ਕਿਆਮਤ ਦੇ ਦਿਨ ਅੱਲਾਹ ਤਆਲਾ ਸਭ ਤੋਂ ਹਲਕਾ ਅਜ਼ਾਬ ਮਿਲਣ ਵਾਲੇ ਜਹੰਨਮੀ ਨੂੰ ਕਹੇਗਾ ਕਿ ਜੇਕਰ ਇਸ ਵੇਲੇ ਧਰਤੀ ਉੱਤੇ ਮੌਜੂਦ ਸਾਰੀ ਦੌਲਤ ਤੇਰੇ…

ਕਿਆਮਤ ਦੇ ਦਿਨ ਅੱਲਾਹ ਤਆਲਾ ਸਭ ਤੋਂ ਹਲਕਾ ਅਜ਼ਾਬ ਮਿਲਣ ਵਾਲੇ ਜਹੰਨਮੀ ਨੂੰ ਕਹੇਗਾ ਕਿ ਜੇਕਰ ਇਸ ਵੇਲੇ ਧਰਤੀ ਉੱਤੇ ਮੌਜੂਦ ਸਾਰੀ ਦੌਲਤ ਤੇਰੇ ਕੋਲ ਹੁੰਦੀ, ਤਾਂ ਕੀ ਤੂੰ ਆਪਣੇ ਆਪ ਨੂੰ ਇਸ ਅਜ਼ਾਬ ਤੋਂ ਆਜ਼ਾਦ ਕਰਵਾਉਣ ਲਈ ਉਸਨੂੰ ਦੇ ਦਿੰਦਾ? ਉਹ ਕਹੇਗਾ: ਹਾਂ।

ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਕਿਆਮਤ ਦੇ ਦਿਨ ਅੱਲਾਹ ਤਆਲਾ ਸਭ ਤੋਂ ਹਲਕਾ ਅਜ਼ਾਬ ਮਿਲਣ ਵਾਲੇ ਜਹੰਨਮੀ ਨੂੰ ਕਹੇਗਾ ਕਿ ਜੇਕਰ ਇਸ ਵੇਲੇ ਧਰਤੀ ਉੱਤੇ ਮੌਜੂਦ ਸਾਰੀ ਦੌਲਤ ਤੇਰੇ ਕੋਲ ਹੁੰਦੀ, ਤਾਂ ਕੀ ਤੂੰ ਆਪਣੇ ਆਪ ਨੂੰ ਇਸ ਅਜ਼ਾਬ ਤੋਂ ਆਜ਼ਾਦ ਕਰਵਾਉਣ ਲਈ ਉਸਨੂੰ ਦੇ ਦਿੰਦਾ? ਉਹ ਕਹੇਗਾ: ਹਾਂ। ਇਸ 'ਤੇ ਅੱਲਾਹ ਤਆਲਾ ਫਰਮਾਇਗਾ: ਤੂੰ ਜਦੋਂ ਆਦਮ ਦੀ ਪਿੱਠ ਵਿੱਚ ਸੀ, ਤਾਂ ਮੈਂ ਤੈਥੋਂ ਇਸ ਤੋਂ ਵੀ ਆਸਾਨ ਚੀਜ਼ ਦੀ ਮੰਗ ਕੀਤੀ ਸੀ — ਕਿ ਮੇਰੇ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਇਆ ਜਾਵੇ। ਲੇਕਿਨ ਤੂੰ ਮੇਰੀ ਇਹ ਗੱਲ ਨਹੀਂ ਮੰਨੀ ਅਤੇ ਮੇਰਾ ਸ਼ਰੀਕ ਬਣਾ ਲਿਆ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਅੱਲਾਹ ਤਆਲਾ ਇੱਕ ਅਜਿਹੇ ਵਿਅਕਤੀ ਨੂੰ ਕਹੇਗਾ, ਜੋ ਜਹੰਨਮ ਵਿੱਚ ਦਾਖਲ ਹੋਣ ਬਾਅਦ ਸਭ ਤੋਂ ਘੱਟ ਦਰਜੇ ਦੇ ਅਜ਼ਾਬ ਨੂੰ ਸਹਿ ਰਿਹਾ ਹੋਵੇਗਾ: ਜੇਕਰ ਅੱਜ ਤੇਰੇ ਕੋਲ ਦੁਨੀਆ ਅਤੇ ਉਸਦੀ ਸਾਰੀ ਦੌਲਤ ਆ ਜਾਵੇ, ਤਾਂ ਕੀ ਤੂੰ ਇਸ ਅਜ਼ਾਬ ਤੋਂ ਬਚਣ ਲਈ ਇਹ ਸਾਰਾ ਕੁੱਝ ਫਿਦੀਏ (ਰਿਹਾਈ) ਦੇ ਤੌਰ 'ਤੇ ਦੇ ਦੇਵੇਂਗਾ? ਉਹ ਕਹੇਗਾ: ਹਾਂ, ਜ਼ਰੂਰ ਦਿਆਂਗਾ। ਇਹ ਜਵਾਬ ਸੁਣਦੇ ਹੀ ਅੱਲਾਹ ਤਆਲਾ ਕਹੇਗਾ: ਜਦੋਂ ਤੂੰ ਆਦਮ ਦੀ ਪਿੱਠ ਵਿੱਚ ਸੀ ਅਤੇ ਤੈਥੋਂ ਵਚਨ ਲਿਆ ਗਿਆ ਸੀ, ਤਾਂ ਮੈਂ ਤੈਥੋਂ ਇਸ ਤੋਂ ਵੀ ਛੋਟੀ ਚੀਜ਼ ਮੰਗੀ ਸੀ। ਤੈਨੂੰ ਬੱਸ ਇਹੋ ਕਿਹਾ ਸੀ ਕਿ ਕਿਸੇ ਨੂੰ ਮੇਰਾ ਸ਼ਰੀਕ (ਸਾਂਝੀ) ਨਾ ਬਣਾਈਂ। ਲੇਕਿਨ ਤੂੰ ਮੇਰੀ ਇੱਕ ਨਾ ਸੁਣੀ। ਜਦੋਂ ਮੈਂ ਤੈਨੂੰ ਦੁਨੀਆ ਵਿੱਚ ਭੇਜਿਆ, ਤਾਂ ਤੂੰ ਸ਼ਿਰਕ ਦੇ ਰਾਹ 'ਤੇ ਚੱਲ ਪਿਆ।

