إعدادات العرض
ਜਦੋਂ ਤੁਹਾਡੇ ਵਿੱਚੋਂ ਕੋਈ ਵੁਜ਼ੂ ਕਰੇ, ਤਾਂ ਨੱਕ ਵਿੱਚ ਪਾਣੀ ਪਾ ਕੇ ਨੱਕ ਝਾੜੇ ਅਤੇ ਜੋ ਰੋੜਿਆਂ ਨਾਲ ਇਸਤਿੰਜਾ (ਪਖਾਨੇ ਦੀ ਸਫਾਈ) ਕਰੇ, ਉਹ…
ਜਦੋਂ ਤੁਹਾਡੇ ਵਿੱਚੋਂ ਕੋਈ ਵੁਜ਼ੂ ਕਰੇ, ਤਾਂ ਨੱਕ ਵਿੱਚ ਪਾਣੀ ਪਾ ਕੇ ਨੱਕ ਝਾੜੇ ਅਤੇ ਜੋ ਰੋੜਿਆਂ ਨਾਲ ਇਸਤਿੰਜਾ (ਪਖਾਨੇ ਦੀ ਸਫਾਈ) ਕਰੇ, ਉਹ ਟਾਂਕ ਗਿਣਤੀ ਵਿੱਚ ਰੋੜਿਆਂ ਦੀ ਵਰਤੋਂ ਕਰੇ
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕੋਈ ਵੁਜ਼ੂ ਕਰੇ, ਤਾਂ ਨੱਕ ਵਿੱਚ ਪਾਣੀ ਪਾ ਕੇ ਨੱਕ ਝਾੜੇ ਅਤੇ ਜੋ ਰੋੜਿਆਂ ਨਾਲ ਇਸਤਿੰਜਾ (ਪਖਾਨੇ ਦੀ ਸਫਾਈ) ਕਰੇ, ਉਹ ਟਾਂਕ ਗਿਣਤੀ ਵਿੱਚ ਰੋੜਿਆਂ ਦੀ ਵਰਤੋਂ ਕਰੇ। ਅਤੇ ਜਦੋਂ ਤੁਹਾਡੇ ਵਿੱਚੋਂ ਕੋਈ ਸੌ ਕੇ ਉੱਠੇ, ਤਾਂ ਆਪਣੇ ਹੱਥਾਂ ਨੂੰ ਵੁਜ਼ੂ ਦੇ ਭਾਂਡੇ ਵਿੱਚ ਪਾਉਣ ਤੋਂ ਪਹਿਲਾਂ ਧੋ ਲਵੇ, ਕਿਉਂਕਿ ਤੁਹਾਡੇ ਵਿੱਚੋਂ ਕਿਸੇ ਨੂੰ ਨਹੀਂ ਪਤਾ ਕਿ ਰਾਤ ਵੇਲੇ ਉਸਦਾ ਹੱਥ ਕਿੱਥੇ-ਕਿੱਥੇ ਗਿਆ ਹੈ।" ਸਹੀ ਮੁਸਲਿਮ ਦੀ ਹਦੀਸ ਦੇ ਸ਼ਬਦ ਹਨ: "ਜਦੋਂ ਤੁਹਾਡੇ ਵਿੱਚੋਂ ਕੋਈ ਸੌ ਕੇ ਉੱਠੇ, ਤਾਂ ਆਪਣੇ ਹੱਥ ਨੂੰ ਭਾਂਡੇ ਵਿੱਚ ਉਦੋਂ ਤੱਕ ਨਾ ਡੁਬੋਏ, ਜਦੋਂ ਤੱਕ ਉਸਨੂੰ ਤਿੰਨ ਵਾਰੀ ਨਾ ਧੋ ਲਵੇ। ਕਿਉਂਕਿ ਉਸ ਨੂੰ ਨਹੀਂ ਪਤਾ ਕਿ ਰਾਤ ਵੇਲੇ ਉਸਦਾ ਹੱਥ ਕਿੱਥੇ-ਕਿੱਥੇ ਗਿਆ ਹੈ।"
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Tiếng Việt සිංහල ئۇيغۇرچە Hausa Português Kurdî Kiswahili Svenska Čeština ગુજરાતી Yorùbá پښتو অসমীয়া دری Кыргызча or नेपाली Română Kinyarwanda తెలుగు Lietuvių മലയാളം Nederlands Soomaali Shqip Српски Deutsch Українська ಕನ್ನಡ Wolof Moore ქართული Azərbaycan Magyar தமிழ் Македонски မြန်မာ አማርኛ Malagasy Oromoo ไทย मराठी O‘zbek ភាសាខ្មែរ Kurmancî тоҷикӣالشرح
