إعدادات العرض
ਉਹ ਵਿਅਕਤੀ ਸਾਡੇ ਵਿੱਚੋਂ ਨਹੀਂ, ਜਿਸਨੇ ਅਪਸ਼ਗਨ ਲਿਆ ਜਾਂ ਜਿਸ ਲਈ ਅਪਸ਼ਗਨ ਲਿਆ ਗਿਆ; ਜਿਸਨੇ ਜੋਤਸ਼ੀਆਂ ਵਾਲਾ ਕੰਮ ਕੀਤਾ ਜਾਂ ਜੋਤਸ਼ੀਆਂ ਵਾਲਾ…
ਉਹ ਵਿਅਕਤੀ ਸਾਡੇ ਵਿੱਚੋਂ ਨਹੀਂ, ਜਿਸਨੇ ਅਪਸ਼ਗਨ ਲਿਆ ਜਾਂ ਜਿਸ ਲਈ ਅਪਸ਼ਗਨ ਲਿਆ ਗਿਆ; ਜਿਸਨੇ ਜੋਤਸ਼ੀਆਂ ਵਾਲਾ ਕੰਮ ਕੀਤਾ ਜਾਂ ਜੋਤਸ਼ੀਆਂ ਵਾਲਾ ਕੰਮ ਕਿਸੇ ਤੋਂ ਕਰਵਾਇਆ; ਜਿਸਨੇ ਜਾਦੂ ਕੀਤਾ ਜਾਂ ਜਾਦੂ ਕਰਵਾਇਆ
ਇਮਰਾਨ ਬਿਨ ਹੁਸੈਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਉਹ ਵਿਅਕਤੀ ਸਾਡੇ ਵਿੱਚੋਂ ਨਹੀਂ, ਜਿਸਨੇ ਅਪਸ਼ਗਨ ਲਿਆ ਜਾਂ ਜਿਸ ਲਈ ਅਪਸ਼ਗਨ ਲਿਆ ਗਿਆ; ਜਿਸਨੇ ਜੋਤਸ਼ੀਆਂ ਵਾਲਾ ਕੰਮ ਕੀਤਾ ਜਾਂ ਜੋਤਸ਼ੀਆਂ ਵਾਲਾ ਕੰਮ ਕਿਸੇ ਤੋਂ ਕਰਵਾਇਆ; ਜਿਸਨੇ ਜਾਦੂ ਕੀਤਾ ਜਾਂ ਜਾਦੂ ਕਰਵਾਇਆ। ਜਿਸਨੇ ਜਾਦੂ ਦੀ ਕੋਈ ਗੰਢ ਬੰਨ੍ਹੀ ਅਤੇ ਜੋ ਕਿਸੇ ਜੋਤਸ਼ੀ ਕੋਲ ਗਿਆ ਤੇ ਉਸ ਦੀ ਗੱਲ ਨੂੰ ਸੱਚ ਮੰਨਿਆ, ਉਸਨੇ ਉਸ ਸ਼ਰੀਅਤ ਦਾ ਇਨਕਾਰ ਕੀਤਾ ਜੋ ਮੁਹੰਮਦ ﷺ ਉੱਤੇ ਉਤਾਰੀ ਗਈ ਹੈ।"
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी ئۇيغۇرچە Kurdî Hausa Português മലയാളം తెలుగు Kiswahili မြန်မာ ไทย Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands සිංහල தமிழ் دری Magyar ಕನ್ನಡ Кыргызча Lietuvių Malagasy Kinyarwanda नेपाली Română Српски Wolof Soomaali Moore Українська Български Azərbaycan ქართული тоҷикӣ Bambara Македонски አማርኛ Oromoo ភាសាខ្មែរ मराठी Italiano O‘zbek Fulfulde Kurmancî Yaoالشرح
