إعدادات العرض
ਜੋ ਵਿਅਕਤੀ ਕਿਸੇ ਥਾਂ 'ਤੇ ਠਹਿਰਦਾ ਹੈ ਅਤੇ ਫੇਰ ਕਹਿੰਦਾ ਹੈ: ''ਆਉਜ਼ੁ ਬੀ ਕਲੀਮਾਤਿੱਲਾਹਿੱਤ-ਤਾੱਮਾਤੀ ਮਿਨ ਸ਼ੱਰੀ ਮਾ ਖਲਕ" (ਮੈਂ ਅੱਲਾਹ ਤਆਲਾ…
ਜੋ ਵਿਅਕਤੀ ਕਿਸੇ ਥਾਂ 'ਤੇ ਠਹਿਰਦਾ ਹੈ ਅਤੇ ਫੇਰ ਕਹਿੰਦਾ ਹੈ: ''ਆਉਜ਼ੁ ਬੀ ਕਲੀਮਾਤਿੱਲਾਹਿੱਤ-ਤਾੱਮਾਤੀ ਮਿਨ ਸ਼ੱਰੀ ਮਾ ਖਲਕ" (ਮੈਂ ਅੱਲਾਹ ਤਆਲਾ ਦੀ ਰਚਨਾ ਦੀ ਬੁਰਾਈ ਤੋਂ ਉਸ ਦੇ ਸੰਪੂਰਨ ਸ਼ਬਦਾਂ ਦੀ ਪਨਾਹ (ਸ਼ਰਨ) ਵਿੱਚ ਆਉਂਦਾ ਹਾਂ।), ਤਾਂ ਉਸਨੂੰ ਕੋਈ ਵੀ ਚੀਜ਼ ਉਹ ਜਗ੍ਹਾ ਛੱਡਣ ਤੱਕ ਨੁਕਸਾਨ ਨਹੀਂ ਪਹੁੰਚਾਵੇਗੀ।
ਖੌਲਾ ਬਿੰਤ ਹਕੀਮ ਸੁਲਮਿਆ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਜੋ ਵਿਅਕਤੀ ਕਿਸੇ ਥਾਂ 'ਤੇ ਠਹਿਰਦਾ ਹੈ ਅਤੇ ਫੇਰ ਕਹਿੰਦਾ ਹੈ: ''ਆਉਜ਼ੁ ਬੀ ਕਲੀਮਾਤਿੱਲਾਹਿੱਤ-ਤਾੱਮਾਤੀ ਮਿਨ ਸ਼ੱਰੀ ਮਾ ਖਲਕ" (ਮੈਂ ਅੱਲਾਹ ਤਆਲਾ ਦੀ ਰਚਨਾ ਦੀ ਬੁਰਾਈ ਤੋਂ ਉਸ ਦੇ ਸੰਪੂਰਨ ਸ਼ਬਦਾਂ ਦੀ ਪਨਾਹ (ਸ਼ਰਨ) ਵਿੱਚ ਆਉਂਦਾ ਹਾਂ।), ਤਾਂ ਉਸਨੂੰ ਕੋਈ ਵੀ ਚੀਜ਼ ਉਹ ਜਗ੍ਹਾ ਛੱਡਣ ਤੱਕ ਨੁਕਸਾਨ ਨਹੀਂ ਪਹੁੰਚਾਵੇਗੀ।"
الترجمة
العربية Bosanski English Español فارسی Français اردو 中文 हिन्दी Indonesia বাংলা Kurdî Hausa Português മലയാളം తెలుగు Kiswahili தமிழ் සිංහල မြန်မာ Русский ไทย Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands ئۇيغۇرچە دری Magyar ಕನ್ನಡ Кыргызча Lietuvių Malagasy Română Kinyarwanda नेपाली Српски Wolof Soomaali Moore Українська Български Tagalog Azərbaycan ქართული тоҷикӣ Bambara Македонски አማርኛ Oromoo ភាសាខ្មែរ मराठी Türkçe Italiano O‘zbek Fulfulde Kurmancî Yaoالشرح
