إعدادات العرض
ਫੇਰ ਵੀ ਤੁਸੀਂ ਦੱਸੋ ਕਿਸ ਗੱਲ 'ਤੇ ਬੈਤ ਕਰੀਏ? ਆਪ ﷺ ਨੇ ਫਰਮਾਇਆ: "ਇਸ ਗੱਲ 'ਤੇ ਕਿ ਤੁਸੀਂ ਸਿਰਫ਼ ਅੱਲਾਹ ਦੀ ਇਬਾਦਤ ਕਰੋਗੇ, ਉਸਦੇ ਨਾਲ ਕਿਸੇ ਨੂੰ…
ਫੇਰ ਵੀ ਤੁਸੀਂ ਦੱਸੋ ਕਿਸ ਗੱਲ 'ਤੇ ਬੈਤ ਕਰੀਏ? ਆਪ ﷺ ਨੇ ਫਰਮਾਇਆ: "ਇਸ ਗੱਲ 'ਤੇ ਕਿ ਤੁਸੀਂ ਸਿਰਫ਼ ਅੱਲਾਹ ਦੀ ਇਬਾਦਤ ਕਰੋਗੇ, ਉਸਦੇ ਨਾਲ ਕਿਸੇ ਨੂੰ ਸ਼ਰੀਕ (ਸਾਂਝੀ) ਨਹੀਂ ਬਣਾਓਗੇ, ਪੰਜ ਸਮਿਆਂ ਦੀ ਨਮਾਜ਼ ਪੜ੍ਹੋਗੇ ਅਤੇ ਅਗਿਆਕਾਰੀ ਰਹੋਗੇ; ਅਤੇ ਇੱਕ ਗੱਲ ਹੌਲੀ ਆਵਾਜ਼ ਵਿੱਚ ਕਹੀ ਕਿ ਲੋਕਾਂ ਕੋਲੋਂ ਕੁੱਝ ਨਹੀਂ ਮੰਗੋਗੇ।
ਅਬੁ-ਮੁਸਲਿਮ ਖੌਲਾਨੀ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਹਬੀਬ ਅਲ-ਅਮੀਨ ਨੇ ਮੈਨੂੰ ਦੱਸਿਆ ਹੈ, ਉਹ ਮੇਰੇ ਲਈ ਹਬੀਬ (ਪਿਆਰਾ) ਵੀ ਹੈ ਅਤੇ ਅਮੀਨ (ਸੱਚਾ) ਵੀ ਹੈ, ਭਾਵ ਓਫ਼ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਨੇ ਮੈਨੂੰ ਦੱਸਿਆ: ਅਸੀਂ ਨੌ, ਅੱਠ ਜਾਂ ਸੱਤ ਲੋਕ ਰਸੂਲ ﷺ ਦੇ ਕੋਲ ਮੌਜੂਦ ਸੀ, ਕਿ ਆਪ ﷺ ਨੇ ਫਰਮਾਇਆ: "ਕੀ ਤੁਸੀਂ ਅੱਲਾਹ ਦੇ ਰਸੂਲ ਨਾਲ ਬੈਤ ਨਹੀਂ ਕਰੋਗੇ?" ਕਿਉਂ ਜੋ ਅਸੀਂ ਕੁੱਝ ਦਿਨ ਪਹਿਲਾਂ ਹੀ ਆਪ ﷺ ਨਾਲ ਬੈਤ ਕੀਤੀ ਸੀ, ਇਸ ਲਈ ਕਿਹਾ: ਹੇ ਅੱਲਾਹ ਦੇ ਰਸੂਲ ﷺ! ਅਸੀਂ ਤੁਹਾਡੇ ਨਾਲ ਬੈਤ ਕਰ ਚੁੱਕੇ ਹਾਂ। ਆਪ ﷺ ਨੇ ਫਿਰ ਫਰਮਾਇਆ: "ਕੀ ਤੁਸੀਂ ਅੱਲਾਹ ਦੇ ਰਸੂਲ ਨਾਲ ਬੈਤ ਨਹੀਂ ਕਰੋਗੇ?" ਅਸੀਂ ਜਵਾਬ ਦਿੱਤਾ: ਹੇ ਅੱਲਾਹ ਦੇ ਰਸੂਲ! ਅਸੀਂ ਤਾਂ ਤੁਹਾਡੇ ਨਾਲ ਬੈਤ ਕਰ ਚੁੱਕੇ ਹਾਂ। ਲੇਕਿਨ ਆਪ ﷺ ਨੇ ਫਿਰ ਫਰਮਾਇਆ: "ਕੀ ਤੁਸੀਂ ਅੱਲਾਹ ਦੇ ਰਸੂਲ ਨਾਲ ਬੈਤ ਨਹੀਂ ਕਰੋਗੇ?" ਸੋ ਅਸੀਂ ਆਪਣੇ ਹੱਥ ਖੋਲ੍ਹ ਦਿੱਤੇ ਤੇ ਕਿਹਾ: ਉਂਜ ਤਾਂ ਅਸੀਂ ਤੁਹਾਡੇ ਨਾਲ ਪਹਿਲਾਂ ਹੀ ਬੈਤ ਕਰ ਚੁੱਕੇ ਹਾਂ, ਫੇਰ ਵੀ ਤੁਸੀਂ ਦੱਸੋ ਕਿਸ ਗੱਲ 'ਤੇ ਬੈਤ ਕਰੀਏ? ਆਪ ﷺ ਨੇ ਫਰਮਾਇਆ: "ਇਸ ਗੱਲ 'ਤੇ ਕਿ ਤੁਸੀਂ ਸਿਰਫ਼ ਅੱਲਾਹ ਦੀ ਇਬਾਦਤ ਕਰੋਗੇ, ਉਸਦੇ ਨਾਲ ਕਿਸੇ ਨੂੰ ਸ਼ਰੀਕ (ਸਾਂਝੀ) ਨਹੀਂ ਬਣਾਓਗੇ, ਪੰਜ ਸਮਿਆਂ ਦੀ ਨਮਾਜ਼ ਪੜ੍ਹੋਗੇ ਅਤੇ ਅਗਿਆਕਾਰੀ ਰਹੋਗੇ; ਅਤੇ ਇੱਕ ਗੱਲ ਹੌਲੀ ਆਵਾਜ਼ ਵਿੱਚ ਕਹੀ ਕਿ ਲੋਕਾਂ ਕੋਲੋਂ ਕੁੱਝ ਨਹੀਂ ਮੰਗੋਗੇ।" (ਰਿਵਾਇਤ ਕਰਨ ਵਾਲੇ ਕਹਿੰਦੇ ਹਨ:) ਇਸ ਤੋਂ ਬਾਅਦ ਮੈਂ ਉਨ੍ਹਾਂ ਵਿੱਚੋਂ ਕੁੱਝ ਲੋਕਾਂ ਨੂੰ ਵੇਖਿਆ ਕਿ ਉਨ੍ਹਾਂ ਦਾ ਕੋਰੜਾ ਵੀ ਗਿਰ ਜਾਂਦਾ, ਤਾਂ ਵੀ ਕਿਸੇ ਨੂੰ ਉਸਨੂੰ ਚੁੱਕ ਕੇ ਦੇਣ ਲਈ ਨਹੀਂ ਕਹਿੰਦੇ ਸੀ।
الترجمة
العربية বাংলা Bosanski English Español فارسی Français Indonesia Tagalog Türkçe اردو 中文 हिन्दी Tiếng Việt සිංහල Hausa Kurdî Kiswahili Português Русский Svenska ગુજરાતી Yorùbá ئۇيغۇرچە پښتو অসমীয়া دری Кыргызча or नेपाली Čeština Română Nederlands Soomaali తెలుగు മലയാളം Српски Kinyarwanda ಕನ್ನಡ Lietuvių Shqip Wolof Українська ქართული Moore Magyar Македонски Azərbaycan Malagasy Oromoo ไทย Deutsch मराठी አማርኛ O‘zbek Italiano ភាសាខ្មែរ မြန်မာ Kurmancî тоҷикӣالشرح
ਅੱਲਾਹ ਦੇ ਨਬੀ ﷺ ਕੁੱਝ ਸਹਾਬੀਆਂ ਦੇ ਨਾਲ ਸਨ ਕਿ ਇਸੇ ਦੌਰਾਨ ਆਪ ﷺ ਨੇ ਉਨ੍ਹਾਂ ਤੋਂ ਤਿੰਨ ਵਾਰ ਬੈਤ (ਵਾਅਦਾ ਪੂਰਾ ਕਰਨ ਦੀ ਸਹੁੰ) ਲੈਣ ਅਤੇ ਕੁੱਝ ਚੀਜ਼ਾਂ ਦੀ ਪਾਬੰਦੀ ਨਾਲ ਪਾਲਣਾ ਕਰਨ ਲਈ ਵਚਨਬੱਧ ਹੋਣ ਦੀ ਮੰਗ ਕੀਤੀ, ਜੋ ਇਸ ਪ੍ਰਕਾਰ ਹਨ: 1- ਇੱਕ ਅੱਲਾਹ ਦੀ ਇਬਾਦਤ ਕਰਨਾ -ਜੋ ਕਿ ਉਸ ਦੇ ਹੁਕਮ ਨੂੰ ਪੂਰਾ ਕਰਦੇ ਹੋਏ ਅਤੇ ਉਸ ਦੀ ਮਨਾਹ ਕੀਤੀਆਂ ਚੀਜ਼ਾਂ ਤੋਂ ਦੂਰ ਰਹਿ ਕੇ ਹੁੰਦੀ ਹੈ- ਅਤੇ ਕਿਸੇ ਨੂੰ ਉਸ ਦਾ ਸ਼ਰੀਕ (ਸਾਂਝੀ) ਨਾ ਬਣਾਉਣਾ। 