ਤੂੰ ਅਹਿਲ-ਏ-ਕਿਤਾਬ ਦੀ ਇੱਕ ਕੌਮ ਵਲ ਜਾ ਰਿਹਾ ਹੈਂ। ਜਦੋਂ ਤੂੰ ਉੱਥੇ ਪਹੁੰਚੇ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਗੱਲ ਵੱਲ ਬੁਲਾਈਂ ਕਿ ਉਹ…

ਤੂੰ ਅਹਿਲ-ਏ-ਕਿਤਾਬ ਦੀ ਇੱਕ ਕੌਮ ਵਲ ਜਾ ਰਿਹਾ ਹੈਂ। ਜਦੋਂ ਤੂੰ ਉੱਥੇ ਪਹੁੰਚੇ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਗੱਲ ਵੱਲ ਬੁਲਾਈਂ ਕਿ ਉਹ ਗਵਾਹੀ ਦੇਣ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ/ਰੱਬ) ਨਹੀਂ ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ

ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਰਸੂਲੁੱਲਾਹ ﷺ ਨੇ ਜਦੋਂ ਮੁਆਜ਼ ਬਿਨ ਜਬਲ (ਰ.) ਨੂੰ ਯਮਨ ਭੇਜਿਆ, ਤਾਂ ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ: "ਤੂੰ ਅਹਿਲ-ਏ-ਕਿਤਾਬ ਦੀ ਇੱਕ ਕੌਮ ਵਲ ਜਾ ਰਿਹਾ ਹੈਂ। ਜਦੋਂ ਤੂੰ ਉੱਥੇ ਪਹੁੰਚੇ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਗੱਲ ਵੱਲ ਬੁਲਾਈਂ ਕਿ ਉਹ ਗਵਾਹੀ ਦੇਣ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ/ਰੱਬ) ਨਹੀਂ ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ। ਜੇ ਉਹ ਇਸ ਗੱਲ ਨੂੰ ਮੰਨ ਲੈਣ, ਤਾਂ ਉਨ੍ਹਾਂ ਨੂੰ ਦੱਸੀਂ ਕਿ ਅੱਲਾਹ ਨੇ ਉਨ੍ਹਾਂ 'ਤੇ ਦਿਨ ਤੇ ਰਾਤ ਦੀਆਂ ਰੋਜ਼ਾਨਾ ਪੰਜ ਨਮਾਜ਼ਾਂ ਫਰਜ਼ ਕੀਤੀਆਂ ਹਨ। ਜੇ ਉਹ ਇਹ ਵੀ ਮੰਨ ਲੈਣ, ਤਾਂ ਉਨ੍ਹਾਂ ਨੂੰ ਦੱਸੀਂ ਕਿ ਅੱਲਾਹ ਨੇ ਉਨ੍ਹਾਂ 'ਤੇ ਜ਼ਕਾਤ ਫਰਜ਼ ਕੀਤੀ ਹੈ, ਜੋ ਉਨ੍ਹਾਂ ਦੇ ਅਮੀਰਾਂ (ਧਨਵਾਨਾਂ) ਤੋਂ ਲਿੱਤੀ ਜਾਂਦੀ ਹੈ ਤੇ ਉਨ੍ਹਾਂ ਦੇ ਗਰੀਬਾਂ ਵਿੱਚ ਵੰਡ ਦਿੱਤੀ ਜਾਵੇਗੀ। ਜੇ ਉਹ ਇਹ ਵੀ ਮੰਨ ਲੈਣ, ਤਾਂ ਉਨ੍ਹਾਂ ਦੇ ਕੀਮਤੀ ਧਨ-ਦੌਲਤ ਲੈਣ ਤੋਂ ਬਚੀਂ ਅਤੇ ਮਜ਼ਲੂਮ (ਜ਼ੁਲਮ ਦੇ ਸ਼ਿਕਾਰ) ਦੀ ਬਦ-ਦੁਆ ਤੋਂ ਬਚੀਂ, ਕਿਉਂਕਿ ਉਸ (ਮਜ਼ਲੂਮ) ਦੇ ਅਤੇ ਅੱਲਾਹ ਦੇ ਵਿਚਕਾਰ ਕੋਈ ਰੁਕਾਵਟ ਨਹੀਂ ਹੁੰਦੀ।"

[صحيح] [متفق عليه]

