إعدادات العرض
ਜੋ ਕਿਸੇ ਕੌਮ ਦੀ ਨਕਲ ਕਰਦਾ ਹੈ, ਉਹ ਉਹਨਾਂ ਵਿੱਚੋਂ ਹੀ ਹੋ ਜਾਂਦਾ ਹੈ।
ਜੋ ਕਿਸੇ ਕੌਮ ਦੀ ਨਕਲ ਕਰਦਾ ਹੈ, ਉਹ ਉਹਨਾਂ ਵਿੱਚੋਂ ਹੀ ਹੋ ਜਾਂਦਾ ਹੈ।
ਅਬਦੁੱਲਾਹ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜੋ ਕਿਸੇ ਕੌਮ ਦੀ ਨਕਲ ਕਰਦਾ ਹੈ, ਉਹ ਉਹਨਾਂ ਵਿੱਚੋਂ ਹੀ ਹੋ ਜਾਂਦਾ ਹੈ।"
[حسن] [رواه أبو داود وأحمد]
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Kurdî Hausa Português മലയാളം తెలుగు Kiswahili தமிழ் မြန်မာ Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands ئۇيغۇرچە සිංහල دری Fulfulde Magyar ಕನ್ನಡ Кыргызча Lietuvių or Română Kinyarwanda Српски O‘zbek Moore नेपाली Wolof Soomaali Български Українська Azərbaycan ქართული тоҷикӣ Bambara Македонски Ελληνικά ភាសាខ្មែរ አማርኛ Malagasy Oromoo ไทย मराठी Lingala Italiano Akan Yao Kurmancî Kirundiالشرح
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਿਸ ਨੇ ਕਿਸੇ ਕਾਫ਼ਿਰ, ਗੁਨਾਹਗਾਰ ਜਾਂ ਦੀਨੀ (ਧਾਰਮਿਕ) ਕੌਮ ਦੀ ਸੰਪੂਰਨਤਾ ਨਾਲ ਨਕਲ ਕੀਤੀ — ਭਾਵ ਉਨ੍ਹਾਂ ਦੇ ਅਕੀਦੇ (ਧਾਰਮਿਕ ਆਸਥਾਵਾਂ), ਇਬਾਦਤਾਂ ਜਾਂ ਰੀਤੀ-ਰਿਵਾਜਾਂ ਨਾਲ ਸਬੰਧਤ ਉਨ੍ਹਾਂ ਦੇ ਕਿਸੇ ਕੰਮ ਨੂੰ ਅਪਣਾਇਆ ਜੋ ਉਸ ਕੌਮ ਨਾਲ ਖਾਸ ਹੈ, ਤਾਂ ਉਸ ਦੀ ਗਿਣਤੀ ਉਨ੍ਹਾਂ ਲੋਕਾਂ ਵਿੱਚ ਹੀ ਹੋਵੇਗੀ। ਕਿਉਂਕਿ ਉਨ੍ਹਾਂ ਦੀ ਬਾਹਰੀ ਸਮਾਨਤਾ ਅਪਣਾਉਣ ਨਾਲ ਉਨ੍ਹਾਂ ਦੀ ਅੰਦਰੂਨੀ ਸਮਾਨਤਾ ਅਪਣਾਉਣ ਦੇ ਰਾਹ ਖੁਲ੍ਹ ਜਾਂਦੇ ਹਨ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਕੌਮ ਦੀ ਨਕਲ ਕਰਨਾ, ਉਸ ਕੌਮ ਪ੍ਰਤੀ ਅਧੀਨਗੀ ਦਾ ਨਤੀਜਾ ਹੁੰਦਾ ਹੈ ਅਤੇ ਇਹ ਉਨ੍ਹਾਂ ਪ੍ਰਤੀ ਮੋਹ, ਇੱਜ਼ਤ ਅਤੇ ਝੁਕਾਅ ਦਾ ਕਾਰਨ ਬਣਦਾ ਹੈ। ਇਸ ਨਾਲ ਕਈ ਵਾਰ ਗੱਲ ਉਨ੍ਹਾਂ ਦੀ ਇਬਾਦਤ ਅਤੇ ਵਿਚਾਰਧਾਰਾ ਨੂੰ ਅਪਨਾਉਣ ਤੱਕ ਚਲੀ ਜਾਂਦੀ ਹੈ। ਅੱਲਾਹ ਸਾਨੂੰ ਇਸ ਤੋਂ ਬਚਾਵੇ।فوائد الحديث
ਇਸ ਹਦੀਸ ਵਿੱਚ ਕਾਫਿਰਾਂ (ਅਧਰਮੀਆਂ) ਅਤੇ ਫਾਸਿਕਾਂ (ਗੁਨਾਹਗਾਰਾਂ) ਦੀ ਨਕਲ ਕਰਨ ਤੋਂ ਸਾਵਧਾਨ ਕੀਤਾ ਗਿਆ ਹੈ।
ਇਸ ਹਦੀਸ ਵਿੱਚ ਨੇਕ ਲੋਕਾਂ ਦੇ ਤਰੀਕੇ ਨੂੰ ਅਪਣਾਉਣ ਅਤੇ ਉਨ੍ਹਾਂ ਦੀ ਪਾਲਣਾ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ।
ਜ਼ਾਹਿਰੀ (ਬਾਹਰੀ) ਸਮਾਨਤਾ ਅਪਣਾਉਣਾ ਅੰਦਰੂਨੀ ਸਮਾਨਤਾ ਅਪਣਾਉਣ ਦਾ ਕਾਰਨ ਬਣਦੀ ਹੈ।
ਇਨਸਾਨ ਸਮਾਨਤਾ ਅਪਣਾਉਣ ਅਤੇ ਉਸਦੀ ਕਿਸਮ ਅਨੁਸਾਰ ਸਜ਼ਾ ਤੇ ਗੁਨਾਹ ਦਾ ਹੱਕਦਾਰ ਬਣਦਾ ਹੈ।
ਦੀਨ (ਧਰਮ) ਅਤੇ ਖਾਸ ਆਦਤਾਂ ਦੇ ਮਾਮਲੇ ਵਿੱਚ ਕਾਫਿਰਾਂ ਦੀ ਨਕਲ ਕਰਨ (ਸਮਾਨਤਾ ਅਪਣਾਉਣ) ਦੀ ਮਨਾਹੀ ਹੈ। ਲੇਕਿਨ ਬਾਕੀ ਚੀਜ਼ਾਂ ਜਿਵੇਂ ਹੁਨਰ ਤੇ ਇਲਮ ਸਿੱਖਣ ਆਦਿ ਦੇ ਮਾਮਲਿਆਂ ਵਿੱਚ ਉਨ੍ਹਾਂ ਦੀ ਨਕਲ ਕਰਨਾ ਇਸ ਚੇਤਾਵਨੀ ਦੇ ਦਾਇਰੇ ਤੋਂ ਬਾਹਰ ਹੈ।
التصنيفات
Forbidden Emulation