ਤੁਹਾਡੇ ਵਿਚੋਂ ਜੋ ਕੋਈ ਮੁਨਕਰ (ਗਲਤ ਕੰਮ ਹੁੰਦਾ) ਵੇਖੇ, ਉਹ ਉਸਨੂੰ ਆਪਣੇ ਹੱਥ (ਤਾਕਤ) ਨਾਲ ਬਦਲ ਦੇਵੇ। …

ਤੁਹਾਡੇ ਵਿਚੋਂ ਜੋ ਕੋਈ ਮੁਨਕਰ (ਗਲਤ ਕੰਮ ਹੁੰਦਾ) ਵੇਖੇ, ਉਹ ਉਸਨੂੰ ਆਪਣੇ ਹੱਥ (ਤਾਕਤ) ਨਾਲ ਬਦਲ ਦੇਵੇ। ਜੇਕਰ ਉਹ ਇਸ ਦੀ ਸਮਰੱਥਾ ਨਾ ਰੱਖਦਾ ਹੋਵੇ ਤਾਂ ਆਪਣੀ ਜ਼ੁਬਾਨ ਨਾਲ (ਬਦਲੇ)। ਜੇਕਰ ਉਹ ਇਸ ਦੀ ਵੀ ਸਮਰੱਥਾ ਨਾ ਰੱਖਦਾ ਹੋਵੇ ਤਾਂ ਆਪਣੇ ਦਿਲ ਤੋਂ ਉਸਨੂੰ ਬੁਰਾ ਮੰਨੇ, ਅਤੇ ਇਹ ਈਮਾਨ ਦਾ ਸਭ ਤੋਂ ਕਮਜ਼ੋਰ ਦਰਜਾ ਹੈ।

ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਤੁਹਾਡੇ ਵਿਚੋਂ ਜੋ ਕੋਈ ਮੁਨਕਰ (ਗਲਤ ਕੰਮ ਹੁੰਦਾ) ਵੇਖੇ, ਉਹ ਉਸਨੂੰ ਆਪਣੇ ਹੱਥ (ਤਾਕਤ) ਨਾਲ ਬਦਲ ਦੇਵੇ। ਜੇਕਰ ਉਹ ਇਸ ਦੀ ਸਮਰੱਥਾ ਨਾ ਰੱਖਦਾ ਹੋਵੇ ਤਾਂ ਆਪਣੀ ਜ਼ੁਬਾਨ ਨਾਲ (ਬਦਲੇ)। ਜੇਕਰ ਉਹ ਇਸ ਦੀ ਵੀ ਸਮਰੱਥਾ ਨਾ ਰੱਖਦਾ ਹੋਵੇ ਤਾਂ ਆਪਣੇ ਦਿਲ ਤੋਂ ਉਸਨੂੰ ਬੁਰਾ ਮੰਨੇ, ਅਤੇ ਇਹ ਈਮਾਨ ਦਾ ਸਭ ਤੋਂ ਕਮਜ਼ੋਰ ਦਰਜਾ ਹੈ।"

[صحيح] [رواه مسلم]

الشرح

ਨਬੀ ਕਰੀਮ ﷺ ਇਸ ਹਦੀਸ ਵਿੱਚ ਬੰਦੇ ਦੀ ਸਮਰੱਥਾ ਅਨੁਸਾਰ ਬੁਰਾਈ (ਮੁਨਕਰ) ਨੂੰ ਬਦਲਣ (ਰੋਕਣ) ਦਾ ਹੁਕਮ ਦਿੰਦੇ ਹਨ। ਇੱਥੇ ਬੁਰਾਈ ਤੋਂ ਭਾਵ ਹਰ ਉਹ ਚੀਜ਼ ਤੇ ਕਰਮ ਹੈ ਜਿਸ ਤੋਂ ਅੱਲਾਹ ਅਤੇ ਉਸ ਦੇ ਰਸੂਲ ਨੇ ਮਨਾਹ ਕੀਤਾ ਹੈ। ਜੇਕਰ ਕੋਈ ਬੰਦਾ ਕਿਸੇ ਬੁਰਾਈ ਨੂੰ ਵੇਖੇ ਅਤੇ ਜੇਕਰ ਉਸ ਕੋਲ ਰੋਕਣ ਦੀ ਸਮਰੱਥਾ ਹੋਵੇ ਤਾਂ ਉਸ 'ਤੇ ਇਹ ਜ਼ਿੰਮੇਵਾਰੀ ਆਉਂਦੀ ਹੈ ਕਿ ਉਸ ਬੁਰਾਈ ਨੂੰ ਆਪਣੇ ਹੱਥ ਨਾਲ ਬਦਲੇ। ਜੇਕਰ ਹੱਥ ਨਾਲ ਬਦਲਣ ਦੀ ਸਮਰੱਥਾ ਨਾ ਹੋਵੇ ਤਾਂ ਆਪਣੀ ਜ਼ੁਬਾਨ ਨਾਲ ਬਦਲੇ। ਇਸਤੋਂ ਭਾਵ ਹੈ ਕਿ ਮਾੜਾ ਕੰਮ ਕਰਨ ਵਾਲੇ ਨੂੰ ਇਸ ਤੋਂ ਮਨਾਹ ਕਰੇ, ਉਸਨੂੰ ਇਸ ਦੇ ਨੁਕਸਾਨ ਬਾਰੇ ਦੱਸੇ ਅਤੇ ਇਸ ਬੁਰਾਈ ਦੀ ਥਾਂ ਭਲਾਈ ਦੇ ਕੰਮ ਵੱਲ ਉਸਦੀ ਅਗਵਾਈ ਕਰੇ। ਜੇਕਰ ਇਸ ਤੋਂ ਵੀ ਅਸਮਰੱਥ ਹੋਵੇ ਤਾਂ ਉਸ ਨੂੰ ਆਪਣੇ ਦਿਲ ਤੋਂ ਬਦਲੇ, ਭਾਵ ਕਿ ਇਸ ਬੁਰਾਈ ਨੂੰ ਦਿਲੋਂ ਨਫ਼ਰਤ ਕਰੇ ਅਤੇ ਪੱਕਾ ਇਰਾਦਾ ਕਰੇ ਕਿ ਜਦੋਂ ਵੀ ਉਸ ਕੋਲ ਇਸ ਨੂੰ ਬਦਲਣ ਦੀ ਸਮਰੱਥਾ ਹੋਵੇਗੀ ਤਾਂ ਜ਼ਰੂਰ ਹੀ ਉਸਨੂੰ ਬਦਲੇਗਾ। ਬੁਰਾਈ ਨੂੰ ਦਿਲ ਨਾਲ ਬਦਲਣਾ ਈਮਾਨ ਦੇ ਦਰਜਿਆਂ ਵਿੱਚ ਸਭ ਤੋਂ ਨਿਚਲਾ ਤੇ ਕਮਜ਼ੋਰ ਦਰਜਾ ਹੈ।

