إعدادات العرض
ਇਹ ਉਹ ਸੱਚੀ ਗੱਲ ਹੁੰਦੀ ਹੈ, ਜਿਸ ਨੂੰ ਜਿੰਨ ਦਬੋਚ ਲੈਂਦਾ ਹੈ ਅਤੇ ਉਸ ਨੂੰ ਆਪਣੇ ਦੋਸਤ ਦੇ ਕੰਨ ਵਿੱਚ ਅਜਿਹੀ ਆਵਾਜ਼ ਵਿੱਚ ਪਹੁੰਚਾਉਂਦਾ ਹੈ, ਜੋ…
ਇਹ ਉਹ ਸੱਚੀ ਗੱਲ ਹੁੰਦੀ ਹੈ, ਜਿਸ ਨੂੰ ਜਿੰਨ ਦਬੋਚ ਲੈਂਦਾ ਹੈ ਅਤੇ ਉਸ ਨੂੰ ਆਪਣੇ ਦੋਸਤ ਦੇ ਕੰਨ ਵਿੱਚ ਅਜਿਹੀ ਆਵਾਜ਼ ਵਿੱਚ ਪਹੁੰਚਾਉਂਦਾ ਹੈ, ਜੋ ਮੁਰਗੀ ਦੀ ਕੁੜਕੜਾਹਟ ਵਾਂਗ ਹੁੰਦੀ ਹੈ। ਫੇਰ ਇਹ ਲੋਕ ਉਸ ਵਿੱਚ ਆਪਣੇ ਵੱਲੋਂ ਸੌ ਤੋਂ ਵੱਧ ਝੂਠ ਮਿਲਾ ਦਿੰਦੇ ਹਨ।
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਕੁੱਝ ਲੋਕਾਂ ਨੇ ਅੱਲਾਹ ਦੇ ਰਸੂਲ ﷺ ਕੋਲੋਂ ਕਾਹਨਾਂ (ਜੋਤਸ਼ੀਆਂ) ਬਾਰੇ ਪੁੱਛਿਆ, ਤਾਂ ਅੱਲਾਹ ਦੇ ਰਸੂਲ ﷺ ਨੇ ਉਨ੍ਹਾਂ ਨੂੰ ਫਰਮਾਇਆ: "ਉਨ੍ਹਾਂ ਦੀ ਕਿਸੇ ਗੱਲ ਵਿੱਚ ਸੱਚਾਈ ਨਹੀਂ ਹੁੰਦੀ।" ਲੋਕਾਂ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਇਹ ਲੋਕ ਕਈ ਵਾਰੀ ਅਜਿਹੀ ਗੱਲ ਦੱਸਦੇ ਹਨ ਜੋ ਸੱਚ ਵੀ ਹੋ ਜਾਂਦੀ ਹੈ। ਇਸ 'ਤੇ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਇਹ ਉਹ ਸੱਚੀ ਗੱਲ ਹੁੰਦੀ ਹੈ, ਜਿਸ ਨੂੰ ਜਿੰਨ ਦਬੋਚ ਲੈਂਦਾ ਹੈ ਅਤੇ ਉਸ ਨੂੰ ਆਪਣੇ ਦੋਸਤ ਦੇ ਕੰਨ ਵਿੱਚ ਅਜਿਹੀ ਆਵਾਜ਼ ਵਿੱਚ ਪਹੁੰਚਾਉਂਦਾ ਹੈ, ਜੋ ਮੁਰਗੀ ਦੀ ਕੁੜਕੜਾਹਟ ਵਾਂਗ ਹੁੰਦੀ ਹੈ। ਫੇਰ ਇਹ ਲੋਕ ਉਸ ਵਿੱਚ ਆਪਣੇ ਵੱਲੋਂ ਸੌ ਤੋਂ ਵੱਧ ਝੂਠ ਮਿਲਾ ਦਿੰਦੇ ਹਨ।"
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Kurdî Português മലയാളം తెలుగు Kiswahili தமிழ் සිංහල မြန်မာ ไทย 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands ئۇيغۇرچە Hausa دری Magyar ಕನ್ನಡ Кыргызча Lietuvių Malagasy Română Kinyarwanda नेपाली Српски Soomaali Deutsch Moore Українська Български Wolof Azərbaycan ქართული тоҷикӣ Bambara Македонски ភាសាខ្មែរ मराठी Italiano አማርኛ O‘zbek Oromoo Fulfulde Kurmancîالشرح
