إعدادات العرض
ਬੁਰੇ ਗੁਮਾਨ ਤੋਂ ਬਚੋ, ਕਿਉਂਕਿ ਬੁਰਾ ਗੁਮਾਨ ਸਭ ਤੋਂ ਝੂਠੀ ਗੱਲ ਹੈ
ਬੁਰੇ ਗੁਮਾਨ ਤੋਂ ਬਚੋ, ਕਿਉਂਕਿ ਬੁਰਾ ਗੁਮਾਨ ਸਭ ਤੋਂ ਝੂਠੀ ਗੱਲ ਹੈ
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਬੁਰੇ ਗੁਮਾਨ ਤੋਂ ਬਚੋ, ਕਿਉਂਕਿ ਬੁਰਾ ਗੁਮਾਨ ਸਭ ਤੋਂ ਝੂਠੀ ਗੱਲ ਹੈ। ਕਿਸੇ ਦੀ ਲੁਕੀ ਹੋਈ ਗੱਲ ਨੂੰ ਦੇਖਣ ਅਤੇ ਸੁਣਨ ਦੀ ਕੋਸ਼ਿਸ਼ ਨਾ ਕਰੋ, ਕਿਸੇ ਦੀ ਕਮੀਆਂ ਤੇ ਗਲਤੀਆਂ ਦੇ ਪਿੱਛੇ ਨਾ ਲੱਗੋ, ਇੱਕ-ਦੂਜੇ ਨਾਲ ਈਰਖਾ ਨਾ ਰੱਖੋ, ਇੱਕ-ਦੂਜੇ ਤੋਂ ਮੂੰਹ ਨਾ ਫੇਰੋ, ਇੱਕ-ਦੂਜੇ ਨਾਲ ਨਫ਼ਰਤ ਨਾ ਕਰੋ ਅਤੇ ਅੱਲਾਹ ਦੇ ਬੰਦਿਓ! ਭਾਈ-ਭਾਈ ਬਣ ਕੇ ਰਹੋ।"
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Kurdî Hausa Português മലയാളം తెలుగు Kiswahili தமிழ் မြန်မာ Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá ئۇيغۇرچە සිංහල دری Кыргызча or Kinyarwanda नेपाली Română Lietuvių Nederlands Soomaali Српски Українська ಕನ್ನಡ Wolof Moore ქართული Azərbaycan Magyar Македонски አማርኛ Malagasy Oromoo ไทย मराठी O‘zbek ភាសាខ្មែរ Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਕੁੱਝ ਅਜਿਹੀਆਂ ਚੀਜ਼ਾਂ ਤੋਂ ਮਨਾਹ ਕੀਤਾ ਹੈ, ਜੋ ਮੁਸਲਮਾਨਾਂ ਦੇ ਵੱਖ ਹੋਣ ਅਤੇ ਦੁਸ਼ਮਣੀ ਦਾ ਕਾਰਨ ਬਣਦੀਆਂ ਹਨ। ਉਨ੍ਹਾਂ ਵਿੱਚੋਂ ਕੁੱਝ ਚੀਜ਼ਾਂ ਇਹ ਹਨ: "الظن" (ਅਟਕਲ ਤੇ ਅਨੁਮਾਨ): ਭਾਵ ਦਿਲ ਵਿੱਚ ਆਉਣ ਵਾਲਾ ਅਜਿਹਾ ਮਾੜਾ ਖਿਆਲ (ਗੁਮਾਨ) ਜਿਸ ਦਾ ਕੋਈ ਪ੍ਰਮਾਣ ਨਾ ਹੋਵੇ। ਆਪ ﷺ ਨੇ ਦੱਸਿਆ ਹੈ ਕਿ ਇਹ ਸਭ ਤੋਂ ਵੱਡੀਆਂ ਝੂਠੀਆਂ ਗੱਲਾਂ ਵਿੱਚੋਂ ਇੱਕ ਹੈ। "التَّحَسُّس" (ਟੋਹ ਲੈਣਾ): ਭਾਵ ਅੱਖ ਜਾਂ ਕੰਨ ਰਾਹੀਂ ਲੋਕਾਂ ਦੀਆਂ ਲੁਕੀ ਹੋਈਆਂ ਗੱਲਾਂ ਨੂੰ ਲੱਭਣਾ। "التَّجَسُّس" (ਜਸੂਸੀ ਕਰਨਾ): ਭਾਵ ਲੁਕੀਆਂ ਹੋਈਆਂ ਗੱਲਾਂ ਨੂੰ ਤਲਾਸ਼ ਕਰਨਾ। ਇਸ ਸ਼ਬਦ ਦੀ ਵਰਤੋਂ ਜ਼ਿਆਦਾਤਰ ਬੁਰਾਈ ਦੀ ਤਲਾਸ਼ ਕਰਨ ਦੇ ਸੰਦਰਭ ਵਿੱਚ ਹੁੰਦਾ ਹੈ। "الحسد" (ਈਰਖਾ): ਭਾਵ ਦੂਜਿਆਂ 'ਤੇ ਮਿਹਰ ਹੋਵੇ ਜਾਂ ਖੁਸ਼ਹਾਲੀ ਆਵੇ, ਇਸ ਗੱਲ ਨੂੰ ਨਾਪਸੰਦ ਹੈ। "التدابر" (ਪਿੱਠ ਫੇਰਨਾ): ਭਾਵ ਲੋਕ ਇੱਕ-ਦੂਜੇ ਨੂੰ ਮਿਲਣ ਅਤੇ ਮੂੰਹ ਫੇਰ ਕੇ ਨਿੱਕਲ ਜਾਣ। ਨਾ ਕੋਈ ਸਲਾਮ ਹੋਵੇ ਤੇ ਨਾ ਮੇਲ-ਜੋਲ ਰੱਖਣ। "التباغض" (ਘਿਰਣਾ/ਨਫਰਤ): ਭਾਵ ਇੱਕ-ਦੂਜੇ ਨੂੰ ਨਾਪਸੰਦ ਕਰਨਾ ਅਤੇ ਇੱਕ-ਦੂਜੇ ਨਾਲ ਨਫਰਤ ਕਰਨਾ। ਉਦਾਹਰਣ ਲਈ ਦੂਜਿਆਂ ਨੂੰ ਤਕਲੀਫ਼ ਦੇਣਾ, ਕਿਸੇ ਨੂੰ ਦੇਖ ਕੇ ਮੂੰਹ ਬਣਾਉਣਾ ਅਤੇ ਚੰਗੇ ਤਰੀਕੇ ਨਾਲ ਨਾ ਮਿਲਣਾ। ਅਖੀਰ ਵਿੱਚ ਅੱਲਾਹ ਦੇ ਨਬੀ ﷺ ਇੱਕ ਅਜਿਹੀ ਵਿਆਪਕ ਗੱਲ ਕਹੀ, ਜਿਸ ਨਾਲ ਮੁਸਲਮਾਨਾਂ ਦੇ ਆਪਸੀ ਰਿਸ਼ਤੇ ਬਿਹਤਰ ਹੋ ਸਕਦੇ ਹਨ। ਆਪ ﷺ ਨੇ ਫਰਮਾਇਆ: "ਅੱਲਾਹ ਦੇ ਬੰਦਿਓ! ਭਾਈ-ਭਾਈ ਬਣ ਕੇ ਰਹੋ।" ਅਸਲ ਵਿੱਚ ਭਾਈਚਾਰਾ ਇੱਕ ਅਜਿਹਾ ਰਿਸ਼ਤਾ ਹੈ, ਜਿਸ ਨਾਲ ਲੋਕਾਂ ਦੇ ਸਬੰਧ ਮਜ਼ਬੂਤ ਹੋ ਸਕਦੇ ਹਨ ਅਤੇ ਪਿਆਰ-ਮੁਹੱਬਤ ਵਿੱਚ ਵਾਧਾ ਹੋ ਸਕਦਾ ਹੈ।فوائد الحديث
ਕਿਸੇ ਅਜਿਹੇ ਵਿਅਕਤੀ ਬਾਰੇ ਬੁਰਾ ਗੁਮਾਨ ਰੱਖਣਾ ਹਾਨੀਕਾਰਕ ਨਹੀਂ ਹੈ, ਜਿਸ ਵਿੱਚ ਉਸਦੇ ਲੱਛਣ ਦਿੱਸਦੇ ਹੋਣ। ਮੋਮਿਨ (ਈਮਾਨ ਵਾਲੇ) ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਹ ਮਾੜੇ ਤੇ ਗੁਨਾਹਗ ਲੋਕਾਂ ਤੋਂ ਧੋਖਾ ਨਾ ਖਾਵੇ।
ਇੱਥੇ ਮਕਸਦ (ਉਦੇਸ਼) ਉਸ ਬੁਰੇ ਗੁਮਾਨ ਤੋਂ ਸਾਵਧਾਨ ਕਰਨਾ ਤੇ ਦੂਰ ਰੱਖਣਾ ਹੈ ਜੋ ਦਿਲ ਵਿੱਚ ਘਰ ਕਰ ਜਾਵੇ ਤੇ ਨਿੱਕਲਣ ਦਾ ਨਾਂ ਨਾ ਲਵੇ। ਜਿੱਥੇ ਤੱਕ ਅਜਿਹੇ ਬੁਰੇ ਗੁਮਾਨ ਦੀ ਗੱਲ ਹੈ, ਜੋ ਦਿਲ ਵਿੱਚ ਆਵੇ ਤੇ ਠਹਿਰੇ ਬਿਨਾ ਨਿੱਕਲ ਜਾਵੇ ਤਾਂ ਉਸ 'ਤੇ ਕੋਈ ਗੁਨਾਹ ਨਹੀਂ ਹੁੰਦਾ।
ਕਿਸੇ ਦੀ ਬੁਰਾਈ ਦੀ ਟੋਹ ਵਿੱਚ ਰਹਿਣਾ ਤੇ ਈਰਖਾ ਰੱਖਣਾ ਆਦਿ ਇਹ ਸਾਰੀਆਂ ਚੀਜ਼ਾਂ ਹਰਾਮ ਹਨ, ਜੋ ਮੁਸਲਿਮ ਸਮਾਜ ਦੇ ਲੋਕਾਂ ਵਿੱਚ ਆਪਸੀ ਨਫਰਤ ਤੇ ਰਿਸ਼ਤੇ ਟੁੱਟਣ ਦਾ ਕਾਰਨ ਬਣਦੀਆਂ ਹਨ।
ਇਸ ਗੱਲ ਦੀ ਨਸੀਹਤ ਕਿ ਇੱਕ ਮੁਸਲਮਾਨ ਦੇ ਨਾਲ ਭਰਾਵਾਂ ਵਾਲਾ ਸਲੂਕ ਕਰਦੇ ਹੋਏ ਉਸਦੀ ਭਲਾਈ ਕਰਨੀ ਚਾਹੀਦੀ ਹੈ ਅਤੇ ਉਸ ਨਾਲ ਪਿਆਰ ਰੱਖਣਾ ਚਾਹੀਦਾ ਹੈ।
التصنيفات
Blameworthy Morals