إعدادات العرض
ਲੋਕੋ! ਦੀਨ ਵਿੱਚ ਗੁਲੁ ਕਰਨ (ਹੱਦੋਂ ਅੱਗੇ ਵੱਧਣ) ਤੋਂ ਬਚੋ। ਕਿਉਂਕਿ ਦੀਨ ਵਿੱਚ ਇਸੇ ਗੁਲੁ ਕਰਨ ਨੇ ਤੁਹਾਥੋਂ ਪਹਿਲੇ ਲੋਕਾਂ ਨੂੰ ਬਰਬਾਦ…
ਲੋਕੋ! ਦੀਨ ਵਿੱਚ ਗੁਲੁ ਕਰਨ (ਹੱਦੋਂ ਅੱਗੇ ਵੱਧਣ) ਤੋਂ ਬਚੋ। ਕਿਉਂਕਿ ਦੀਨ ਵਿੱਚ ਇਸੇ ਗੁਲੁ ਕਰਨ ਨੇ ਤੁਹਾਥੋਂ ਪਹਿਲੇ ਲੋਕਾਂ ਨੂੰ ਬਰਬਾਦ ਕੀਤਾ ਹੈ।
ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਅਕਬਾ ਦੀ ਸਵੇਰ, ਜਦੋਂ ਆਪ ﷺ ਆਪਣੀ ਊਠਣੀ 'ਤੇ ਸਵਾਰ ਸਨ, ਫ਼ਰਮਾਇਆ: "ਮੇਰੇ ਲਈ ਕੁੱਝ ਰੋੜੀਆਂ ਚੁੱਕ ਕੇ ਲਿਆਓ।" ਸੋ ਮੈਂ ਆਪ ﷺ ਲਈ ਸੱਤ ਰੋੜੀਆਂ ਚੁੱਕ ਕੇ ਲਿਆਂਦੀਆਂ, ਜੋ ਚਨੇ ਦੇ ਦਾਣੇ ਦੇ ਬਰਾਬਰ ਸਨ। ਆਪ ﷺ ਉਨ੍ਹਾਂ ਨੂੰ ਆਪਣੀ ਹਥੇਲੀ ਵਿੱਚ ਰੱਖ ਕੇ ਝਾੜਨ ਲੱਗੇ ਤੇ ਫਰਮਾਇਆ: "ਇਸੇ ਤਰ੍ਹਾਂ ਦੀਆਂ ਰੋੜੀਆਂ ਮਾਰਿਆ ਕਰੋ।" ਫੇਰ ਫ਼ਰਮਾਇਆ: "ਲੋਕੋ! ਦੀਨ ਵਿੱਚ ਗੁਲੁ ਕਰਨ (ਹੱਦੋਂ ਅੱਗੇ ਵੱਧਣ) ਤੋਂ ਬਚੋ। ਕਿਉਂਕਿ ਦੀਨ ਵਿੱਚ ਇਸੇ ਗੁਲੁ ਕਰਨ ਨੇ ਤੁਹਾਥੋਂ ਪਹਿਲੇ ਲੋਕਾਂ ਨੂੰ ਬਰਬਾਦ ਕੀਤਾ ਹੈ।"
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Kurdî Kiswahili Português සිංහල Svenska ગુજરાતી Yorùbá ئۇيغۇرچە Tiếng Việt Hausa پښتو অসমীয়া دری Кыргызча or नेपाली മലയാളം Čeština Română Kinyarwanda Nederlands Soomaali తెలుగు Lietuvių Српски Українська Shqip ಕನ್ನಡ Wolof Moore ქართული Magyar Azərbaycan Македонски አማርኛ Malagasy Deutsch Oromoo ไทย मराठी O‘zbek Italiano ភាសាខ្មែរ မြန်မာ Kurmancî тоҷикӣالشرح
