ਜਿਸ ਨੇ ਦੁਨੀਆ ਵਿੱਚ ਰੇਸ਼ਮੀ ਲਿਬਾਸ ਪਹਿਨਿਆ, ਉਹ ਉਸਨੂੰ ਆਖਰਤ ਵਿੱਚ ਨਹੀਂ ਪਹਿਨੇਗਾ।

ਜਿਸ ਨੇ ਦੁਨੀਆ ਵਿੱਚ ਰੇਸ਼ਮੀ ਲਿਬਾਸ ਪਹਿਨਿਆ, ਉਹ ਉਸਨੂੰ ਆਖਰਤ ਵਿੱਚ ਨਹੀਂ ਪਹਿਨੇਗਾ।

ਉਮਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਦੁਨੀਆ ਵਿੱਚ ਰੇਸ਼ਮੀ ਲਿਬਾਸ ਪਹਿਨਿਆ, ਉਹ ਉਸਨੂੰ ਆਖਰਤ ਵਿੱਚ ਨਹੀਂ ਪਹਿਨੇਗਾ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜਿਸ ਮਰਦ ਨੇ ਦੁਨੀਆ ਵਿੱਚ ਰੇਸ਼ਮੀ ਲਿਬਾਸ (ਕੱਪੜਾ) ਪਹਿਨਿਆ ਅਤੇ ਤੌਬਾ ਕੀਤੇ ਬਿਨਾ ਮਰ ਗਿਆ, ਉਹ ਸਜ਼ਾ ਵਜੋਂ ਆਖ਼ਰਤ ਵਿੱਚ ਉਸਨੂੰ ਪਹਿਨਣ ਤੋਂ ਵਾਂਝਾ ਰਹਿ ਜਾਵੇਗਾ।

فوائد الحديث

ਰੇਸ਼ਮ ਤੋਂ ਭਾਵ ਖਾਲਸ ਕੁਦਰਤੀ ਰੇਸ਼ਮ ਹੈ। ਨਕਲੀ (ਆਰਟੀਫਿਸ਼ਲ) ਰੇਸ਼ਮ ਇਸ ਵਿੱਚ ਸ਼ਾਮਲ ਨਹੀਂ ਹੈ।

ਮਰਦਾਂ 'ਤੇ ਰੇਸ਼ਮੀ ਲਿਬਾਸ ਪਹਿਨਣਾ ਹਰਾਮ ਹੈ।

ਰੇਸ਼ਮ ਦੀ ਮਨਾਹੀ ਵਿੱਚ ਉਸਨੂੰ ਪਹਿਨਣਾ ਅਤੇ ਵਿਛਾਉਣਾ ਦੋਵੇਂ ਸ਼ਾਮਲ ਹਨ।

ਮਰਦਾਂ ਲਈ ਕੱਪੜੇ ਵਿੱਚ ਥੋੜ੍ਹੇ-ਬਹੁਤ ਰੇਸ਼ਮ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ, ਜਿਸ ਦੀ ਚੌੜਾਈ ਚਾਰ ਉਂਗਲਾਂ ਨਾਲੋਂ ਵੱਧ ਨਾ ਹੋਵੇ ਅਤੇ ਉਹ ਕੱਪੜੇ ਵਿੱਚ ਕਿਨਾਰੇ ਜਾਂ ਹੇਠਾਂ ਦੀ ਸਜਾਵਟ ਵਜੋਂ ਵਰਤਿਆ ਗਿਆ ਹੋਵੇ।

التصنيفات

Manners of Dressing