إعدادات العرض
ਤੁਸੀਂ ਸੱਚ ਬੋਲਣਾ ਲਾਜ਼ਮੀ ਕਰ ਲਵੋ। ਕਿਉਂਕਿ ਸੱਚਾਈ ਨੇਕੀ ਦਾ ਰਾਹ ਦਿਖਾਉਂਦੀ ਹੈ ਅਤੇ ਨੇਕੀ ਜੰਨਤ ਵੱਲ ਲੈ ਜਾਂਦੀ ਹੈ।
ਤੁਸੀਂ ਸੱਚ ਬੋਲਣਾ ਲਾਜ਼ਮੀ ਕਰ ਲਵੋ। ਕਿਉਂਕਿ ਸੱਚਾਈ ਨੇਕੀ ਦਾ ਰਾਹ ਦਿਖਾਉਂਦੀ ਹੈ ਅਤੇ ਨੇਕੀ ਜੰਨਤ ਵੱਲ ਲੈ ਜਾਂਦੀ ਹੈ।
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਤੁਸੀਂ ਸੱਚ ਬੋਲਣਾ ਲਾਜ਼ਮੀ ਕਰ ਲਵੋ। ਕਿਉਂਕਿ ਸੱਚਾਈ ਨੇਕੀ ਦਾ ਰਾਹ ਦਿਖਾਉਂਦੀ ਹੈ ਅਤੇ ਨੇਕੀ ਜੰਨਤ ਵੱਲ ਲੈ ਜਾਂਦੀ ਹੈ। ਆਦਮੀ ਹਮੇਸ਼ਾ ਸੱਚ ਬੋਲਦਾ ਰਹਿੰਦਾ ਹੈ ਅਤੇ ਸੱਚ ਬੋਲਣ ਦਾ ਹੀ ਇਰਾਦਾ ਰੱਖਦਾ ਹੈ, ਨਤੀਜੇ ਵਜੋਂ ਉਹ ਅੱਲਾਹ ਤਆਲਾ ਦੇ ਕੋਲ 'ਸਿੱਦੀਕ' (ਅਤਿ ਸੱਚਾ) ਲਿਖ ਦਿੱਤਾ ਜਾਂਦਾ ਹੈ। ਅਤੇ ਤੁਸੀਂ ਝੂਠ ਤੋਂ ਬਚੋ, ਕਿਉਂਕਿ ਝੂਠ ਗੁਨਾਹ ਦਾ ਰਾਹ ਦਿਖਾਉਂਦਾ ਹੈ ਅਤੇ ਗੁਨਾਹ ਜਹੰਨਮ ਵੱਲ ਲੈ ਜਾਂਦਾ ਹੈ। ਆਦਮੀ ਹਮੇਸ਼ਾ ਝੂਠ ਬੋਲਦਾ ਰਹਿੰਦਾ ਹੈ ਅਤੇ ਝੂਠ ਬੋਲਣ ਦਾ ਹੀ ਇਰਾਦਾ ਰੱਖਦਾ ਹੈ, ਨਤੀਜੇ ਵਜੋਂ ਉਹ ਅੱਲਾਹ ਤਆਲਾ ਦੇ ਕੋਲ 'ਕੱਜ਼ਾਬ' (ਅਤਿ ਝੂਠਾ) ਲਿਖ ਦਿੱਤਾ ਜਾਂਦਾ ਹੈ।"
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Tiếng Việt සිංහල Hausa Kurdî Português தமிழ் অসমীয়া Kiswahili ગુજરાતી Nederlands پښتو नेपाली മലയാളം Svenska Кыргызча Română ಕನ್ನಡ Српски తెలుగు ქართული Moore