2- ਰੋਜ਼ਾਨਾ ਦਿਨ ਤੇ ਰਾਤ ਵਿੱਚ ਪੰਜ ਫ਼ਰਜ਼ ਨਮਾਜ਼ਾਂ ਪੜ੍ਹਨਾ। 3- ਸ਼ਰੀਅਤ ਦੇ ਦਾਇਰੇ ਵਿੱਚ ਰਹਿੰਦੇ ਹੋਏ ਮੁਸਲਮਾਨ ਹੁਕਮਰਾਨਾਂ (ਸ਼ਾਸਕਾਂ) ਦੀ ਆਗਿਆਕਾਰੀ ਕਰਨਾ। 4- ਆਪਣੀਆਂ ਸਾਰੀਆਂ ਜ਼ਰੂਰਤਾਂ ਅੱਲਾਹ ਤੋਂ ਮੰਗਣਾ ਅਤੇ ਲੋਕਾਂ ਅੱਗੇ ਹੱਥ ਅੱਡਣ ਤੋਂ ਬਚਣਾ। ਇਹ ਗੱਲ ਅਲਾਹ ਦੇ ਨਬੀ ﷺ ਨੇ ਹਲਕੀ (ਹੌਲੀ) ਆਵਾਜ਼ ਵਿੱਚ ਕਹੀ ਸੀ । ਸਹਾਬੀਆਂ (ਰਜ਼ੀਅੱਲਾਹੁ ਅਨਹੁਮ) ਨੇ ਅੱਲਾਹ ਦੇ ਨਬੀ ﷺ ਨਾਲ ਜਿਨ੍ਹਾਂ ਗੱਲਾਂ 'ਤੇ ਬੈਤ ਕੀਤੀ ਸੀ, ਉਨ੍ਹਾਂ 'ਤੇ ਇਸ ਤਰੀਕੇ ਨਾਲ ਅਮਲ ਕਰ ਕੇ ਦਿਖਾਇਆ ਕਿ ਹਦੀਸ ਦੇ ਰਾਵੀ (ਰਿਵਾਇਤ ਕਰਨ ਵਾਲੇ) ਦਾ ਕਹਿਣਾ ਹੈ: ਉਨ੍ਹਾਂ ਸਹਾਬੀਆਂ ਵਿੱਚੋਂ ਕੁੱਝ ਦਾ ਹਾਲ ਮੈਂ ਇਹ ਵੇਖਿਆ ਕਿ ਜੇਕਰ ਉਨ੍ਹਾਂ ਦਾ ਕੋਰੜਾ ਹੇਠਾਂ ਡਿੱਗ ਪੈਂਦਾ, ਤਾਂ ਉਹ ਕਿਸੇ ਨੂੰ ਵੀ ਉਸਨੂੰ ਚੁੱਕ ਕੇ ਫੜਾਉਣ ਲਈ ਨਹੀਂ ਕਹਿੰਦੇ ਸਨ; ਸਗੋਂ, ਆਪ ਆਪਣੀ ਸਵਾਰੀ ਤੋਂ ਹੇਠਾਂ ਉਤਰ ਕੇ ਚੁੱਕ ਲੈਂਦੇ ਸਨ।فوائد الحديث
ਲੋਕਾਂ ਤੋਂ ਕੁੱਝ ਵੀ ਮੰਗਣ ਤੋਂ ਬਚਣ, ਮੰਗਣ ਦੇ ਦਾਇਰੇ ਵਿੱਚ ਆਉਣ ਵਾਲੀ ਹਰ ਚੀਜ਼ ਤੋਂ ਦੂਰ ਰਹਿਣ ਅਤੇ ਛੋਟੀ-ਛੋਟੀ ਗੱਲਾਂ ਵਿੱਚ ਵੀ ਲੋਕਾਂ ਤੋਂ ਬੇਨਿਆਜ਼ (ਖੁਦਮੁਖਤਿਆਰ) ਹੋਣ ਦੀ ਤਰਗੀਬ (ਪ੍ਰੇਰਨਾ)।
ਇੱਥੇ ਜਿਸ ਮੰਗਣ ਤੋਂ ਮਨਾਹ ਕੀਤਾ ਗਿਆ ਹੈ, ਉਸ ਦਾ ਸਬੰਧ ਦੁਨੀਆਵੀ ਮਾਮਲਿਆਂ ਨਾਲ ਹੈ। ਇਸ ਦੇ ਦਾਇਰੇ ਵਿੱਚ ਇਲਮ (ਗਿਆਨ) ਅਤੇ ਦੀਨੀ (ਧਾਰਮਿਕ) ਮਾਮਲੇ ਨਹੀਂ ਆਉਂਦੇ।
التصنيفات
Oneness of Allah's Worship