ਅੱਲਾਹ ਦੇ ਨਬੀ ﷺ ਨੇ ਕੁੱਝ ਖਾਸ ਕੰਮਾਂ ਬਾਰੇ ਦੱਸਿਆ ਕਿ ਮੇਰੀ ਉਮੱਤ ਦੇ ਜੋ ਲੋਕ ਅਜਿਹੇ ਕੰਮ ਕਰਦੇ ਹਨ, ਉਹ ਸਾਡੇ ਵਿੱਚੋਂ ਨਹੀਂ ਹਨ। ਇਹ ਕੰਮ ਕੁਝ ਇਸ ਪ੍ਰਕਾਰ ਹਨ: 1- ਅਜਿਹਾ ਵਿਅਕਤੀ ਜਿਸਨੇ ਅਪਸ਼ਗਨ ਲਿਆ ਜਾਂ ਜਿਸ ਦੇ ਲਈ ਅਪਸ਼ਗਨ ਲਿਆ ਗਿਆ। ਇਸ ਦਾ ਮੂਲ ਇਹ ਹੈ ਕਿ ਅਰਬੀ ਲੋਕ ਕੋਈ ਕੰਮ, ਜਿਵੇਂ ਸਫ਼ਰ ਜਾਂ ਵਪਾਰ, ਸ਼ੁਰੂ ਕਰਨ ਤੋਂ ਪਹਿਲਾਂ ਪੰਛੀ ਨੂੰ ਛੱਡਿਆ ਕਰਦੇ ਸੀ। ਜੇਕਰ ਪੰਛੀ ਸੱਜੇ ਪਾਸੇ ਉੱਡਦਾ, ਤਾਂ ਇਹ ਚੰਗਾ ਸ਼ਗਨ ਮੰਨਿਆ ਜਾਂਦਾ ਤੇ ਜਿਸ ਕੰਮ ਦਾ ਇਰਾਦਾ ਕਰਦੇ, ਉਸ ਲਈ ਅੱਗੇ ਵੱਧਦੇ। ਲੇਕਿਨ ਜੇਕਰ ਪੰਛੀ ਖੱਬੇ ਪਾਸੇ ਉੱਡਦਾ, ਤਾਂ ਇਹ ਬੁਰਾ ਸ਼ਗਨ ਮੰਨਿਆ ਜਾਂਦਾ ਹੈ ਤੇ ਜੋ ਕੰਮ ਕਰਨਾ ਚਾਹੁੰਦੇ ਉਸਨੂੰ ਛੱਡ ਦਿੰਦੇ। ਅਜਿਹਾ ਕੰਮ ਨਾ ਤਾਂ ਆਪ ਕਰਨਾ ਜਾਇਜ਼ ਹੈ ਅਤੇ ਨਾ ਹੀ ਕਿਸੇ ਹੋਰ ਤੋਂ ਕਰਵਾਉਣਾ ਜਾਇਜ਼ ਹੈ। ਧਿਆਨ ਰਹੇ ਇਸ ਵਿੱਚ ਕਿਸੇ ਵੀ ਚੀਜ਼ ਤੋਂ ਲਿਆ ਜਾਣ ਵਾਲਾ ਅਪਸ਼ਗਨ ਸ਼ਾਮਲ ਹੈ। ਭਾਵੇਂ ਉਸ ਚੀਜ਼ ਦਾ ਸਬੰਧ ਸੁਣਨ ਨਾਲ ਹੋਵੇ ਜਾਂ ਦੇਖਣ ਨਾਲ ਹੋਵੇ ਅਤੇ ਉਹ ਚੀਜ਼ ਭਾਵੇਂ ਪੰਛੀ ਹੋਵੇ, ਜਾਨਵਰ ਹੋਵੇ, ਸਰੀਰਕ ਕਮੀਆਂ ਵਾਲੇ ਲੋਕ ਹੋਣ, ਅੰਕ ਹੋਣ ਜਾਂ ਦਿਨ ਆਦਿ ਹੋਣ। 