਾ ਲਏ ਅਤੇ ਸ਼ਰੀਅਤ ਦਾ ਹੁਕਮ ਵੀ ਸਮਝ ਆ ਜਾਵੇ।

التصنيفات

Manners and Rulings of Travel, Wiping Over Leather Socks and the like