ਜੋ ਵਿਅਕਤੀ ਅੱਲਾਹ ਨੂੰ ਇਸ ਹਾਲ ਵਿੱਚ ਮਿਲੇਗਾ ਕਿ ਉਸਨੇ ਕਿਸੇ ਨੂੰ ਵੀ ਉਸਦਾ ਸ਼ਰੀਕ ਨਹੀਂ ਬਣਾਇਆ ਹੋਵੇਗਾ ਤਾਂ ਉਹ ਜੰਨਤ ਵਿੱਚ ਦਾਖਲ…

ਜੋ ਵਿਅਕਤੀ ਅੱਲਾਹ ਨੂੰ ਇਸ ਹਾਲ ਵਿੱਚ ਮਿਲੇਗਾ ਕਿ ਉਸਨੇ ਕਿਸੇ ਨੂੰ ਵੀ ਉਸਦਾ ਸ਼ਰੀਕ ਨਹੀਂ ਬਣਾਇਆ ਹੋਵੇਗਾ ਤਾਂ ਉਹ ਜੰਨਤ ਵਿੱਚ ਦਾਖਲ ਹੋਵੇਗਾ, ਅਤੇ ਜੋ ਵਿਅਕਤੀ ਅੱਲਾਹ ਨੂੰ ਇਸ ਹਾਲ ਵਿੱਚ ਮਿਲੇਗਾ ਕਿ ਕਿਸੇ ਨੂੰ ਉਸਦਾ ਸ਼ਰੀਕ ਬਣਾਇਆ ਹੋਵੇਗਾ ਤਾਂ ਉਹ ਜਹੰਨਮ ਵਿੱਚ ਦਾਖਲ ਹੋਵੇਗਾ।

ਜਾਬਿਰ ਬਿਨ ਅਬਦੁੱਲਾਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ: ਮੈਂ ਰਸੂਲ ਅੱਲਾਹ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਜੋ ਵਿਅਕਤੀ ਅੱਲਾਹ ਨੂੰ ਇਸ ਹਾਲ ਵਿੱਚ ਮਿਲੇਗਾ ਕਿ ਉਸਨੇ ਕਿਸੇ ਨੂੰ ਵੀ ਉਸਦਾ ਸ਼ਰੀਕ ਨਹੀਂ ਬਣਾਇਆ ਹੋਵੇਗਾ ਤਾਂ ਉਹ ਜੰਨਤ ਵਿੱਚ ਦਾਖਲ ਹੋਵੇਗਾ, ਅਤੇ ਜੋ ਵਿਅਕਤੀ ਅੱਲਾਹ ਨੂੰ ਇਸ ਹਾਲ ਵਿੱਚ ਮਿਲੇਗਾ ਕਿ ਕਿਸੇ ਨੂੰ ਉਸਦਾ ਸ਼ਰੀਕ ਬਣਾਇਆ ਹੋਵੇਗਾ ਤਾਂ ਉਹ ਜਹੰਨਮ ਵਿੱਚ ਦਾਖਲ ਹੋਵੇਗਾ।"

[صحيح] [رواه مسلم]

الشرح

ਨਬੀ ਕਰੀਮ ﷺ ਇਹ ਦੱਸਦੇ ਹਨ ਕਿ ਜੋ ਵਿਅਕਤੀ ਇਸ ਹਾਲਤ ਵਿੱਚ ਮਰ ਗਿਆ ਹੋਵੇ ਕਿ ਉਸਨੇ ਕਿਸੇ ਨੂੰ ਵੀ ਅੱਲਾਹ ਦਾ ਸ਼ਰੀਕ ਨਹੀਂ ਬਣਾਇਆ ਤਾਂ ਉਸ ਦਾ ਟਿਕਾਣਾ ਅੰਤ ਵਿੱਚ ਜੰਨਤ ਹੋਵੇਗਾ, ਫੇਰ ਭਾਵੇਂ ਉਸ ਨੂੰ ਉਸਦੇ ਕੀਤੇ ਪਾਪਾਂ ਕਾਰਨ ਕੁਝ ਸਜ਼ਾ ਵੀ ਮਿਲ ਜਾਵੇ। ਇਸੇ ਪ੍ਰਕਾਰ ਜੋ ਵਿਅਕਤੀ ਇਸ ਹਾਲਤ ਵਿੱਚ ਮਰ ਗਿਆ ਹੋਵੇ ਕਿ ਉਸਨੇ ਕਿਸੇ ਨੂੰ ਅੱਲਾਹ ਦਾ ਸ਼ਰੀਕ ਬਣਾਇਆ ਹੋਵੇ ਤਾਂ ਉਹ ਹਮੇਸ਼ਾ ਲਈ ਜਹੰਨਮ ਵਿੱਚ ਰਹੇਗਾ।

فوائد الحديث

ਤੌਹੀਦ ਦੀ ਫਜ਼ੀਲਤ (ਖ਼ੂਬੀ) ਅਤੇ ਇਹ ਕਿ ਇਹ ਆਖ਼ਿਰਤ ਵਿੱਚ ਸਦੀਵੀ ਜਹੰਨਮ ਦੀ ਸਜ਼ਾ ਤੋਂ ਬਚਣ ਦਾ ਸਾਧਨ ਹੈ।

ਜੰਨਤ ਜਾਂ ਜਹੰਨਮ ਬੰਦੇ ਦੇ ਨੇੜੇ ਹੁੰਦੀਆਂ ਹਨ ਅਤੇ ਇਹ ਕਿ ਬੰਦੇ ਤੇ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਦੇ ਮਿਲਣ ਵਿੱਚ ਮੌਤ ਰੁਕਾਵਟ ਬਣਦੀ ਹੈ।

ਇਸ ਵਿੱਚ ਛੋਟੇ-ਵੱਡੇ ਹਰ ਪ੍ਰਕਾਰ ਦੇ ਸ਼ਿਰਕ ਤੋਂ ਸਾਵਧਾਨ ਕੀਤਾ ਹੈ, ਕਿਉਂਕਿ ਜਹੰਨਮ ਤੋਂ ਬਚਣ ਲਈ ਇਸ ਤੋਂ ਦੂਰ ਰਹਿਣਾ ਜ਼ਰੂਰੀ ਹੈ।

ਬੰਦੇ ਦੇ ਕਰਮਾਂ ਦਾ ਫਲ ਉਸਦੇ ਅੰਤ 'ਤੇ ਨਿਰਭਰ ਕਰਦਾ ਹੈ।

التصنيفات

Polytheism, Descriptions of Paradise and Hell