ਜਿਸ ਕਿਸੇ ਨੇ ਵੀ ਸਾਡੇ ਇਸ ਦੀਨ (ਧਰਮ) ਵਿੱਚ ਕੋਈ ਇਹੋ ਜਿਹੀ ਗੱਲ ਸ਼ਾਮਿਲ ਕੀਤੀ, ਜੋ ਇਸਦਾ ਹਿੱਸਾ ਨਹੀਂ ਹੈ, ਤਾਂ ਉਹ ਕਬੂਲ ਨਹੀਂ ਕੀਤੀ ਜਾਵੇਗੀ

ਜਿਸ ਕਿਸੇ ਨੇ ਵੀ ਸਾਡੇ ਇਸ ਦੀਨ (ਧਰਮ) ਵਿੱਚ ਕੋਈ ਇਹੋ ਜਿਹੀ ਗੱਲ ਸ਼ਾਮਿਲ ਕੀਤੀ, ਜੋ ਇਸਦਾ ਹਿੱਸਾ ਨਹੀਂ ਹੈ, ਤਾਂ ਉਹ ਕਬੂਲ ਨਹੀਂ ਕੀਤੀ ਜਾਵੇਗੀ

ਹਜ਼ਰਤ ਆਇਸ਼ਾ ਰਜ਼ੀਅੱਲਾਹੁ ਅਨਹਾ ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਿਸ ਕਿਸੇ ਨੇ ਵੀ ਸਾਡੇ ਇਸ ਦੀਨ (ਧਰਮ) ਵਿੱਚ ਕੋਈ ਇਹੋ ਜਿਹੀ ਗੱਲ ਸ਼ਾਮਿਲ ਕੀਤੀ, ਜੋ ਇਸਦਾ ਹਿੱਸਾ ਨਹੀਂ ਹੈ, ਤਾਂ ਉਹ ਕਬੂਲ ਨਹੀਂ ਕੀਤੀ ਜਾਵੇਗੀ।" — (ਸਹੀ ਬੁਖਾਰੀ ਅਤੇ ਸਹੀ ਮੁਸਲਿਮ ਦੀ ਹਦੀਸ)। ਸਹੀ ਮੁਸਲਿਮ ਦੀ ਇੱਕ ਹੋਰ ਰਿਵਾਇਤ ਵਿੱਚ ਹੈ: "ਜਿਸ ਕਿਸੇ ਨੇ ਕੋਈ ਇਹੋ ਜਿਹਾ ਕੰਮ ਕੀਤਾ, ਜਿਸ ਬਾਰੇ ਸਾਡਾ ਕੋਈ ਹੁਕਮ ਨਹੀਂ ਹੈ, ਤਾਂ ਉਹ ਕਬੂਲ ਨਹੀਂ ਕੀਤਾ ਜਾਵੇਗਾ।"

[صحيح] [متفق عليه]

الشرح

ਨਬੀ ﷺ ਦੱਸਦੇ ਹਨ ਕਿ ਜਿਸ ਨੇ ਦੀਨ ਵਿੱਚ ਕੋਈ ਇਹੋ ਜਿਹੀ ਨਵੀਂ ਚੀਜ਼ ਸ਼ਾਮਿਲ ਕੀਤੀ ਜਾਂ ਇਹੋ ਜਿਹਾ ਕੋਈ ਨਵਾਂ ਕੰਮ ਕੀਤਾ ਜੋ ਕੁਰਆਨ ਅਤੇ ਹਦੀਸ ਤੋਂ ਸਾਬਤ ਨਾ ਹੋਵੇ, ਤਾਂ ਉਸ ਨੂੰ ਉਸਦੇ ਮੂੰਹ 'ਤੇ ਮਾਰ ਦਿੱਤਾ ਜਾਵੇਗਾ ਅਤੇ ਅੱਲਾਹ ਵੱਲੋਂ ਕਬੂਲ ਨਹੀਂ ਕੀਤਾ ਜਾਵੇਗਾ।