2- ਅਜਿਹਾ ਵਿਅਕਤੀ ਜਿਸਨੇ ਆਪ ਜੋਤਸ਼ੀ ਵਾਲਾ ਕੰਮ ਕੀਤਾ ਜਾਂ ਕਿਸੇ ਹੋਰ ਤੋਂ ਜੋਤਸ਼ੀ ਵਾਲਾ ਕੰਮ ਕਰਵਾਇਆ। ਜਿਸ ਨੇ ਤਾਰਿਆਂ ਆਦਿ ਦਾ ਸਹਾਰਾ ਲੈ ਕੇ ਗੈਬ (ਪਰੋਖ) ਦਾ ਗਿਆਨ ਜਾਣਨ ਦਾ ਦਾਅਵਾ ਕੀਤਾ ਜਾਂ ਫੇਰ ਕਿਸੇ ਅਜਿਹੇ ਵਿਅਕਤੀ ਕੋਲ ਗਿਆ ਜੋ ਗੈਬ ਦਾ ਗਿਆਨ ਜਾਣਨ ਦਾ ਦਾਅਵਾ ਕਰਦਾ ਹੈ ਅਤੇ ਉਸ ਦੀ ਗੱਲ ਨੂੰ ਸੱਚ ਵੀ ਮੰਨਿਆ, ਤਾਂ ਉਸ ਨੇ ਮੁਹੰਮਦ ﷺ 'ਤੇ ਉਤਾਰੀ ਗਈ ਸ਼ਰੀਅਤ ਦਾ ਇਨਕਾਰ ਕੀਤਾ, ਭਾਵ ਕੁਫਰ ਕੀਤਾ। 3- ਅਜਿਹਾ ਵਿਅਕਤੀ ਜਿਸ ਨੇ ਜਾਦੂ ਕੀਤਾ ਜਾਂ ਜਾਦੂ ਕਰਵਾਇਆ। ਇਸ ਤੋਂ ਮੁਰਾਦ ਉਹ ਵਿਅਕਤੀ ਹੈ, ਜਿਸ ਨੇ ਕਿਸੇ ਨੂੰ ਫਾਇਦਾ ਪਹੁੰਚਾਉਣ ਜਾਂ ਕਿਸੇ ਦਾ ਨੁਕਸਾਨ ਕਰਨ ਦੇ ਉਦੇਸ਼ ਨਾਲ ਜਾਦੂ ਕੀਤਾ ਜਾਂ ਜਾਦੂ ਕਰਵਾਇਆ ਜਾਂ ਗਲਤ ਮੰਤਰ ਪੜ੍ਹ ਕੇ ਕਿਸੇ ਧਾਗੇ ਆਦਿ 'ਤੇ ਗੰਢ ਬੰਨ੍ਹੀ ਤੇ ਫੂਕ ਮਾਰੀ।فوائد الحديث
ਅੱਲਾਹ ਉੱਤੇ ਭਰੋਸਾ ਕਰਨਾ ਤੇ ਉਸ ਦੀ ਲਿਖੀ ਤਕਦੀਰ ਦੇ ਫੈਸਲੇ 'ਤੇ ਈਮਾਨ ਰੱਖਣਾ ਲਾਜ਼ਮੀ ਹੈ ਅਤੇ ਅਪਸ਼ਗਨ, ਜਾਦੂ-ਟੂਣਾ, ਜੋਤਿਸ਼ ਵਿੱਦਿਆ ਆਦਿ ਕੰਮ ਕਰਨਾ ਜਾਂ ਕਿਸੇ ਤੋਂ ਕਰਵਾਉਣਾ ਹਰਾਮ ਹੈ।
ਗੈਬ (ਪਰੋਖ) ਦੀ ਗੱਲ ਜਾਣਨ ਦਾ ਦਾਅਵਾ ਕਰਨਾ ਸ਼ਿਰਕ ਹੈ ਜੋ ਕਿ ਤੌਹੀਦ ਦਾ ਵਿਰੋਧੀ ਹੈ।
ਜੋਤਸ਼ੀਆਂ ਦੀ ਗੱਲ 'ਤੇ ਯਕੀਨ ਕਰਨਾ ਅਤੇ ਉਨ੍ਹਾਂ ਕੋਲ ਜਾਣਾ ਹਰਾਮ ਹੈ। ਇਸੇ ਸੰਦਰਭ ਵਿੱਚ ਹਥੇਲੀ ਦੇਖਣਾ, ਪਿਆਲਾ ਪੜ੍ਹਨਾ ਅਤੇ ਤਾਰਿਆਂ ਤੇ ਗ੍ਰਹਿਆਂ ਦੇ ਘੁੰਮਾਓ ਨਾਲ ਇਨਸਾਨ ਦੀ ਚੰਗੀ-ਮਾੜੀ ਕਿਸਮਤ ਨੂੰ ਜੋੜਨਾ ਆਦਿ ਵੀ ਸ਼ਾਮਲ ਹਨ। ਭਾਵੇਂ ਇਹ ਸਭ ਕੰਮ ਜਾਣਕਾਰੀ ਹਾਸਲ ਕਰਨ ਤੇ ਸਿੱਖਿਆ ਲਈ ਹੀ ਕਿਉਂ ਨਾ ਕੀਤੇ ਜਾਣ।
