ਜਿਸਨੇ ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਕਸਮ ਖਾਧੀ, ਉਸ ਨੇ ਕੁਫ਼ਰ ਕੀਤਾ ਜਾਂ ਸ਼ਿਰਕ ਕੀਤਾ।

ਜਿਸਨੇ ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਕਸਮ ਖਾਧੀ, ਉਸ ਨੇ ਕੁਫ਼ਰ ਕੀਤਾ ਜਾਂ ਸ਼ਿਰਕ ਕੀਤਾ।

ਅਬਦੁੱਲਾਹ ਇਬਨ ਉਮਰ (ਰ.) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਇੱਕ ਆਦਮੀ ਨੂੰ "ਨਹੀਂ, ਕਾਬਾ ਦੀ ਕਸਮ" ਕਹਿੰਦੇ ਹੋਏ ਸੁਣਿਆ, ਤਾਂ ਉਨ੍ਹਾਂ ਨੇ ਕਿਹਾ: "ਅਲਾਹ ਤੋਂ ਇਲਾਵਾ ਕਿਸੇ ਹੋਰ ਦੀ ਕਸਮ ਨਹੀਂ ਚੁੱਕੀ ਜਾ ਸਕਦੀ, ਕਿਉਂਕਿ ਮੈਂ ਰਸੂਲੁੱਲਾਹ ﷺ ਨੂੰ ਇਹ ਕਹਿੰਦੇ ਹੋਏ ਸੁਣਿਆ ਹੈ: "ਜਿਸਨੇ ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਕਸਮ ਖਾਧੀ, ਉਸ ਨੇ ਕੁਫ਼ਰ ਕੀਤਾ ਜਾਂ ਸ਼ਿਰਕ ਕੀਤਾ।"

[صحيح] [رواه أبو داود والترمذي وأحمد]

الشرح

ਨਬੀ ਕਰੀਮ ﷺ ਨੇ ਇਸ ਹਦੀਸ ਵਿੱਚ ਦੱਸਿਆ ਹੈ ਕਿ ਜਿਸ ਨੇ ਅੱਲਾਹ, ਉਸ ਦੇ ਨਾਵਾਂ ਜਾਂ ਗੁਣਾਂ ਤੋਂ ਇਲਾਵਾ ਕਿਸੇ ਹੋਰ ਦੀ ਕਸਮ ਖਾਧੀ, ਉਸ ਨੇ ਅੱਲਾਹ ਨਾਲ ਕੂਫ਼ਰ ਜਾਂ ਸ਼ਿਰਕ ਕੀਤਾ; ਕਿਉਂਕਿ ਕਸਮ ਖਾਣਾ ਇਸ ਗੱਲ ਨੂੰ ਪੱਕਾ ਕਰਦਾ ਹੈ ਕਿ ਜਿਸ ਦੀ ਕਸਮ ਖਾਧੀ ਜਾ ਰਹੀ ਹੈ ਉਸ ਦੀ ਤਅਜ਼ੀਮ (ਵਡਿਆਈ) ਕੀਤੀ ਜਾਵੇ, ਹਾਲਾਂਕਿ ਅਸਲ ਵਡਿਆਈ ਤੇ ਮਹਾਨਤਾ ਕੇਵਲ ਅੱਲਾਹ ਲਈ ਹੀ ਹੈ। ਇਸ ਲਈ ਕੇਵਲ ਅੱਲਾਹ, ਉਸ ਦੇ ਨਾਵਾਂ ਅਤੇ ਉਸ ਦੀਆਂ ਸਿਫ਼ਤਾਂ ਦੀ ਹੀ ਕਸਮ ਖਾਣੀ ਜਾਇਜ਼ ਹੈ। ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਕਸਮ ਖਾਣਾ ਛੋਟਾ ਸ਼ਿਰਕ ਹੈ; ਪਰ ਜੇਕਰ ਕਸਮ ਖਾਣ ਵਾਲਾ ਜਿਸ ਦੀ ਚੀਜ਼ ਜਾਂ ਵਿਅਕਤੀ ਦੀ ਕਸਮ ਖਾ ਰਿਹਾ ਹੈ, ਉਸ ਦੀ ਵੱਡਿਆਈ ਅੱਲਾਹ ਦੀ ਵੱਡਿਆਈ ਵਾਂਗ ਜਾਂ ਉਸ ਤੋਂ ਵੀ ਵੱਧ ਕਰ ਦੇਵੇ, ਤਾਂ ਉਸ ਵੇਲੇ ਇਹ ਵੱਡਾ ਸ਼ਿਰਕ ਬਣ ਜਾਂਦਾ ਹੈ।

فوائد الحديث

ਕਸਮ ਖਾਣ ਨਾਲ ਵੱਡਿਆਈ ਕਰਨਾ ਸਿਰਫ਼ ਅੱਲਾਹ ਤਆਲਾ ਦਾ ਹੱਕ ਹੈ, ਇਸ ਲਈ ਕਸਮ ਸਿਰਫ਼ ਅੱਲਾਹ, ਉਸ ਦੇ ਨਾਵਾਂ ਅਤੇ ਉਸ ਦੀਆਂ ਸਿਫ਼ਤਾਂ ਦੀ ਹੀ ਖਾਧੀ ਜਾਣੀ ਚਾਹੀਦੀ ਹੈ।

ਇਸ ਹਦੀਸ ਤੋਂ ਇਹ ਵੀ ਪਤਾ ਚਲਦਾ ਹੈ ਕਿ ਸਹਾਬਾ ਕਿਰਾਮ ਨੇ ਨੇਕੀ ਦਾ ਹੁਕਮ ਦੇਣ ਅਤੇ ਬੁਰਾਈ ਤੋਂ ਰੋਕਣ ਦਾ ਬਹੁਤ ਧਿਆਨ ਰੱਖਿਆ, ਖ਼ਾਸ ਕਰਕੇ ਉਦੋ, ਜਦੋਂ ਬੁਰਾਈ ਦਾ ਤਾਲੁੱਕ ਸ਼ਿਰਕ ਜਾਂ ਕੂਫ਼ਰ ਨਾਲ ਹੋਵੇ।

التصنيفات

Polytheism