ਅੱਲਾਹ ਦੇ ਨਬੀ ﷺ ਕੋਲੋਂ ਅਜਿਹੇ ਲੋਕਾਂ ਬਾਰੇ ਪੁੱਛਿਆ ਗਿਆ, ਜੋ ਭਵਿੱਖ ਨਾਲ ਸਬੰਧਤ ਗ਼ੈਬ (ਪਰੋਖ) ਦੀਆਂ ਗੱਲਾਂ ਦੱਸਦੇ ਹਨ, ਤਾਂ ਆਪ ﷺ ਨੇ ਜਵਾਬ ਦਿੱਤਾ: ਉਨ੍ਹਾਂ ਦੀ ਪਰਵਾਹ ਨਾ ਕਰੋ, ਉਨ੍ਹਾਂ ਦੀਆਂ ਗੱਲਾਂ ਨਾ ਸੁਣੋ ਅਤੇ ਉਨ੍ਹਾਂ 'ਤੇ ਧਿਆਨ ਨਾ ਦਿਓ। ਇਹ ਸੁਣ ਕੇ ਉਨ੍ਹਾਂ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਕਦੀ-ਕਦੀ ਸਹੀ ਸਾਬਤ ਵੀ ਹੋ ਜਾਂਦੀਆਂ ਹਨ। ਉਦਾਹਰਣ ਵਜੋਂ ਉਹ ਕਿਸੇ ਮਹੀਨੇ ਦੇ ਕਿਸੇ ਦਿਨ ਕੋਈ ਘਟਨਾ ਵਾਪਰਨ ਦੀ ਗੱਲ ਕਹਿੰਦੇ ਹਨ ਅਤੇ ਉਹ ਘਟਨਾ ਸੱਚਮੁੱਚ ਵਾਪਰ ਵੀ ਜਾਂਦੀ ਹੈ। ਇਸ 'ਤੇ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: ਅਸਲ ਵਿੱਚ ਹੁੰਦਾ ਇਹ ਹੈ ਕਿ ਜਿੰਨ ਆਸਮਾਨ ਦੀ ਜੋ ਖਬਰ ਸੁਣਦੇ ਹਨ, ਉਸ ਨੂੰ ਖੋਹ ਲੈਂਦੇ ਹਨ ਤੇ ਆਪਣੇ ਕਾਹਨ (ਜੋਤਸ਼ੀ) ਦੋਸਤਾਂ ਨੂੰ ਦੱਸ ਦਿੰਦੇ ਹਨ ਅਤੇ ਫੇਰ ਜਿੰਨ ਕੋਲੋਂ ਸੁਣੀ ਹੋਈ ਉਸ ਇੱਕ ਗੱਲ ਵਿੱਚ ਕਾਹਨ ਸੌ ਝੂਠ ਜੋੜ ਦਿੰਦੇ ਹਨ।فوائد الحديث
ਕਾਹਨਾਂ (ਜੋਤਸ਼ੀਆਂ) ਦੀ ਗੱਲ ਨੂੰ ਸੱਚ ਮੰਨਣ ਦੀ ਮਨਾਹੀ ਅਤੇ ਇਸ ਗੱਲ ਦਾ ਵਰਨਣ ਕਿ ਉਨ੍ਹਾਂ ਦੀਆਂ ਗੱਲਾਂ ਝੂਠੀਆਂ ਹੁੰਦੀਆਂ ਹਨ। ਭਾਵੇਂ ਕਈ ਵਾਰੀ ਉਨ੍ਹਾਂ ਦੀ ਇੱਕ-ਅੱਧੀ ਗੱਲ ਸਹੀ ਵੀ ਨਿੱਕਲ ਆਵੇ।
ਅੱਲਾਹ ਦੇ ਨਬੀ ﷺ ਦੇ ਨਬੀ ਹੋਣ ਦੀ ਨਿਯੁਕਤੀ ਤੋਂ ਬਾਅਦ ਆਸਮਾਨ ਨੂੰ ਸ਼ੈਤਾਨਾਂ ਤੋਂ ਸੁਰੱਖਿਅਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਲਈ ਵਹੀ (ਰੱਬੀ ਬਾਣੀ) ਜਾਂ ਕਿਸੇ ਹੋਰ ਖਬਰ ਨੂੰ ਸੁਣਨਾ ਸੰਭਵ ਨਾ ਰਿਹਾ। ਹਾਂ, ਜੇਕਰ ਕੋਈ ਲੁਕ-ਛਿਪ ਕੇ ਕੁੱਝ ਸੁਣ ਲਵੇ ਅਤੇ ਸ਼ਹਾਬਾਂ (ਅੱਗ ਤੇ ਤਾਰਿਆਂ) ਤੋਂ ਬਚ ਜਾਵੇ, ਤਾਂ ਗੱਲ ਵੱਖਰੀ ਹੈ।
ਜਿੰਨ ਕਈ ਇਨਸਾਨਾਂ ਨੂੰ ਆਪਣਾ ਸਹਾਇਕ (ਜਾਂ ਦੋਸਤ) ਬਣਾ ਲੈਂਦੇ ਹਨ।
