**"ਇਨਸਾਨ ਆਪਣੇ ਦੋਸਤ ਦੇ ਧਰਮ (ਅਖਲਾਕ ਅਤੇ ਰਾਵਿਆਂ) 'ਤੇ ਹੁੰਦਾ ਹੈ, ਇਸ ਲਈ ਤੁਸੀਂ ਵਿੱਚੋਂ ਹਰ ਕੋਈ ਵੇਖੇ ਕਿ ਉਹ ਕਿਸ ਨਾਲ ਦੋਸਤੀ ਕਰ ਰਿਹਾ…

**"ਇਨਸਾਨ ਆਪਣੇ ਦੋਸਤ ਦੇ ਧਰਮ (ਅਖਲਾਕ ਅਤੇ ਰਾਵਿਆਂ) 'ਤੇ ਹੁੰਦਾ ਹੈ, ਇਸ ਲਈ ਤੁਸੀਂ ਵਿੱਚੋਂ ਹਰ ਕੋਈ ਵੇਖੇ ਕਿ ਉਹ ਕਿਸ ਨਾਲ ਦੋਸਤੀ ਕਰ ਰਿਹਾ ਹੈ।"**

ਅਬੂ ਹੁਰੈਰਾ ਰਜ਼ਿਅੱਲਾਹੁ ਅੰਹੁ ਤੋਂ ਰਿਵਾਯਤ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: "ਇਨਸਾਨ ਆਪਣੇ ਦੋਸਤ ਦੇ ਧਰਮ (ਅਖਲਾਕ ਅਤੇ ਰਾਵਿਆਂ) 'ਤੇ ਹੁੰਦਾ ਹੈ, ਇਸ ਲਈ ਤੁਸੀਂ ਵਿੱਚੋਂ ਹਰ ਕੋਈ ਵੇਖੇ ਕਿ ਉਹ ਕਿਸ ਨਾਲ ਦੋਸਤੀ ਕਰ ਰਿਹਾ ਹੈ।"

[حسن] [رواه أبو داود والترمذي وأحمد]

الشرح

ਨਬੀ ਸੱਲੱਲਾਹੁ ਅਲੈਹਿ ਵ ਸੱਲਮ ਨੇ ਬਿਆਨ ਕੀਤਾ ਕਿ ਇਨਸਾਨ ਆਪਣੇ ਗਹਿਰੀ ਦੋਸਤੀ ਵਾਲੇ ਸਾਥੀ ਦੀ ਚਾਲ-ਚਲਣ ਅਤੇ ਆਦਤਾਂ ਵਿੱਚ ਉਸ ਵਾਂਗ ਬਣ ਜਾਂਦਾ ਹੈ। ਦੋਸਤੀ ਆਦਤਾਂ, ਅਖਲਾਕ ਅਤੇ ਸਲੂਕ ਉੱਤੇ ਅਸਰ ਅੰਦਾਜ਼ ਹੁੰਦੀ ਹੈ। ਇਸੇ ਲਈ ਨਬੀ ਕਰੀਮ ਨੇ ਚੰਗਾ ਦੋਸਤ ਚੁਣਨ ਦੀ ਤਾਕੀਦ ਕੀਤੀ, ਕਿਉਂਕਿ ਚੰਗਾ ਦੋਸਤ ਆਪਣੇ ਸਾਥੀ ਨੂੰ ਇਮਾਨ, ਹਿਦਾਇਤ ਅਤੇ ਭਲਾਈ ਵੱਲ ਲੈ ਜਾਂਦਾ ਹੈ ਅਤੇ ਉਸ ਲਈ ਮਦਦਗਾਰ ਹੁੰਦਾ ਹੈ।

فوائد الحديث

ਚੰਗੇ ਲੋਕਾਂ ਦੀ ਸੰਗਤ ਅਖਤਿਆਰ ਕਰਨ ਅਤੇ ਉਨ੍ਹਾਂ ਨੂੰ ਚੁਣਨ ਦਾ ਹੁਕਮ ਦਿੱਤਾ ਗਿਆ ਹੈ, ਅਤੇ ਬੁਰੇ ਲੋਕਾਂ ਦੀ ਸੰਗਤ ਤੋਂ ਮਨਾਹੀ ਕੀਤੀ ਗਈ ਹੈ।

ਦੋਸਤ ਨੂੰ ਰਿਸ਼ਤੇਦਾਰ ਤੋਂ ਖ਼ਾਸ ਤੌਰ 'ਤੇ ਇਸ ਵਾਸਤੇ ਵੱਖਰਾ ਕੀਤਾ ਗਿਆ ਹੈ ਕਿਉਂਕਿ ਦੋਸਤ ਉਹ ਹੁੰਦਾ ਹੈ ਜਿਸਨੂੰ ਤੂੰ ਆਪਣੇ ਇਖਤਿਆਰ ਨਾਲ ਚੁਣਦਾ ਹੈਂ,ਜਦਕਿ ਭਰਾ ਜਾਂ ਰਿਸ਼ਤੇਦਾਰ ਤੇਰਾ ਆਪਣਾ ਚੁਣਿਆ ਹੋਇਆ ਨਹੀਂ ਹੁੰਦਾ।

ਦੋਸਤੀ ਬਣਾਉਣਾ ਸੋਚ-ਵਿਚਾਰ ਨਾਲ ਹੋਣਾ ਚਾਹੀਦਾ ਹੈ।

ਇਨਸਾਨ ਆਪਣਾ ਧਰਮ ਮੋਮਿਨਾਂ ਦੀ ਸੰਗਤ ਨਾਲ ਮਜ਼ਬੂਤ ਕਰਦਾ ਹੈ,

ਅਤੇ ਫਾਸਿਕਾਂ (ਗੁਨਾਹਗਾਰਾਂ) ਦੀ ਸੰਗਤ ਨਾਲ ਉਸ ਨੂੰ ਕਮਜ਼ੋਰ ਕਰ ਦਿੰਦਾ ਹੈ।

التصنيفات

Rulings of Allegiance and Dissociation