فوائد الحديث

ਇਹ ਹਦੀਸ ਮੁਨਕਰ (ਬੁਰਾਈ) ਨੂੰ ਬਦਲਣ ਦੇ ਦਰਜਿਆਂ ਬਾਰੇ ਦੱਸਣ ਵਾਲੀ ਇੱਕ ਮੂਲ ਹਦੀਸ ਹੈ।

ਇਹ ਹਦੀਸ ਬੁਰਾਈ ਨੂੰ ਰੋਕਣ ਵੇਲੇ ਆਪਣੀ ਸਮਰੱਥਾ ਅਤੇ ਯੋਗਤਾ ਦੇ ਅਧਾਰ 'ਤੇ ਕੰਮ ਕਰਨ ਦਾ ਆਦੇਸ਼ ਦਿੰਦੀ ਹੈ।

ਬੁਰਾਈ ਨੂੰ ਰੋਕਣਾ ਇਸਲਾਮ ਧਰਮ ਵਿੱਚ ਇੱਕ ਵੱਡਾ ਕਰਮ ਹੈ ਅਤੇ ਕਿਸੇ ਨੂੰ ਵੀ ਇਸਤੋਂ ਬਚਣ ਦੀ ਛੋਟ ਨਹੀਂ ਮਿਲਦੀ। ਹਰ ਮੁਸਲਮਾਨ ਨੂੰ ਉਸਦੀ ਸਮਰੱਥਾ ਅਨੁਸਾਰ ਇਸਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਚੰਗੇ ਆਚਰਣ ਦੀ ਅਗਵਾਈ ਕਰਨਾ ਅਤੇ ਬੁਰਾਈ ਤੋਂ ਰੋਕਣਾ ਈਮਾਨ ਦਾ ਇੱਕ ਹਿੱਸਾ ਹੈ, ਅਤੇ ਈਮਾਨ ਘਟਦਾ-ਵਧਦਾ ਰਹਿੰਦਾ ਹੈ।

ਬੁਰਾਈ ਤੋਂ ਰੋਕਣ ਲਈ ਉਸ ਕੰਮ ਦੇ ਬੁਰੇ ਹੋਣ ਦਾ ਗਿਆਨ ਰੱਖਣਾ ਸ਼ਰਤ ਹੈ।

ਬੁਰਾਈ ਨੂੰ ਬਦਲਣ ਦੀ ਇੱਕ ਸ਼ਰਤ ਇਹ ਵੀ ਹੈ ਕਿ ਇਸ ਨੂੰ ਬਦਲਣ ਦੇ ਨਤੀਜੇ ਵਿੱਚ ਇਸਤੋਂ ਹੋਰ ਵੱਡੀ ਬੁਰਾਈ ਪੈਦਾ ਨਾ ਹੋਵੇ।

ਬੁਰਾਈ ਨੂੰ ਰੋਕਣ ਦੇ ਕੁੱਝ ਅਸੂਲ ਅਤੇ ਸ਼ਰਤਾਂ ਹਨ ਜਿਨ੍ਹਾਂ ਬਾਰੇ ਹਰ ਮੁਸਲਮਾਨ ਨੂੰ ਜਾਣਨਾ ਚਾਹੀਦਾ ਹੈ।

ਬੁਰਾਈ ਨੂੰ ਰੋਕਣ ਲਈ ਸ਼ਰੀਅਤੀ ਹੁਕਮ ਦੀ ਲੋੜ ਹੁੰਦੀ ਹੈ, ਅਤੇ ਇਸ ਦੇ ਨਾਲ ਹੀ ਉਸਦਾ ਗਿਆਨ ਅਤੇ ਸੂਝ-ਬੂਝ ਵੀ ਲਾਜ਼ਮੀ ਹੁੰਦੀ ਹੈ।

ਦਿਲ ਤੋਂ ਬੁਰਾਈ ਦਾ ਇਨਕਾਰ ਨਾ ਕਰਨਾ, ਈਮਾਨ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ।

التصنيفات

Increase and Decrease of Faith, Ruling of Enjoining Good and Forbidding Evil, Principles of Enjoining Good and Forbidding Evil