إعدادات العرض
ਤੁਹਾਡੇ ਵਿੱਚੋਂ ਸਭ ਤੋਂ ਵਧੀਆ ਉਹ ਵਿਅਕਤੀ ਹੈ, ਜਿਸ ਦੇ ਅਖਲਾਕ (ਆਚਰਣ) ਸਭ ਤੋਂ ਚੰਗੇ ਹਨ।
ਤੁਹਾਡੇ ਵਿੱਚੋਂ ਸਭ ਤੋਂ ਵਧੀਆ ਉਹ ਵਿਅਕਤੀ ਹੈ, ਜਿਸ ਦੇ ਅਖਲਾਕ (ਆਚਰਣ) ਸਭ ਤੋਂ ਚੰਗੇ ਹਨ।
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਨਾ ਤਾਂ ਅਸ਼ਲੀਲ ਸਨ ਅਤੇ ਨਾ ਗਲਤ ਗੱਲਾਂ ਤੇ ਗਲਤ ਕੰਮ ਕਰਨ ਵਾਲੇ ਸਨ। ਆਪ ﷺ ਫਰਮਾਇਆ ਕਰਦੇ ਸੀ: "ਤੁਹਾਡੇ ਵਿੱਚੋਂ ਸਭ ਤੋਂ ਵਧੀਆ ਉਹ ਵਿਅਕਤੀ ਹੈ, ਜਿਸ ਦੇ ਅਖਲਾਕ (ਆਚਰਣ) ਸਭ ਤੋਂ ਚੰਗੇ ਹਨ।"
[صحيح] [متفق عليه]
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Tiếng Việt සිංහල ئۇيغۇرچە Kurdî Hausa Português മലയാളം မြန်မာ ไทย Deutsch 日本語 پښتو অসমীয়া Shqip Svenska Čeština ગુજરાતી Yorùbá Nederlands తెలుగు Kiswahili தமிழ் دری Magyar ಕನ್ನಡ Кыргызча Lietuvių Malagasy Română Kinyarwanda नेपाली Српски Wolof Soomaali Moore Українська Български Azərbaycan ქართული тоҷикӣ Bambara Македонски አማርኛ Oromoo ភាសាខ្មែរ मराठी Italiano O‘zbek Fulfulde Kurmancî Yaoالشرح
ਬੁਰੀ ਗੱਲ ਕਹਿਣਾ ਅਤੇ ਬੁਰਾ ਕੰਮ ਕਰਨਾ ਅੱਲਾਹ ਦੇ ਨਬੀ ﷺ ਦੇ ਅਖਲਾਕ (ਆਚਰਣ) ਦਾ ਹਿੱਸਾ ਨਹੀਂ ਸੀ। ਨਾ ਆਪ ﷺ ਕਿਸੇ ਬਦਸਲੂਕੀ ਵਾਲੀ ਗੱਲ ਦੀ ਨੀਅਤ ਰੱਖਦੇ ਸੀ ਅਤੇ ਨਾ ਹੀ ਉਸਦੀ ਕੋਸ਼ਿਸ਼ ਕਰਦੇ ਸੀ। ਆਪ ﷺ ਮਹਾਨ ਤੇ ਉੱਚੇ ਅਖਲਾਕ ਵਾਲੇ ਵਿਅਕਤੀ ਸੀ। ਆਪ ﷺ ਫਰਮਾਇਆ ਕਰਦੇ ਸੀ: ਅੱਲਾਹ ਦੀ ਨਜ਼ਰ ਵਿੱਚ ਤੁਹਾਡੇ ਵਿੱਚੋਂ ਸਭ ਤੋਂ ਵਧੀਆ ਉਹ ਹੈ ਜੋ ਅਖਲਾਕ ਵਿੱਚ ਸਭ ਤੋਂ ਵਧੀਆ ਹੋਵੇ। ਭਾਵ ਦੂਜੇ ਲੋਕਾਂ ਦਾ ਭਲਾ ਕਰਦਾ ਹੋਵੇ, ਹੱਸ ਕੇ ਮਿਲਦਾ ਹੋਵੇ, ਕਿਸੇ ਨੂੰ ਨੁਕਸਾਨ ਨਾ ਪਹੁੰਚਾਉਂਦਾ ਹੋਵੇ ਤੇ ਜੇ ਕੋਈ ਨੁਕਸਾਨ ਪਹੁੰਚਾਉਂਦਾ ਹੋਵੇ ਤਾਂ ਉਸਨੂੰ ਬਰਦਾਸ਼ਤ ਕਰਦਾ ਹੋਵੇ ਅਤੇ ਲੋਕਾਂ ਨਾਲ ਮੇਲ-ਜੋਲ ਰੱਖਦਾ ਹੋਵੇ।فوائد الحديث
ਮੋਮਿਨ (ਈਮਾਨ ਵਾਲੇ) ਨੂੰ ਬੁਰੀ ਗੱਲ ਅਤੇ ਬੁਰੇ ਕੰਮ ਤੋਂ ਦੂਰ ਰਹਿਣਾ ਚਾਹੀਦਾ ਹੈ।
ਅੱਲਾਹ ਦੇ ਰਸੂਲ ﷺ ਆਦਰਸ਼ ਆਚਰਣ ਦੇ ਮਾਲਕ ਸੀ। ਆਪ ﷺ ਕੇਵਲ ਚੰਗੇ ਕੰਮ ਕਰਦੇ ਅਤੇ ਚੰਗੀਆਂ ਗੱਲਾਂ ਕਹਿੰਦੇ ਸੀ।
ਇਨਸਾਨਾਂ ਨੂੰ ਚੰਗੇ ਅਖਲਾਕ ਦੇ ਮਾਮਲੇ ਵਿੱਚ ਇੱਕ-ਦੂਜੇ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਜੋ ਇਸ ਮੈਦਾਨ ਵਿੱਚ ਅੱਗੇ ਵੱਧ ਗਿਆ, ਉਹ ਸਭ ਤੋਂ ਚੰਗੇ ਅਤੇ ਸਭ ਤੋਂ ਵਧੀਆ ਈਮਾਨ ਵਾਲੇ ਬੰਦਿਆਂ ਵਿੱਚੋਂ ਹੋ ਗਿਆ।
التصنيفات
Praiseworthy Morals