فوائد الحديث

ਇਬਾਦਤਾਂ ਦੀ ਬੁਨਿਆਦ (ਅਧਾਰ) ਕੁਰਆਨ ਤੇ ਹਦੀਸ ਹਨ। ਸੋ ਅੱਲਾਹ ਦੀ ਇਬਾਦਤ ਕੁਰਆਨ ਤੇ ਹਦੀਸ ਵਿੱਚ ਦੱਸੇ ਤਰੀਕਿਆਂ ਮੁਤਾਬਕ ਹੀ ਕੀਤੀ ਜਾਵੇਗੀ। ਬਿਦੱਤਾਂ ਤੇ ਇਬਾਦਤ ਦੇ ਨਿਤ-ਨਵੇਂ ਤਰੀਕਿਆਂ ਤੋਂ ਦੂਰ ਰਿਹਾ ਜਾਵੇਗਾ।

ਦੀਨ ਬੰਦੇ ਦੀ ਆਪਣੀ ਮਰਜ਼ੀ ਜਾਂ ਪਸੰਦ ਦੇ ਅਧਾਰ 'ਤੇ ਨਹੀਂ ਹੁੰਦਾ। ਸਗੋਂ ਇਸ ਦੀ ਬੁਨਿਆਦ ਅੱਲਾਹ ਦੇ ਰਸੂਲ ﷺ ਦੀ ਪਾਲਣਾ ਤੇ ਆਗਿਆਕਾਰੀ ਹੁੰਦੀ ਹੈ।

ਇਹ ਹਦੀਸ ਦੀਨ ਦੇ ਮੁਕੱਮਲ ਹੋਣ ਦੀ ਦਲੀਲ ਹੈ।

ਬਿੱਦਤ ਹਰ ਉਸ ਵਿਚਾਰਧਾਰਾ, ਕਥਨ ਜਾਂ ਅਮਲ ਨੂੰ ਕਹਿੰਦੇ ਹਨ, ਜਿਸ ਨੂੰ ਦੀਨ ਦੇ ਇੱਕ ਭਾਗ ਦੇ ਰੂਪ ਵਿੱਚ ਘੜਿਆ ਗਿਆ ਹੋਵੇ ਅਤੇ ਉਹ ਅੱਲਾਹ ਦੇ ਰਸੂਲ ﷺ ਤੇ ਉਨ੍ਹਾਂ ਦੇ ਸਹਾਬਾ (ਸਾਥੀਆਂ) ਦੇ ਸਮੇਂ ਵਿੱਚ ਨਾ ਹੋਵੇ।

ਇਹ ਹਦੀਸ ਇਸਲਾਮ ਦੇ ਇੱਕ ਮਹੱਤਵਪੂਰਨ ਅਸੂਲ ਨੂੰ ਦਰਸਾਉਂਦੀ ਹੈ। ਅਸਲ ਵਿੱਚ ਇਹ ਅਮਲਾਂ (ਕਰਮਾਂ) ਦੀ ਇੱਕ ਤੱਕੜੀ ਹੈ। ਜਿਸ ਤਰ੍ਹਾਂ ਕਿ ਜਦੋਂ ਕੋਈ ਅਮਲ ਅੱਲਾਹ ਦੀ ਰਜ਼ਾ ਲਈ ਨਹੀਂ ਕੀਤਾ ਜਾਂਦਾ ਤਾਂ ਕਰਨ ਵਾਲੇ ਨੂੰ ਉਸਦਾ ਕੋਈ ਸਵਾਬ (ਪੁਨ) ਨਹੀਂ ਮਿਲਦਾ, ਉਸੇ ਤਰ੍ਹਾਂ ਜੋ ਅਮਲ ਅੱਲਾਹ ਦੇ ਰਸੂਲ ﷺ ਦੀ ਸਿੱਖਿਆ ਅਨੁਸਾਰ ਨਾ ਕੀਤਾ ਜਾਵੇ, ਉਸਨੂੰ ਕਰਨ ਵਾਲੇ ਦੇ ਮੂੰਹ 'ਤੇ ਮਾਰ ਦਿੱਤਾ ਜਾਂਦਾ ਹੈ (ਭਾਵ ਰੱਦ ਕਰ ਦਿੱਤਾ ਜਾਂਦਾ ਹੈ)।

ਦੀਨ ਨਾਲ ਸੰਬੰਧਿਤ ਚੀਜ਼ਾਂ ਘੜਨ ਤੋਂ ਮਨਾਹ ਕੀਤਾ ਹੈ, ਦੁਨੀਆ ਦੇ ਮਾਮਲੇ ਨਾਲ

ਸੰਬੰਧਿਤ ਚੀਜ਼ਾਂ ਨੂੰ ਨਹੀਂ।

التصنيفات

Religious Innovation