Magyar Македонски Čeština Українська Lietuvių Kinyarwanda Azərbaycan አማርኛ Wolof Malagasy ไทย मराठी دری Deutsch ភាសាខ្មែរ Oromoo Shqip မြန်မာ тоҷикӣالشرح
ਅੱਲਾਹ ਦੇ ਨਬੀ ﷺ ਨੇ ਸੱਚ ਬੋਲਣ ਦਾ ਹੁਕਮ ਦਿੱਤਾ ਅਤੇ ਦੱਸਿਆ ਕਿ ਸੱਚ ਬੋਲਣ ਦੀ ਪਾਬੰਦੀ ਇਨਸਾਨ ਨੂੰ ਲਗਾਤਾਰ ਚੰਗੇ ਕੰਮ ਕਰਨ ਵੱਲ ਲੈ ਜਾਂਦੀ ਹੈ ਅਤੇ ਲਗਾਤਾਰ ਚੰਗੇ ਕੰਮ ਕਰਨ ਦੀ ਆਦਤ ਇਨਸਾਨ ਨੂੰ ਜੰਨਤ ਤੱਕ ਲੈ ਜਾਂਦੀ ਹੈ। ਇਨਸਾਨ ਜਦੋਂ ਲੁਕ ਕੇ ਅਤੇ ਖੁਲ੍ਹੇ-ਆਮ ਸੱਚ ਬੋਲਣ ਦੀ ਪਾਬੰਦੀ ਕਰਦਾ ਹੈ, ਤਾਂ "ਸਿੱਦੀਕ" ਨਾਂ ਦਾ ਹੱਕਦਾਰ ਬਣ ਜਾਂਦਾ ਹੈ, ਜਿਸਦਾ ਦਾ ਅਰਥ ਹੈ, ਬਹੁਤ ਜ਼ਿਆਦਾ ਸੱਚ ਬੋਲਣ ਵਾਲਾ। ਇਸਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਝੂਠ ਤੋਂ ਖ਼ਬਰਦਾਰ ਕੀਤਾ। ਕਿਉਂਕਿ ਝੂਠ ਇਨਸਾਨ ਨੂੰ ਸਿੱਧੇ ਰਾਹ ਤੋਂ ਹਟਾ ਦਿੰਦਾ ਹੈ ਅਤੇ ਬੁਰਾਈ, ਫਸਾਦ ਤੇ ਗੁਨਾਹਾਂ ਵੱਲ ਲੈ ਜਾਂਦਾ ਹੈ ਅਤੇ ਇਸ ਤਰ੍ਹਾਂ ਉਸਨੂੰ ਜਹੰਨਮ (ਨਰਕ) ਤੱਕ ਪਹੁੰਚਾ ਦਿੰਦਾ ਹੈ। ਇਨਸਾਨ ਜਦੋਂ ਲਗਾਤਾਰ ਤੇ ਵੱਧ ਤੋਂ ਵੱਧ ਝੂਠ ਬੋਲਦਾ ਰਹਿੰਦਾ ਹੈ, ਤਾਂ ਅੱਲਾਹ ਦੇ ਕੋਲ ਝੂਠਿਆਂ ਵਿੱਚੋਂ ਲਿਖ ਦਿੱਤਾ ਜਾਂਦਾ ਹੈ।فوائد الحديث
