ਸਭ ਤੋਂ ਵਧੀਆ ਦਿਨ ਜਿਸ ਵਿੱਚ ਸੂਰਜ ਨਿੱਕਲਿਆ, ਜੁਮਾ ਦਾ ਦਿਨ ਹੈ।

ਸਭ ਤੋਂ ਵਧੀਆ ਦਿਨ ਜਿਸ ਵਿੱਚ ਸੂਰਜ ਨਿੱਕਲਿਆ, ਜੁਮਾ ਦਾ ਦਿਨ ਹੈ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਸਭ ਤੋਂ ਵਧੀਆ ਦਿਨ ਜਿਸ ਵਿੱਚ ਸੂਰਜ ਨਿੱਕਲਿਆ, ਜੁਮਾ ਦਾ ਦਿਨ ਹੈ। ਇਸੇ ਦਿਨ ਆਦਮ (ਅਲੈਹਿੱਸ-ਸਲਾਮ) ਪੈਦਾ ਕੀਤੇ ਗਏ, ਇਸੇ ਦਿਨ ਜੰਨਤ ਵਿੱਚ ਦਾਖਲ ਕੀਤੇ ਗਏ, ਇਸੇ ਦਿਨ ਜੰਨਤ ਤੋਂ ਬਾਹਰ ਕੱਢੇ ਗਏ ਅਤੇ ਇਸੇ ਦਿਨ ਕਿਆਮਤ ਕਾਇਮ ਹੋਵੇਗੀ।»

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਸਭ ਤੋਂ ਵਧੀਆ ਦਿਨ, ਜਿਸ ਵਿੱਚ ਸੂਰਜ ਚੜ੍ਹਦਾ ਹੈ, ਜੁਮੇ ਦਾ ਦਿਨ ਹੈ। ਇਸ ਦਿਨ ਦੀਆਂ ਕੁੱਝ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ: ਇਸੇ ਦਿਨ ਅੱਲਾਹ ਨੇ ਆਦਮ (ਅਲੈਹਿੱਸ-ਸਲਾਮ) ਨੂੰ ਪੈਦਾ ਕੀਤਾ (ਭਾਵ ਰਚਿਆ), ਇਸੇ ਦਿਨ ਉਨ੍ਹਾਂ ਨੂੰ ਜੰਨਤ ਵਿੱਚ ਦਾਖਲ ਕੀਤਾ, ਇਸੇ ਦਿਨ ਉਨ੍ਹਾਂ ਨੂੰ ਜੰਨਤ ਤੋਂ ਕੱਢ ਕੇ ਧਰਤੀ 'ਤੇ ਉਤਾਰਿਆ ਅਤੇ ਕਿਆਮਤ ਵੀ ਜੁਮੇ ਦੇ ਦਿਨ ਹੀ ਕਾਇਮ ਹੋਵੇਗੀ।

فوائد الحديث

ਹਫ਼ਤੇ ਦੇ ਬਾਕੀ ਦਿਨਾਂ 'ਤੇ ਜੁਮੇ ਦੇ ਦਿਨ ਦੀ ਫਜ਼ੀਲਤ (ਮਹੱਤਤਾ)।

ਜੁਮੇ ਦੇ ਦਿਨ ਵੱਧ ਤੋਂ ਵੱਧ ਨੇਕੀ ਦੇ ਕੰਮ ਕਰਨ ਅਤੇ ਅੱਲਾਹ ਦੀ ਰਹਿਮਤ (ਦਇਆ) ਹਾਸਲ ਕਰਨ ਤੇ ਉਸਦੀ ਸਜ਼ਾ ਤੋਂ ਬਚਣ ਦੀ ਪ੍ਰੇਰਨਾ।

