ਹਰ ਭਲਾਈ ਦਾ ਕੰਮ ਸਦਕਾ ਹੈ।

ਹਰ ਭਲਾਈ ਦਾ ਕੰਮ ਸਦਕਾ ਹੈ।

ਜਾਬਿਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਹਰ ਭਲਾਈ ਦਾ ਕੰਮ ਸਦਕਾ ਹੈ।"

[صحيح] [رواه البخاري من حديث جابر، ورواه مسلم من حديث حذيفة]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਹਰ ਪ੍ਰਕਾਰ ਦੀ ਚੰਗਿਆਈ ਅਤੇ ਦੂਸਰਿਆਂ ਨੂੰ ਫਾਇਦਾ ਪਹੁੰਚਾਉਣ ਵਾਲਾ ਬੋਲ ਜਾਂ ਅਮਲ (ਕਰਮ) ਸਦਕਾ ਹੈ ਅਤੇ ਉਸ ਦਾ ਸਵਾਬ (ਇਨਾਮ) ਮਿਲਦਾ ਹੈ।

فوائد الحديث

ਸਦਕਾ ਕੇਵਲ ਲੋਕਾਂ ਨੂੰ ਦਿੱਤੇ ਮਾਲ (ਧਨ) ਦਾ ਹੀ ਨਾਮ ਨਹੀਂ ਹੈ, ਸਗੋਂ ਇਨਸਾਨ ਦਾ ਕੀਤਾ ਹਰ ਚੰਗਾ ਕੰਮ, ਉਸ ਦਾ ਕਿਹਾ ਹਰ ਚੰਗਾ ਬੋਲ ਅਤੇ ਦੂਜਿਆਂ ਨੂੰ ਪਹੁੰਚਾਇਆ ਹਰ ਫਾਇਦਾ ਸਦਕੇ ਦੇ ਦਾਇਰੇ ਵਿੱਚ ਆਉਂਦਾ ਹੈ।

ਇਸ ਹਦੀਸ ਵਿੱਚ ਦੂਜਿਆਂ ਦਾ ਭਲਾ ਕਰਨ ਅਤੇ ਲਾਭ ਪਹੁੰਚਾਉਣ ਵਾਲੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।

ਕਿਸੇ ਵੀ ਚੰਗੇ ਕੰਮ ਨੂੰ ਛੋਟਾ ਜਾਂ ਤੁੱਛ ਨਹੀਂ ਸਮਝਣਾ ਚਾਹੀਦਾ, ਭਾਵੇਂ ਉਹ ਮਾਮੂਲੀ ਹੀ ਕਿਉਂ ਨਾ ਹੋਵੇ।

التصنيفات

Merits of Good Deeds