ਸੱਚ ਬੋਲਣਾ ਇੱਕ ਚੰਗੀ ਆਦਤ ਤੇ ਲੱਛਣ ਹੈ, ਜੋ ਸਿੱਖਣ ਨਾਲ ਤੇ ਮਿਹਨਤ ਨਾਲ ਹਾਸਲ ਹੁੰਦੀ ਹੈ। ਕਿਉਂਕਿ ਜਦੋਂ ਇਨਸਾਨ ਲਗਾਤਾਰ ਸੱਚ ਬੋਲਦਾ ਰਹਿੰਦਾ ਹੈ ਅਤੇ ਸੱਚ ਦੀ ਤਲਾਸ਼ (ਖੋਜ) ਵਿੱਚ ਰਹਿੰਦਾ ਹੈ, ਤਾਂ ਸੱਚ ਬੋਲਣਾ ਉਸ ਦੀ ਆਦਤ ਬਣ ਜਾਂਦਾ ਹੈ ਅਤੇ ਉਹ ਅੱਲਾਹ ਦੇ ਕੋਲ ਸੱਚ ਬੋਲਣ ਵਾਲਿਆਂ ਅਤੇ ਨੇਕ ਲੋਕਾਂ ਵਿੱਚ ਲਿਖ ਦਿੱਤਾ ਜਾਂਦਾ ਹੈ।
ਝੂਠ ਬੋਲਣਾ ਇੱਕ ਬੁਰੀ ਆਦਤ ਹੈ, ਜੋ ਲੰਮੇ ਸਮੇਂ ਤੱਕ ਝੂਠ ਬੋਲਣ, ਇਸਨੂੰ ਆਪਣੀ ਕਥਨੀ-ਕਰਨੀ ਵਿੱਚ ਅਪਣਾਉਣ ਅਤੇ ਵਾਰ-ਵਾਰ ਅਭਿਆਸ ਕਰਨ ਦੇ ਕਾਰਨ ਵੱਧਦੀ-ਫੁੱਲਦੀ ਹੈ। ਫੇਰ ਇੱਕ ਸਮਾਂ ਅਜਿਹਾ ਆਉਂਦਾ ਹੈ ਕਿ ਇਨਸਾਨ ਇਸਦਾ ਆਦੀ ਬਣ ਜਾਂਦਾ ਹੈ ਅਤੇ ਅੱਲਾਹ ਦੇ ਕੋਲ ਝੂਠਿਆਂ ਵਿੱਚ ਲਿਖ ਦਿੱਤਾ ਜਾਂਦਾ ਹੈ।
'ਸਿਦਕ' ਸ਼ਬਦ ਦਾ ਅਰਥ ਜ਼ਬਾਨ ਨਾਲ ਸੱਚ ਬੋਲਣਾ ਵੀ ਹੈ, ਜੋ ਕਿ ਝੂਠ ਦਾ ਵਿਰੋਧੀ ਹੈ, ਨੀਅਤ ਦੀ ਸੱਚਾਈ ਵੀ ਹੈ, ਜਿਸਨੂੰ ਨਿਸ਼ਠਾ (ਇਰਾਦਾ) ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਚੰਗੇ ਕੰਮ ਦੇ ਇਰਾਦੇ ਵਿੱਚ ਪੱਕੀ ਦ੍ਰਿੜਤਾ ਅਤੇ ਕੰਮ ਵਿੱਚ ਸੱਚਾਈ ਵੀ ਹੈ, ਜਿਸਦਾ ਸਭ ਤੋਂ ਨਿਚਲਾ ਦਰਜਾ ਬੰਦੇ ਦਾ ਜ਼ਾਹਰ (ਅੰਦਰੂਨੀ ਰੂਪ) ਤੇ ਬਾਤਨ (ਬਾਹਰੀ ਰੂਪ) ਦੋਵਾਂ ਦਾ ਬਰਾਬਰ ਹੋਣਾ ਹੈ। ਇਸਦਾ ਇੱਕ ਅਰਥ ਦਿਲ ਦੇ ਹਲਾਤਾਂ ਦੀ ਸੱਚਾਈ ਵੀ ਹੈ; ਜਿਵੇਂ: ਡਰ ਅਤੇ ਉਮੀਦ ਆਦਿ ਦੀ ਸੱਚਾਈ। ਇਨ੍ਹਾਂ ਸਾਰਿਆਂ ਗੁਣਾਂ ਨੂੰ ਰੱਖਣ ਵਾਲੇ ਵਿਅਕਤੀ ਨੂੰ "ਸਿੱਦੀਕ" ਕਿਹਾ ਜਾਂਦਾ ਹੈ ਅਤੇ ਇਨ੍ਹਾਂ ਵਿੱਚੋਂ ਕੁੱਝ ਗੁਣਾਂ ਵਾਲੇ ਨੂੰ "ਸਾਦਿਕ" ਕਿਹਾ ਜਾਂਦਾ ਹੈ।
التصنيفات
Praiseworthy Morals