ਇਸ ਹਦੀਸ ਵਿੱਚ ਜੁਮੇ ਦੇ ਦਿਨ ਦੀਆਂ ਜਿਨ੍ਹਾਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਗਿਆ ਹੈ, ਉਨ੍ਹਾਂ ਬਾਰੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵਿਆਖਿਆ ਕਰਨ ਦਾ ਉਦੇਸ਼ (ਮਕਸਦ) ਜੁਮੇ ਦੇ ਦਿਨ ਦੀ ਫਜ਼ੀਲਤ ਬਿਆਨ ਕਰਨਾ ਨਹੀਂ ਹੈ ਕਿਉਂਕਿ ਆਦਮ (ਅਲੈਹਿੱਸ-ਸਲਾਮ) ਨੂੰ ਜੰਨਤ ਤੋਂ ਕੱਢਣ ਅਤੇ ਕਿਆਮਤ ਦਾ ਵੇਲਾ ਆਉਣ ਨੂੰ ਫਜ਼ੀਲਤ ਨਹੀਂ ਮੰਨਿਆ ਜਾ ਸਕਦਾ। ਜਦਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰੀਆਂ ਵਿਸ਼ੇਸ਼ਤਾਵਾਂ ਫਜ਼ੀਲਤ ਦੇ ਦਾਇਰੇ ਵਿੱਚ ਆਉਂਦੀਆਂ ਹਨ। ਕਿਉਂਕਿ ਆਦਮ (ਅ.) ਦੇ ਨਿਕਲਣ ਦੇ ਨਤੀਜੇ ਵਿੱਚ ਉਨ੍ਹਾਂ ਦੀ ਨਸਲ ਅੱਗੇ ਵਧੀ, ਜਿਨ੍ਹਾਂ ਵਿੱਚ ਰਸੂਲ, ਨਬੀ ਅਤੇ ਨੇਕ-ਸਦਾਚਾਰੀ ਲੋਕ ਵੀ ਸ਼ਾਮਲ ਹਨ। ਇਸੇ ਤਰ੍ਹਾਂ ਕਿਆਮਤ ਦੇ ਆਉਣ ਨਾਲ ਅੱਲਾਹ ਦੇ ਨੇਕ ਬੰਦਿਆਂ ਨੂੰ ਛੇਤੀ ਉਨ੍ਹਾਂ ਦੇ ਕਰਮਾਂ ਦਾ ਫਲ ਮਿਲੇਗਾ ਅਤੇ ਉਨ੍ਹਾਂ ਨੂੰ ਅੱਲਾਹ ਵੱਲੋਂ ਵੱਖ-ਵੱਖ ਨੇਮਤਾਂ (ਮਿਹਰਾਂ) ਬਖਸ਼ੀਆਂ ਜਾਣਗੀਆਂ।

ਇਸ ਰਿਵਾਇਤ ਵਿੱਚ ਜਿਨ੍ਹਾਂ ਵਿਸ਼ੇਸ਼ਤਾਵਾਂ ਦਾ ਵਰਣਨ ਕੀਤਾ ਗਿਆ ਹੈ, ਉਨ੍ਹਾਂ ਤੋਂ ਇਲਾਵਾ ਜੁਮੇ ਦੇ ਦਿਨ ਦੀਆਂ ਹੋਰ ਵੀ ਵਿਸ਼ੇਸ਼ਤਾਵਾਂ ਹਨ। ਜਿਵੇਂ: ਇਸ ਦਿਨ ਆਦਮ (ਅ.) ਦੀ ਤੌਬਾ ਕਬੂਲ ਹੋਈ, ਇਸੇ ਦਿਨ ਉਨ੍ਹਾਂ ਦਾ ਦਿਹਾਂਤ ਹੋਇਆ ਅਤੇ ਜੁਮੇ ਦੇ ਦਿਨ ਇੱਕ ਅਜਿਹੀ ਘੜੀ ਆਉਂਦੀ ਹੈ ਕਿ ਜੋ ਵੀ ਮੋਮਿਨ (ਈਮਾਨ ਵਾਲਾ) ਬੰਦਾ ਉਸਨੂੰ ਨਮਾਜ਼ ਦੀ ਹਾਲਤ ਵਿੱਚ ਹਾਸਲ ਕਰੇਗਾ ਅਤੇ ਅੱਲਾਹ ਤਆਲਾ ਤੋਂ ਕੁੱਝ ਮੰਗੇਗਾ, ਤਾਂ ਉਸਦੀ ਇੱਛਾ ਜ਼ਰੂਰ ਪੂਰੀ ਕੀਤੀ ਜਾਵੇਗੀ।

ਸਾਲ ਦਾ ਸਭ ਤੋਂ ਵਧੀਆ ਤੇ ਉੱਤਮ ਦਿਨ ਅਰਫ਼ਾ ਦਾ ਦਿਨ ਹੈ। ਕੁੱਝ ਲੋਕਾਂ ਨੇ ਕੁਰਬਾਨੀ ਦੇ ਦਿਨ (ਈਦੁਲ-ਅਜ਼ਹਾ) ਨੂੰ ਸਭ ਤੋਂ ਵਧੀਆ ਦਿਨ ਕਿਹਾ ਹੈ। ਉਂਜ ਹਫ਼ਤੇ ਦਾ ਸਭ ਤੋਂ ਵਧੀਆ ਦਿਨ ਜੁਮੇ ਦਾ ਦਿਨ ਹੈ ਅਤੇ ਸਭ ਤੋਂ ਵਧੀਆ ਰਾਤ ਲੈਲਾਤੁਲ ਕਦਰ (ਸ਼ਬੇ-ਕਦਰ) ਦੀ ਰਾਤ ਹੈ।

التصنيفات

Pre-Islamic Prophets and Messengers, peace be upon them