فوائد الحديث

ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣ) ਦੀ ਫਜ਼ੀਲਤ (ਮਹੱਤਤਾ) ਅਤੇ ਇਹ ਕਿ ਤੌਹੀਦ 'ਤੇ ਅਮਲ ਕਰਨਾ ਬਹੁਤ ਆਸਾਨ ਹੈ।

ਅੱਲਾਹ ਤਆਲਾ ਨਾਲ ਸ਼ਿਰਕ ਕਰਨਾ ਇੱਕ ਖਤਰਨਾਕ ਕੰਮ ਹੈ ਅਤੇ ਇਸ ਦਾ ਅੰਜਾਮ ਬਹੁਤ ਬੁਰਾ ਹੁੰਦਾ ਹੈ।

ਇਨਸਾਨ ਜਦੋਂ ਆਦਮ (ਅ.) ਦੀ ਪਿੱਠ ਵਿੱਚ ਸਨ, ਤਾਂ ਅੱਲਾਹ ਤਆਲਾ ਨੇ ਉਨ੍ਹਾਂ ਕੋਲੋਂ ਸ਼ਿਰਕ ਨਾ ਕਰਨ ਦਾ ਵਚਨ ਲਿਆ ਸੀ।

ਇਸ ਹਦੀਸ ਵਿੱਚ ਸ਼ਿਰਕ ਤੋਂ ਸੁਚੇਤ (ਖ਼ਬਰਦਾਰ) ਕੀਤਾ ਗਿਆ ਹੈ ਕਿ ਕਿਆਮਤ ਦੇ ਦਿਨ ਪੂਰੀ ਦੁਨੀਆ ਵੀ ਕਾਫਿਰ ਦੇ ਕਿਸੇ ਕੰਮ ਨਾ ਆ ਸਕੇਗੀ।

التصنيفات

Oneness of Allah's Worship