ਅੱਲਾਹ ਦੇ ਨਬੀ ﷺ ਆਪਣੀ ਉੱਮਤ ਨੂੰ ਸਫ਼ਰ ਜਾਂ ਸੈਰ ਆਦਿ ਦੌਰਾਨ ਕਿਸੇ ਥਾਂ 'ਤੇ ਠਹਿਰਨ ਵੇਲੇ ਅੱਲਾਹ ਦੀ ਸ਼ਰਨ (ਪਨਾਹ) ਲੈਣ ਦੀ ਹਿਦਾਇਤ ਦੇ ਰਹੇ ਹਨ, ਜਿਸ ਨਾਲ ਇਨਸਾਨ ਹਰ ਉਸ ਬੁਰਾਈ ਤੋਂ ਸੁਰੱਖਿਅਤ ਰਹਿ ਸਕਦਾ ਹੈ, ਜਿਸ ਦਾ ਉਸਨੂੰ ਡਰ ਹੋਵੇ। ਆਪ ﷺ ਨੇ ਦੱਸਿਆ ਕਿ ਜਦੋਂ ਬੰਦਾ ਕਿਸੇ ਜਗ੍ਹਾ 'ਤੇ ਠਹਿਰਦੇ ਸਮੇਂ ਹਰ ਬੁਰਾਈ ਵਾਲੀ ਮਖ਼ਲੂਕ (ਜੀਵ) ਦੀ ਬੁਰਾਈ ਤੋਂ ਅੱਲਾਹ ਦੀ ਅਜਿਹੇ ਕਲਮਿਆਂ (ਬੋਲਾਂ) ਰਾਹੀਂ ਪਨਾਹ ਲੈਂਦਾ ਹੈ ਜੋ ਆਪਣੀ ਫਜ਼ੀਲਤ (ਮਹੱਤਵ), ਬਰਕਤ ਅਤੇ ਫਾਇਦੇ ਪੱਖੋਂ ਸੰਪੂਰਨ ਅਤੇ ਹਰ ਕਮੀ ਤੇ ਨੁਕਸ ਤੋਂ ਪਾਕ ਹੋਣ, ਤਾਂ ਜਦੋਂ ਤੱਕ ਉਹ ਉੱਥੇ ਰੁਕਿਆ ਰਹਿੰਦਾ ਹੈ, ਉਦੋਂ ਤੱਕ ਹਰ ਨੁਕਸਾਨਦਾਇਕ ਚੀਜ਼ ਤੋਂ ਸੁਰੱਖਿਅਤ ਰਹਿੰਦਾ ਹੈ।فوائد الحديث
ਪਨਾਹ ਮੰਗਣਾ ਵੀ ਇੱਕ ਇਬਾਦਤ ਹੈ। ਭਾਵ ਅੱਲਾਹ ਤਆਲਾ, ਉਸਦੇ ਨਾਵਾਂ ਅਤੇ ਸਿਫ਼ਤਾਂ (ਗੁਣਾਂ) ਦੀ ਪਨਾਹ ਮੰਗਣਾ।
ਅੱਲਾਹ ਦੇ ਕਲਾਮ (ਬਾਣੀ) ਦੀ ਪਨਾਹ ਲੈਣਾ ਜਾਇਜ਼ ਹੈ। ਕਿਉਂਕਿ ਇਹ ਅੱਲਾਹ ਦੀ ਸਿਫ਼ਤਾਂ ਵਿੱਚੋਂ ਇੱਕ ਸਿਫਤ ਹੈ। ਜਦੋਂ ਕਿ ਕਿਸੇ ਮਖਲੂਕ ਤੋਂ ਪਨਾਹ ਮੰਗਣਾ ਨਾ ਕੇਵਲ ਨਾਜਾਇਜ਼ ਹੈ, ਬਲਕਿ ਸ਼ਿਰਕ ਹੈ।
ਇਸ ਦੁਆ ਦੀ ਫ਼ਜ਼ੀਲਤ ਅਤੇ ਬਰਕਤ।
ਆਪਣੀ ਸੁਰੱਖਿਆ ਲਈ ਅਜ਼ਕਾਰ ਪੜ੍ਹਨ (ਅੱਲਾਹ ਦਾ ਨਾਂ ਜਪਣ) ਨਾਲ ਅੱਲਾਹ ਬੰਦੇ ਨੂੰ ਬੁਰਾਈਆਂ ਤੋਂ ਸੁਰੱਖਿਅਤ ਰੱਖਦਾ ਹੈ।
ਅੱਲਾਹ ਨੂੰ ਛੱਡ ਕੇ ਕਿਸੇ ਹੋਰ ਤੋਂ — ਜਿਵੇਂ ਜਿੰਨਾਂ, ਜਾਦੂਗਰਾਂ ਤੇ ਬਾਬਿਆਂ — ਦੀ ਪਨਾਹ ਲੈਣਾ ਸ਼ਿਰਕ ਹੈ ਅਤੇ ਇਸ ਤੋਂ ਰੋਕਿਆ ਗਿਆ ਹੈ।
ਸਫ਼ਰ ਦੇ ਦੌਰਾਨ ਜਾਂ ਬਿਨਾ ਸਫ਼ਰ ਦੇ ਕਿਸੇ ਵੀ ਥਾਂ 'ਤੇ ਠਹਿਰਣ ਵੇਲੇ ਇਸ ਦੁਆ ਨੂੰ ਪੜ੍ਹਨਾ ਮਸ਼ਰੂਅ (ਜਾਇਜ਼ ਤੇ ਸੁੰਨਤ) ਹੈ।
التصنيفات
Dhikr on Special Occasions