ਅੱਲਾਹ ਦੇ ਨਬੀ ਕਰੀਮ ﷺ ਨੇ ਤਹਾਰਤ (ਪਾਕੀ ਹਾਸਲ ਕਰਨ) ਦੇ ਕੁੱਝ ਮਸਲੇ ਬਿਆਨ ਕੀਤੇ ਹਨ। ਜਿਵੇਂ: 1- ਵੁਜ਼ੂ ਕਰਨ ਵਾਲਾ ਆਪਣੇ ਨੱਕ ਵਿੱਚ ਸਾਹ ਦੇ ਨਾਲ ਪਾਣੀ ਚੜ੍ਹਾਵੇ ਅਤੇ ਫੇਰ ਸਾਹ ਦੇ ਨਾਲ ਹੀ ਉਸਨੂੰ ਬਾਹਰ ਕੱਢੇ। 2- ਜੋ ਵਿਅਕਤੀ ਟੱਟੀ-ਪਿਸ਼ਾਬ ਤੋਂ ਬਾਅਦ ਪਾਣੀ ਦੇ ਬਜਾਏ ਕਿਸੇ ਹੋਰ ਚੀਜ਼ (ਜਿਵੇਂ ਪੱਥਰ ਆਦਿ) ਦੇ ਨਾਲ ਸਫ਼ਾਈ ਕਰਨਾ ਚਾਹੇ, ਉਹ ਪੱਥਰ ਤੇ ਰੋੜੇ ਆਦਿ ਦੀ ਵਰਤੋਂ ਟਾਂਕ ਗਿਣਤੀ ਵਿੱਚ ਕਰੇ। ਘੱਟੋ-ਘੱਟ ਗਿਣਤੀ ਤਿੰਨ ਹੋਵੇ ਅਤੇ ਵੱਧ ਤੋਂ ਵੱਧ ਇੰਨੀ ਕਿ ਜਿਸ ਨਾਲ ਗੰਦਗੀ ਖਤਮ ਹੋ ਜਾਵੇ ਅਤੇ ਟੱਟੀ-ਪਿਸ਼ਾਬ ਨਿੱਕਲਣ ਦੀ ਥਾਂ ਸਾਫ਼ ਹੋ ਜਾਵੇ। 3- ਜੋ ਵਿਅਕਤੀ ਰਾਤ ਨੂੰ ਸੌ ਕੇ ਉੱਠੇ, ਉਹ ਵੁਜ਼ੂ ਕਰਨ ਲਈ ਆਪਣਾ ਹੱਥ ਭਾਂਡੇ ਵਿੱਚ ਉਸ ਸਮੇਂ ਤੱਕ ਨਾ ਪਾਵੇ, ਜਦੋਂ ਤੱਕ ਉਸ ਭਾਂਡੇ ਤੋਂ ਬਾਹਰ ਆਪਣੇ ਹੱਥ ਨੂੰ ਤਿੰਨ ਵਾਰ ਧੋ ਨਾ ਲਵੇ। ਕਿਉਂਕਿ ਉਸਨੂੰ ਨਹੀਂ ਪਤਾ ਕਿ ਉਸਦਾ ਹੱਥ ਰਾਤ ਨੂੰ ਕਿੱਥੇ-ਕਿੱਥੇ ਗਿਆ ਹੋਵੇਗਾ। ਅਜਿਹੀ ਹਾਲਤ ਵਿੱਚ ਉਸਦੇ ਗੰਦੇ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਹ ਵੀ ਹੋ ਸਕਦਾ ਹੈ ਕਿ ਉਸ ਦੇ ਹੱਥ ਨਾਲ ਸ਼ੈਤਾਨ ਨੇ ਖੇਡਿਆ ਹੋਵੇ ਅਤੇ ਉਸ 'ਤੇ ਕੋਈ ਅਜਿਹੀ ਚੀਜ਼ ਲਗਾ ਦਿੱਤੀ ਹੋਵੇ ਜੋ ਇਨਸਾਨ ਲਈ ਹਾਨੀਕਾਰਕ ਜਾਂ ਪਾਣੀ ਨੂੰ ਗੰਦਾ ਕਰਨ ਵਾਲੀ ਹੋਵੇ।فوائد الحديث
ਵੁਜ਼ੂ ਕਰਦੇ ਸਮੇਂ ਸਾਹ ਰਾਹੀਂ ਨੱਕ ਵਿੱਚ ਪਾਣੀ ਚੜ੍ਹਾਉਣਾ ਅਤੇ ਇਸੇ ਤਰ੍ਹਾਂ ਸਾਹ ਰਾਹੀਂ ਹੀ ਨੱਕ ਵਿੱਚੋਂ ਪਾਣੀ ਬਾਹਰ ਕੱਢਣਾ ਵਾਜਿਬ (ਲਾਜ਼ਮੀ) ਹੈ।
ਇਸਤਿੰਜਾ (ਪੱਥਰ ਆਦਿ ਨਾਲ ਸਫ਼ਾਈ) ਕਰਨ ਲਈ ਪੱਥਰ ਦੀ ਟਾਂਕ ਗਿਣਤੀ ਵਿੱਚ ਵਰਤੋਂ ਕਰਨਾ ਮੁਸਤਹੱਬ (ਪਸੰਦੀਦਾ) ਹੈ।
ਰਾਤ ਨੂੰ ਸੌ ਕੇ ਉੱਠਣ ਤੋਂ ਬਾਅਦ ਦੋਵੇਂ ਹੱਥਾਂ ਨੂੰ ਤਿੰਨ ਵਾਰ ਧੋਣਾ ਸ਼ਰੀਅਤ ਵਿੱਚ ਜਾਇਜ਼ (ਮਸ਼ਰੂਅ) ਕੰਮ ਹੈ।
