ਕੱਟੜਪੰਥੀ (ਹੱਦ ਤੋਂ ਅੱਗੇ ਵੱਧਣ ਵਾਲੇ) ਬਰਬਾਦ ਹੋ ਗਏ

ਕੱਟੜਪੰਥੀ (ਹੱਦ ਤੋਂ ਅੱਗੇ ਵੱਧਣ ਵਾਲੇ) ਬਰਬਾਦ ਹੋ ਗਏ

ਅਬਦੁੱਲਾਹ ਬਿਨ ਮਸੂਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ: ਰਸੂਲ ਅੱਲਾਹ ﷺ ਨੇ ਫਰਮਾਇਆ: "ਕੱਟੜਪੰਥੀ (ਹੱਦ ਤੋਂ ਅੱਗੇ ਵੱਧਣ ਵਾਲੇ) ਬਰਬਾਦ ਹੋ ਗਏ।" ਇਹ ਸ਼ਬਦ ਆਪ ﷺ ਨੇ ਤਿੰਨ ਵਾਰ ਕਹੇ।

[صحيح] [رواه مسلم]

الشرح

ਨਬੀ ਕਰੀਮ ﷺ ਇਹ ਦੱਸਦੇ ਹਨ ਕਿ ਜੋ ਲੋਕ ਬਿਨਾ ਸੂਝ-ਬੁਝ ਅਤੇ ਗਿਆਨ ਤੋਂ ਧਰਮ ਵਿੱਚ ਸਖ਼ਤੀ ਕਰਦੇ ਹਨ ਅਤੇ ਹਦੋਂ ਵੱਧ ਜਾਣ ਵਾਲਾ ਕਟੜਪੁਨਾ ਦਿਖਾਉਂਦੇ ਹਨ, ਉਹ ਆਪਣੀ ਇਸ ਦੁਨਿਆ ਦਾ ਅਤੇ ਆਖ਼ਿਰਤ ਦਾ ਨੁਕਸਾਨ ਕਰਦੇ ਹਨ। ਉਹ ਆਪਣੀ ਕਥਨੀ ਅਤੇ ਕਰਨੀ ਵਿੱਚ ਨਬੀ ﷺ ਵਲੋਂ ਲਿਆਈ ਗਈ ਸ਼ਰੀਅਤ (ਕਾਨੂੰਨੀ ਹੱਦਾਂ) ਤੋਂ ਅੱਗੇ ਵੱਧ ਜਾਂਦੇ ਹਨ ਅਤੇ ਬਰਬਾਦੀ ਵਿੱਚ ਰੁਲ ਜਾਂਦੇ ਹਨ।

فوائد الحديث

ਹਰ ਮਸਲੇ ਵਿੱਚ ਸਖ਼ਤੀ ਕਰਨ ਤੇ ਬੇਲੋੜੀ ਬਾਲ ਦੀ ਖੱਲ ਕੱਢਣ ਨੂੰ ਹਰਾਮ ਕਰਾਰ ਦਿੱਤਾ ਗਿਆ ਹੈ ਅਤੇ ਹਰ ਕੰਮ ਵਿੱਚ ਇਸ ਤੋਂ ਬਚਣ ਦੀ ਪ੍ਰੇਰਨਾ ਦਿੱਤੀ ਗਈ ਹੈ। ਖ਼ਾਸ ਕਰਕੇ ਇਬਾਦਤਾਂ ਅਤੇ ਨੇਕ ਲੋਕਾਂ ਦੀ ਹੱਦੋਂ ਅੱਗੇ ਨਿੱਕਲ ਕੇ ਸਿਫਤਾਂ ਬਿਆਨ ਕਰਨ ਵਿੱਚ

ਇਬਾਦਤਾਂ ਅਤੇ ਹੋਰ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਇੱਕ ਚੰਗੀ ਗੱਲ ਹੈ, ਲੇਕਿਨ ਇਹ ਉਸੇ ਵੇਲੇ ਕਾਬਲੇ-ਤਾਰੀਫ਼ (ਸ਼ਲਾਘਾਯੋਗ) ਹੁੰਦੀ ਹੈ ਜਦੋਂ ਇਹ ਸ਼ਰੀਅਤ ਦੇ ਦੱਸੇ ਤਰੀਕੇ ਕੀਤੀ ਜਾਵੇ।

ਕਿਸੇ ਮਹੱਤਵਪੂਰਨ ਗੱਲ ਦਾ ਵਾਰ ਵਾਰ ਸੁਝਾ ਦੇਣਾ ਮੰਦੂਬ (ਪਸੰਦੀਦਾ) ਹੈ, ਕਿਉਂਕਿ ਨਬੀ ਕਰੀਮ ﷺ ਨੇ ਇਸ ਗੱਲ ਨੂੰ ਤਿੰਨ ਵਾਰੀ ਦੁਹਰਾਇਆ ਸੀ।

ਇਸਲਾਮ ਨਰਮੀ ਅਤੇ ਆਸਾਨੀ ਸਿਖਾਉਣ ਵਾਲਾ ਧਰਮ ਹੈ।

التصنيفات

Oneness of Allah's Worship