ਬੇਸ਼ੱਕ ਦੁਨਿਆ ਮਿੱਠੀ ਤੇ ਹਰੀ-ਭਰੀ ਹੈ ਅਤੇ ਅੱਲਾਹ ਤੁਹਾਨੂੰ ਇਸ ਵਿੱਚ ਵਾਰਸ (ਜਾਨਸ਼ੀਨ) ਬਣਾਉਣ ਵਾਲਾ ਹੈ, ਤਾਂ ਜੋ ਵੇਖ ਸਕੇ ਕਿ ਤੁਸੀਂ ਕਿਸ…

ਬੇਸ਼ੱਕ ਦੁਨਿਆ ਮਿੱਠੀ ਤੇ ਹਰੀ-ਭਰੀ ਹੈ ਅਤੇ ਅੱਲਾਹ ਤੁਹਾਨੂੰ ਇਸ ਵਿੱਚ ਵਾਰਸ (ਜਾਨਸ਼ੀਨ) ਬਣਾਉਣ ਵਾਲਾ ਹੈ, ਤਾਂ ਜੋ ਵੇਖ ਸਕੇ ਕਿ ਤੁਸੀਂ ਕਿਸ ਤਰ੍ਹਾਂ ਦੇ ਅਮਲ ਕਰਦੇ ਹੋ। ਇਸ ਲਈ ਦੁਨਿਆ ਤੋਂ ਬਚੋ ਅਤੇ ਔਰਤਾਂ ਤੋਂ ਬਚੋ

ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਬੇਸ਼ੱਕ ਦੁਨਿਆ ਮਿੱਠੀ ਤੇ ਹਰੀ-ਭਰੀ ਹੈ ਅਤੇ ਅੱਲਾਹ ਤੁਹਾਨੂੰ ਇਸ ਵਿੱਚ ਵਾਰਸ (ਜਾਨਸ਼ੀਨ) ਬਣਾਉਣ ਵਾਲਾ ਹੈ, ਤਾਂ ਜੋ ਵੇਖ ਸਕੇ ਕਿ ਤੁਸੀਂ ਕਿਸ ਤਰ੍ਹਾਂ ਦੇ ਅਮਲ ਕਰਦੇ ਹੋ। ਇਸ ਲਈ ਦੁਨਿਆ ਤੋਂ ਬਚੋ ਅਤੇ ਔਰਤਾਂ ਤੋਂ ਬਚੋ, ਕਿਉਂਕਿ ਬਨੀ ਇਸਰਾਈਲ ਵਿੱਚ ਪਹਿਲੀ ਆਜ਼ਮਾਇਸ਼ ਔਰਤਾਂ ਕਾਰਨ ਹੋਈ ਸੀ।"

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਦੁਨਿਆ ਸੁਆਦ ਵਿਚ ਮਿੱਠੀ ਅਤੇ ਦਿੱਸਣ ਵਿੱਚ ਹਰੀ-ਭਰੀ ਹੈ, ਜਿਸ ਕਰਕੇ ਇਨਸਾਨ ਇਸ ਤੋਂ ਧੋਖਾ ਖਾ ਜਾਂਦਾ ਹੈ ਅਤੇ ਇਸ ਵਿੱਚ ਇੰਨਾ ਡੁੱਬ ਜਾਂਦਾ ਹੈ ਕਿ ਇਸਨੂੰ ਹੀ ਆਪਣਾ ਸਭ ਤੋਂ ਵੱਡਾ ਮਕਸਦ (ਉਦੇਸ਼) ਬਣਾ ਲੈਂਦਾ ਹੈ। ਜਦੋਂ ਕਿ ਅੱਲਾਹ ਤਆਲਾ ਨੇ ਇਸ ਦੁਨਿਆਵੀ ਜ਼ਿੰਦਗੀ ਵਿੱਚ ਸਾਨੂੰ ਇੱਕ-ਦੂਜੇ ਦਾ ਜਾਨਸ਼ੀਨ (ਵਾਰਸ) ਬਣਾ ਦਿੱਤਾ ਹੈ, ਤਾਂ ਜੋ ਵੇਖੇ ਕਿ ਸਾਡੇ ਅਮਲ ਕਿਹੋ-ਜਿਹੇ ਹਨ? ਕੀ ਅਸੀਂ ਉਸ ਦੇ ਦੱਸੇ ਤਰੀਕੇ ਅਨੁਸਾਰ ਜੀਵਨ ਗੁਜ਼ਾਰਦੇ ਹਾਂ ਜਾਂ ਉਸ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਾਂ? ਉਸ ਤੋਂ ਬਾਅਦ ਆਪ ﷺ ਨੇ ਫਰਮਾਇਆ: ਇਸ ਗੱਲ ਤੋਂ ਸਾਵਧਾਨ ਰਹਿਣਾ ਕਿ ਦੁਨੀਆ ਦੀਆਂ ਸੁੱਖ-ਸੁਵਿਧਾਵਾਂ ਅਤੇ ਚਮਕ-ਦਮਕ ਤੁਹਾਨੂੰ ਧੋਖੇ ਵਿੱਚ ਨਾ ਪਾ ਦੇਣ ਅਤੇ ਅੱਲਾਹ ਦੇ ਹੁਕਮਾਂ ਨੂੰ ਛੱਡਣ ਤੇ ਉਸ ਦੀਆਂ ਮਨਾਹ ਕੀਤੀਆਂ ਚੀਜ਼ਾਂ ਵਿੱਚ ਰੁੱਝਣ ਲਈ ਭਰਮਾਉਣ। ਦੁਨੀਆ ਦੇ ਜਿਨ੍ਹਾਂ ਫ਼ਿਤਨਿਆਂ (ਆਜ਼ਮਾਇਸ਼ਾਂ) ਤੋਂ ਸਭ ਤੋਂ ਵੱਧ ਬਚਣ ਦੀ ਲੋੜ ਹੈ, ਉਨ੍ਹਾਂ ਵਿੱਚੋਂ ਇੱਕ ਫ਼ਿਤਨਾ ਔਰਤਾਂ ਦਾ ਫ਼ਿਤਨਾ ਹੈ। ਬਨੀ ਇਸਰਾਈਲ ਦਾ ਪਹਿਲਾ ਫ਼ਿਤਨਾ ਵੀ ਔਰਤਾਂ ਨਾਲ ਹੀ ਸਬੰਧਤ ਸੀ।

