ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਬਿਮਾਰੀ ਲੱਗ ਜਾਣ ਅਤੇ ਬਦਸ਼ਗਨੀ ਲੈਣ ਵਰਗੀ ਕੋਈ ਚੀਜ਼ ਨਹੀਂ ਹੈ। ਹਾਂ, ਮੈਨੂੰ 'ਫ਼ਾਲ' (ਸ਼ਗਨ) ਪਸੰਦ…

ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਬਿਮਾਰੀ ਲੱਗ ਜਾਣ ਅਤੇ ਬਦਸ਼ਗਨੀ ਲੈਣ ਵਰਗੀ ਕੋਈ ਚੀਜ਼ ਨਹੀਂ ਹੈ। ਹਾਂ, ਮੈਨੂੰ 'ਫ਼ਾਲ' (ਸ਼ਗਨ) ਪਸੰਦ ਹੈ।" ਸਹਾਬੀਆਂ ਨੇ ਪੁੱਛਿਆ: ਫ਼ਾਲ ਕੀ ਹੈ? ਆਪ ﷺ ਨੇ ਫਰਮਾਇਆ: "ਚੰਗੀ ਗੱਲ।

ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਬਿਮਾਰੀ ਲੱਗ ਜਾਣ ਅਤੇ ਬਦਸ਼ਗਨੀ ਲੈਣ ਵਰਗੀ ਕੋਈ ਚੀਜ਼ ਨਹੀਂ ਹੈ। ਹਾਂ, ਮੈਨੂੰ 'ਫ਼ਾਲ' (ਸ਼ਗਨ) ਪਸੰਦ ਹੈ।" ਸਹਾਬੀਆਂ ਨੇ ਪੁੱਛਿਆ: ਫ਼ਾਲ ਕੀ ਹੈ? ਆਪ ﷺ ਨੇ ਫਰਮਾਇਆ: "ਚੰਗੀ ਗੱਲ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਹਾਲਤ (ਅਗਿਆਨਤਾ) ਦੇ ਸਮੇਂ ਦੇ ਲੋਕਾਂ ਦਾ ਇਹ ਗਲਤ ਅਕੀਦਾ (ਵਿਚਾਰਧਾਰਾ) ਸੀ ਕਿ ਬਿਮਾਰੀ ਅੱਲਾਹ ਦੇ ਫੈਸਲੇ ਤੇ ਉਸ ਦੀ ਲਿਖੀ ਤਕਦੀਰ ਤੋਂ ਬਿਨਾ ਹੀ ਆਪਣੇ ਆਪ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲ ਜਾਂਦੀ ਹੈ। ਇਸੇ ਤਰ੍ਹਾਂ ਬਦਸ਼ਗਨੀ ਲੈਣਾ ਵੀ ਗਲਤ ਹੈ। ਬਦਸ਼ਗਨੀ ਕਹਿੰਦੇ ਹਨ ਕਿਸੇ ਸੁਣੀ ਜਾਣ ਵਾਲੀ ਜਾਂ ਦੇਖੀ ਵਾਲੀ ਚੀਜ਼, ਜਿਵੇਂ: ਪੰਛੀਆਂ, ਜਾਨਵਰਾਂ, ਅਪਾਹਜ ਲੋਕਾਂ, ਅੰਕਾਂ (ਨੰਬਰਾਂ), ਦਿਨਾਂ ਆਦਿ ਨੂੰ ਮੰਦਭਾਗਾ ਸਮਝਣਾ। ਇਸ ਹਦੀਸ ਵਿੱਚ ਬਦਸ਼ਗਨੀ ਲਈ ਅਰਬੀ ਸ਼ਬਦ "الطيرة - ਤਿਆਰਾ" ਦੀ ਵਰਤੋਂ ਇਸ ਲਈ ਕੀਤੀ ਗਈ ਹੈ ਕਿਉਂਕਿ ਜਹਾਲਤ ਦੇ ਸਮੇਂ ਵਿੱਚ ਬਦਸ਼ਗਨੀ ਕਰਨ ਦਾ ਇਹ ਤਰੀਕਾ ਬਹੁਤ ਮਸ਼ਹੂਰ ਸੀ। ਹੁੰਦਾ ਇਹ ਸੀ ਕਿ ਅਰਬੀ ਲੋਕ ਜਦੋਂ ਸਫ਼ਰ ਜਾਂ ਵਪਾਰ ਆਦਿ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਤਾਂ ਪੰਛੀ ਉਡਾ ਕੇ ਵੇਖਦੇ ਸੀ। ਜੇਕਰ ਪੰਛੀ ਸੱਜੇ ਪਾਸੇ ਉੱਡਦਾ ਤਾਂ ਇਸ ਨੂੰ ਸ਼ੁਭ ਸਮਝਦੇ ਅਤੇ ਆਪਣਾ ਕੰਮ ਜਾਰੀ ਰੱਖਦੇ ਅਤੇ ਜੇਕਰ ਪੰਛੀ ਖੱਬੇ ਪਾਸੇ ਉੱਡਦਾ ਤਾਂ ਇਸ ਨੂੰ ਅਸ਼ੁਭ (ਬਦਸ਼ਗਨੀ) ਸਮਝ ਕੇ ਆਪਣੇ ਕਦਮ ਵਾਪਸ ਖਿੱਚ ਲੈਂਦੇ। ਫੇਰ ਅੱਲਾਹ ਦੇ ਰਸੂਲ ﷺ ਨੇ ਦੱਸਿਆ ਕਿ ਆਪ ﷺ ਨੂੰ ਫ਼ਾਲ (ਸ਼ਗਨ) ਪਸੰਦ ਹੈ। ਅਸਲ ਵਿੱਚ ਫ਼ਾਲ ਇਹ ਹੈ ਕਿ ਇਨਸਾਨ ਨੂੰ ਕੋਈ ਚੰਗੀ ਗੱਲ ਸੁਣ ਕੇ ਖੁਸ਼ੀ ਤੇ ਅਨੰਦ ਮਿਲੇ ਅਤੇ ਇਸ ਨਾਲ ਉਹ ਆਪਣੇ ਰੱਬ ਬਾਰੇ ਚੰਗਾ ਗੁਮਾਨ ਰੱਖੇ।