ਅਬਦੁੱਲਾਹ ਬਿਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਦੱਸਦੇ ਹਨ ਕਿ ਉਹ ਹੱਜਾਤੁਲ-ਵਿਦਾ ਦੇ ਮੌਕੇ 'ਤੇ, ਕੁਰਬਾਨੀ ਵਾਲੇ ਦਿਨ, ਜਮਰਾ ਅਕਬਾ ਵਿੱਚ ਰੋੜੀਆਂ ਮਾਰਨ ਦੀ ਸਵੇਰ ਅੱਲਾਹ ਦੇ ਨਬੀ ﷺ ਦੇ ਨਾਲ ਸਨ। ਇਸੇ ਦੌਰਾਨ ਆਪ ﷺ ਨੇ ਉਨ੍ਹਾਂ ਨੂੰ ਕੁੱਝ ਰੋੜੀਆਂ ਚੁੱਕ ਕੇ ਲਿਆਉਣ ਦਾ ਹੁਕਮ ਦਿੱਤਾ। ਸੋ ਉਨ੍ਹਾਂ ਨੇ ਸੱਤ ਰੋੜੀਆਂ ਆਪ ﷺ ਨੂੰ ਪੇਸ਼ ਕੀਤੀਆਂ। ਹਰ ਰੋੜੀ ਚਨੇ (ਛੋਲੇ) ਦੇ ਦਾਣੇ ਦੇ ਬਰਾਬਰ ਸੀ। ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਰੋੜੀਆਂ ਨੂੰ ਆਪਣੀ ਹਥੇਲੀ ਵਿੱਚ ਰੱਖ ਕੇ ਹਿਲਾਇਆ ਤੇ ਫ਼ਰਮਾਇਆ: ਇਸੇ ਅਕਾਰ ਦੀਆਂ ਰੋੜੀਆਂ ਮਾਰਿਆ ਕਰੋ। ਉਸ ਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਦੀਨੀ (ਧਾਰਮਿਕ) ਮਾਮਲਿਆਂ ਵਿੱਚ ਗੁਲੁ ਕਰਨ (ਹੱਦੋਂ ਅੱਗੇ ਵੱਧਣ), ਸਖ਼ਤੀ ਤੋਂ ਕੰਮ ਲੈਣ ਅਤੇ ਉਲੰਘਣਾਵਾਂ ਕਰਨ ਤੋਂ ਮਨਾਹ ਕੀਤਾ। ਕਿਉਂਕਿ ਇਸੇ ਦੀਨੀ ਮਾਮਲਿਆਂ ਵਿੱਚ ਗੁਲੁ, ਸਖਤੀ ਤੇ ਉਲੰਘਣਾਵਾਂ ਕਰਨ ਨੇ ਪਿਛਲੀਆਂ ਉੱਮਤਾਂ ਨੂੰ ਬਰਬਾਦ ਕੀਤਾ ਹੈ।فوائد الحديث
ਦੀਨ (ਧਰਮ) ਵਿੱਚ ਗੁਲੁ ਕਰਨ ਦੀ ਮਨਾਹੀ, ਇਸਦੇ ਮਾੜੇ ਨਤੀਜੇ ਅਤੇ ਇਸ ਗੱਲ ਦਾ ਬਿਆਨ (ਵਿਆਖਿਆ) ਕਿ ਦੀਨ ਵਿੱਚ ਗੁਲੁ ਕਰਨਾ ਬਰਬਾਦੀ ਦਾ ਕਾਰਨ ਹੈ।
ਪਿਛਲੀਆਂ ਉੱਮਤਾਂ ਦੀ ਕੀਤੀਆਂ ਗਲਤੀਆਂ ਤੋਂ ਸਬਕ ਸਿੱਖਣਾ ਤਾਂ ਜੋ ਉਨ੍ਹਾਂ ਤੋਂ ਬਚਿਆ ਜਾ ਸਕੇ।
ਸੁੰਨਤ ਦੀ ਪੈਰਵੀ (ਪਾਲਣਾ) ਕਰਨ ਦੀ ਪ੍ਰੇਰਨਾ।
التصنيفات
Issues of Pre-Islamic Era