ਇੱਕ ਮੁਸਲਮਾਨ ਨੂੰ ਜੋ ਵੀ ਥਕਾਨ, ਰੋਗ, ਦੁੱਖ, ਤਕਲੀਫ਼, ਪਰੇਸ਼ਾਨੀ, ਸਦਮਾ ਜਾਂ ਗਮ ਪਹੁੰਚਦਾ ਹੈ, ਇੱਥੋਂ ਤੱਕ ਕਿ ਜੇਕਰ ਕੋਈ ਕੰਡਾ ਵੀ ਚੁਭਦਾ ਹੈ,…

ਇੱਕ ਮੁਸਲਮਾਨ ਨੂੰ ਜੋ ਵੀ ਥਕਾਨ, ਰੋਗ, ਦੁੱਖ, ਤਕਲੀਫ਼, ਪਰੇਸ਼ਾਨੀ, ਸਦਮਾ ਜਾਂ ਗਮ ਪਹੁੰਚਦਾ ਹੈ, ਇੱਥੋਂ ਤੱਕ ਕਿ ਜੇਕਰ ਕੋਈ ਕੰਡਾ ਵੀ ਚੁਭਦਾ ਹੈ, ਤਾਂ ਅੱਲਾਹ ਤਆਲਾ ਉਸ ਰਾਹੀਂ ਉਸ ਦੇ ਗੁਨਾਹ ਮਾਫ਼ ਕਰ ਦਿੰਦਾ ਹੈ।

ਅਬੁ ਸਈਦ ਖੁਦਰੀ ਅਤੇ ਅਬੁ ਹੁਰੈਰਾ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਇੱਕ ਮੁਸਲਮਾਨ ਨੂੰ ਜੋ ਵੀ ਥਕਾਨ, ਰੋਗ, ਦੁੱਖ, ਤਕਲੀਫ਼, ਪਰੇਸ਼ਾਨੀ, ਸਦਮਾ ਜਾਂ ਗਮ ਪਹੁੰਚਦਾ ਹੈ, ਇੱਥੋਂ ਤੱਕ ਕਿ ਜੇਕਰ ਕੋਈ ਕੰਡਾ ਵੀ ਚੁਭਦਾ ਹੈ, ਤਾਂ ਅੱਲਾਹ ਤਆਲਾ ਉਸ ਰਾਹੀਂ ਉਸ ਦੇ ਗੁਨਾਹ ਮਾਫ਼ ਕਰ ਦਿੰਦਾ ਹੈ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਮੁਸਲਮਾਨ ਨੂੰ ਜੋ ਵੀ ਬਿਮਾਰੀਆਂ, ਗਮ, ਤਕਲੀਫ਼ਾਂ, ਪਰੇਸ਼ਾਨੀਆਂ, ਮੁਸੀਬਤਾਂ, ਦੁੱਖ-ਦਰਦ, ਡਰ, ਭੁੱਖ ਤੇ ਆਰਥਿਕ ਤੰਗੀਆਂ ਆਉਂਦੀਆਂ ਹਨ; ਇੱਥੋ ਤੱਕ ਕਿ ਉਸਨੂੰ ਇੱਕ ਕੰਡਾ ਹੀ ਚੁਭਦਾ ਹੈ, ਜਿਸ ਨਾਲ ਉਸਨੂੰ ਤਕਲੀਫ਼ ਹੁੰਦੀ ਹੈ, ਤਾਂ ਇਹ ਸਾਰੀਆਂ ਚੀਜ਼ਾਂ ਉਸ ਲਈ ਗੁਨਾਹਾਂ ਦਾ ਕੱਫ਼ਾਰਾ (ਭਰਪਾਈ) ਬਣ ਜਾਂਦੀਆਂ ਹਨ।

فوائد الحديث

ਆਪਣੇ ਮੋਮਿਨ (ਈਮਾਨ ਵਾਲੇ) ਬੰਦਿਆਂ ਉੱਤੇ ਅੱਲਾਹ ਤਆਲਾ ਦਾ ਬੇਹਿਸਾਬ ਫ਼ਜ਼ਲ (ਦਇਆ) ਤੇ ਕਰਮ (ਕਿਰਪਾ) ਕਿ ਉਨ੍ਹਾਂ ਨੂੰ ਹੋਣ ਵਾਲੇ ਛੋਟੇ ਜਿਹੇ ਨੁਕਸਾਨ ਤੇ ਤਕਲੀਫ਼ ਦੇ ਕਾਰਨ ਉਨ੍ਹਾਂ ਦੇ ਗੁਨਾਹ ਮਾਫ਼ ਕਰ ਦਿੰਦਾ ਹੈ।

ਇੱਕ ਮੁਸਲਮਾਨ ਨੂੰ ਮੁਸੀਬਤਾਂ ਤੇ ਅਜ਼ਮਾਇਸ਼ਾਂ ਨੂੰ ਅੱਲਾਹ ਤਆਲਾ ਵੱਲੋਂ ਮਿਲਣ ਵਾਲੇ ਸਵਾਬ (ਇਨਾਮ) ਦਾ ਸਾਧਨ ਸਮਝਣਾ ਚਾਹੀਦਾ ਹੈ ਅਤੇ ਹਰ ਛੋਟੀ-ਵੱਡੀ ਮੁਸੀਬਤ 'ਤੇ ਸਬਰ ਕਰਨਾ ਚਾਹੀਦਾ ਹੈ; ਤਾਂ ਜੋ ਉਸ ਦੇ ਦਰਜੇ ਉੱਚੇ ਹੋਣ ਅਤੇ ਉਸਦੇ ਗੁਨਾਹ ਮਿਟਾ ਦਿੱਤੇ ਜਾਣ।

التصنيفات

Excellence of Monotheism