فوائد الحديث

ਅੱਲਾਹ ਤਆਲਾ 'ਤੇ ਭਰੋਸਾ ਕਰਨਾ ਅਤੇ ਇਹ ਮੰਨਣਾ ਕਿ ਭਲਾਈ ਅੱਲਾਹ ਹੀ ਲਿਆਉਂਦਾ ਹੈ ਅਤੇ ਬੁਰਾਈ ਨੂੰ ਵੀ ਸਿਰਫ਼ ਅੱਲਾਹ ਹੀ ਟਾਲ ਸਕਦਾ ਹੈ।

ਬਦਸ਼ਗਨੀ ਲੈਣ ਤੋਂ ਮਨਾਹੀ। ਬਦਸ਼ਗਨੀ ਲੈਣ ਦਾ ਮਤਲਬ ਇਹ ਹੈ ਕਿ ਇਨਸਾਨ ਕਿਸੇ ਚੀਜ਼ ਤੋਂ ਬੁਰਾ ਸ਼ਗਨ (ਇਸ਼ਾਰਾ) ਲੈ ਕੇ ਕਿਸੇ ਕੰਮ ਨੂੰ ਰੋਕ ਦੇਵੇ।

ਫ਼ਾਲ (ਚੰਗਾ ਸ਼ਗਨ) ਮਨਾਹ ਕੀਤੀ ਹੋਈ ਬਦਸ਼ਗਨੀ ਵਿੱਚ ਨਹੀਂ ਆਉਂਦਾ। ਇਹ ਤਾਂ ਅਸਲ ਵਿੱਚ ਅੱਲਾਹ ਤੋਂ ਚੰਗਾ ਗੁਮਾਨ ਰੱਖਣ ਦੇ ਦਾਇਰੇ ਵਿੱਚ ਆਉਂਦਾ ਹੈ।

ਹਰ ਚੀਜ਼ ਅੱਲਾਹ -ਜੋ ਇੱਕਲਾ ਹੈ ਅਤੇ ਉਸਦਾ ਕੋਈ ਸ਼ਰੀਕ (ਸਾਂਝੀ) ਨਹੀਂ ਹੈ- ਦੀ ਲਿਖੀ ਤਕਦੀਰ ਦੇ ਅਧਾਰ 'ਤੇ ਹੀ ਵਾਪਰਦੀ ਹੈ।

التصنيفات

Oneness of Allah's Worship