فوائد الحديث

ਪਰਹੇਜ਼ਗਾਰੀ (ਧਾਰਮਿਕਤਾ) ਦੇ ਰਾਹ 'ਤੇ ਚੱਲਣ ਅਤੇ ਦੁਨੀਆ ਦੀ ਜ਼ਾਹਰੀ (ਬਾਹਰੀ) ਚਮਕ-ਦਮਕ ਦਾ ਸ਼ਿਕਾਰ ਨਾ ਹੋਣ ਦੀ ਪ੍ਰੇਰਨਾ।

ਇਸ ਹਦੀਸ ਵਿੱਚ ਔਰਤਾਂ ਦੇ ਫ਼ਿਤਨੇ ਵਿੱਚ ਪੈਣ, ਜਿਵੇਂ ਅਜਨਬੀ ਔਰਤਾਂ ਨੂੰ ਦੇਖਣ ਅਤੇ ਇਕਾਂਤ ਵਿੱਚ ਉਨ੍ਹਾਂ ਨਾਲ ਰਹਿਣ ਆਦਿ ਤੋਂ ਸਾਵਧਾਨ ਕੀਤਾ ਗਿਆ ਹੈ।

ਔਰਤਾਂ ਦਾ ਫ਼ਿਤਨਾ ਦੁਨੀਆ ਦੇ ਸਭ ਤੋਂ ਵੱਡੇ ਫ਼ਿਤਨਿਆਂ ਵਿੱਚੋਂ ਇੱਕ ਹੈ।

ਸਾਨੂੰ ਪਿਛਲੀਆਂ ਕੌਮਾਂ ਤੋਂ ਨਸੀਹਤ ਹਾਸਲ ਕਰਨੀ ਚਾਹੀਦੀ ਹੈ, ਕਿਉਂਕਿ ਜੋ ਕੁਝ ਬਨੀ ਇਸਰਾਈਲ ਨਾਲ ਵਾਪਰਿਆ, ਉਹ ਹੋਰਾਂ ਨਾਲ ਵੀ ਵਾਪਰ ਸਕਦਾ ਹੈ।

ਔਰਤ ਦੇ ਫ਼ਿਤਨੇ ਦੇ ਵੱਖੋ-ਵੱਖ ਰੂਪ ਹਨ। ਜਦੋਂ ਉਹ ਪਤਨੀ ਹੁੰਦੀ ਹੈ, ਤਾਂ ਕਈ ਵਾਰ ਮਰਦ ਨੂੰ ਇੰਨਾ ਖਰਚ ਕਰਨ 'ਤੇ ਮਜਬੂਰ ਕਰ ਦਿੰਦੀ ਹੈ, ਜੋ ਉਸਦੀ ਸਮਰੱਥਾ ਤੋਂ ਬਾਹਰ ਹੁੰਦਾ ਹੈ, ਜਿਸ ਕਾਰਨ ਮਰਦ ਦੀਨ ਦੇ ਕੰਮਾਂ ਨੂੰ ਸਮਾਂ ਨਹੀਂ ਦਿੰਦਾ ਅਤੇ ਆਪਣੇ ਆਪ ਨੂੰ ਦੁਨੀਆ ਦੀ ਪਿੱਛੇ ਲਗਾ ਲੈਂਦਾ ਹੈ। ਅਤੇ ਜਦੋਂ ਉਹ ਅਜਨਬੀ (ਗੈਰ) ਔਰਤ ਹੁੰਦੀ ਹੈ ਅਤੇ ਆਪਣੇ ਘਰੋਂ ਸਜ-ਧੱਜ ਕੇ, ਬੇਪਰਦਾਹ ਹੋ ਕੇ ਨਿੱਕਲਦੀ ਹੈ ਤੇ ਮਰਦਾ ਨਾਲ ਘੁਲਦੀ-ਮਿਲਦੀ ਹੈ, ਤਾਂ ਜ਼ਿਨਾ (ਬਦਕਾਰੀ) ਦੇ ਵੱਖ-ਵੱਖ ਰਾਹ ਖੋਲ੍ਹਦੀ ਹੈ। ਇਸ ਲਈ ਇੱਕ ਮੋਮਿਨ (ਈਮਾਨ ਵਾਲੇ) ਨੂੰ ਔਰਤਾਂ ਦੇ ਫ਼ਿਤਨੇ ਤੋਂ ਬਚਾਅ ਲਈ ਅੱਲਾਹ ਦੀ ਰੱਸੀ ਨੂੰ ਮਜ਼ਬੂਤੀ ਨਾਲ ਫੜਨਾ ਚਾਹੀਦਾ ਹੈ ਅਤੇ ਅੱਲਾਹ ਦੀ ਪਨਾਹ (ਸ਼ਰਨ) ਹਾਸਲ ਕਰਨ ਦੀ ਦੁਆ ਕਰਨੀ ਚਾਹੀਦੀ ਹੈ।

التصنيفات

Rulings of Women, Condemning Love of the World