الشرح

ਜਦੋਂ ਨਬੀ ਕਰੀਮ ﷺ ਨੇ ਮੁਆਜ਼ ਬਿਨ ਜਬਲ (ਰਜ਼ੀਅੱਲਾਹੁ ਅਨਹੁ) ਨੂੰ ਯਮਨ ਦੇਸ਼ ਵਿੱਚ ਲੋਕਾਂ ਨੂੰ ਅੱਲਾਹ ਵੱਲ ਬੁਲਾਉਣ ਅਤੇ ਇਸਲਾਮ ਦਾ ਪ੍ਰਚਾਰ ਕਰਨ ਲਈ ਭੇਜਿਆ, ਤਾਂ ਉਨ੍ਹਾਂ ਨੂੰ ਇਹ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਉਨ੍ਹਾਂ ਦਾ ਸਾਹਮਣਾ ਇੱਕ ਨਸਾਰਾ (ਈਸਾਈ) ਕੌਮ ਨਾਲ ਹੋਵੇਗਾ; ਸੋ ਉਹ ਇਸ ਲਈ ਤਿਆਰ ਰਹਿਣ। ਫੇਰ ਇਹ ਸਮਝਾਇਆ ਕਿ ਉਨ੍ਹਾਂ ਲੋਕਾਂ ਨੂੰ ਦਾਅਵਤ (ਪ੍ਰਚਾਰ) ਦੇਣ ਵੇਲੇ ਤਰਤੀਬ ਦਾ ਧਿਆਨ ਰੱਖਦੇ ਹੋਏ ਸਭ ਤੋਂ ਜ਼ਰੂਰੀ ਗੱਲ ਬਾਰੇ ਪਹਿਲਾਂ ਦੱਸਣ। ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਅਕੀਦੇ ਦੀ ਇਸਲਾਹ (ਸੁਧਾਰ) ਵੱਲ ਬੁਲਾਉਣ, ਜਿਸ ਤੋਂ ਭਾਵ ਹੈ ਕਿ ਉਹ ਗਵਾਹੀ ਦੇਣ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ। ਕਿਉਂਕਿ ਇਸ ਗਵਾਹੀ ਨਾਲ ਹੀ ਉਹ ਇਸਲਾਮ ਵਿੱਚ ਦਾਖਲ ਹੋ ਸਕਦੇ ਹਨ। ਜਦੋਂ ਉਹ ਇਸ ਦੀ ਗਵਾਹੀ ਦੇ ਦੇਣ, ਤਾਂ ਉਨ੍ਹਾਂ ਨੂੰ ਨਮਾਜ਼ ਕਾਇਮ ਕਰਨ ਦਾ ਹੁਕਮ ਦੇਣ; ਕਿਉਂਕਿ ਨਮਾਜ਼ ਤੌਹੀਦ (ਅੱਲਾਹ ਦੇ ਇੱਕ ਹੋਣ ਦੇ ਗਿਆਨ) ਤੋਂ ਬਾਅਦ ਸਭ ਤੋਂ ਵੱਡੀ ਫਰਜ਼ ਇਬਾਦਤ ਹੈ। ਜਦੋਂ ਉਹ ਨਮਾਜ਼ ਕਾਇਮ ਕਰ ਲੈਣ, ਤਾਂ ਉਨ੍ਹਾਂ ਦੇ ਅਮੀਰਾਂ ਨੂੰ ਇਹ ਹੁਕਮ ਦੇਣ ਕਿ ਉਹ ਆਪਣੀਆਂ ਜ਼ਕਾਤਾਂ ਆਪਣੇ ਵਿੱਚੋਂ ਗਰੀਬਾਂ ਨੂੰ ਦੇਣ। ਫੇਰ ਆਪ ﷺ ਨੇ ਉਨ੍ਹਾਂ ਨੂੰ ਇਸ ਗੱਲ ਤੋਂ ਸਾਵਧਾਨ ਕਰਦੇ ਹੋਏ ਦੱਸਿਆ ਕਿ ਉਹ ਜ਼ਕਾਤ ਦੇ ਰੂਪ ਵਿੱਚ ਉਨ੍ਹਾਂ ਦੇ ਸਭ ਤੋਂ ਕੀਮਤੀ ਮਾਲ (ਧਨ) ਨੂੰ ਨਾ ਲੈਣ, ਕਿਉਂਕਿ ਇਸ ਵਿੱਚ ਦਰਮਿਆਨਾ ਮਾਲ ਦੇਣਾ ਹੀ ਵਾਜਿਬ (ਜ਼ਰੂਰੀ) ਹੁੰਦਾ ਹੈ। ਫੇਰ ਉਨ੍ਹਾਂ ਨੂੰ ਜ਼ੁਲਮ ਤੋਂ ਬਚਣ ਦਾ ਆਦੇਸ਼ ਦਿੱਤਾ, ਤਾਂ ਜੋ ਮਜ਼ਲੂਮ (ਜ਼ੁਲਮ ਦਾ ਸ਼ਿਕਾਰ ਵਿਅਕਤੀ) ਉਨ੍ਹਾਂ ਲਈ ਬਦ-ਦੁਆ ਨਾ ਕਰੇ, ਕਿਉਂਕਿ ਉਸ ਦੀ ਬਦ-ਦੁਆ ਸਿੱਧੀ ਕਬੂਲ ਹੁੰਦੀ ਹੈ।

فوائد الحديث

'ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ' ਦੀ ਗਵਾਹੀ ਦਾ ਮਤਲਬ ਹੈ ਕਿ ਕੇਵਲ ਅੱਲਾਹ ਦੀ ਹੀ ਇਬਾਦਤ ਕਰਨੀ ਹੈ ਅਤੇ ਉਸ ਤੋਂ ਇਲਾਵਾ ਹਰ ਕਿਸੇ ਦੀ ਇਬਾਦਤ ਨੂੰ ਛੱਡ ਦੇਣਾ ਹੈ।

'ਮੁਹੰਮਦ ﷺ ਦੇ ਰਸੂਲ ਹੋਣ' ਦੀ ਗਵਾਹੀ ਦਾ ਮਤਲਬ ਹੈ ਉਨ੍ਹਾਂ 'ਤੇ ਈਮਾਨ ਲਿਆਉਣਾ, ਜੋ ਵੀ ਸੰਦੇਸ਼ ਉਹ ਲਿਆਏ ਹਨ ਉਸ ਦੀ ਸੱਚਾਈ ਨੂੰ ਮੰਨਣਾ ਅਤੇ ਇਹ ਈਮਾਨ ਰੱਖਣਾ ਕਿ ਮੁਹੰਮਦ ﷺ ਅੱਲਾਹ ਦੇ ਭੇਜੇ ਰਸੂਲਾਂ ਵਿੱਚੋਂ ਆਖਰੀ ਰਸੂਲ ਹਨ ਜੋ ਕਿ ਸਾਰੀ ਮਨੁੱਖਤਾ ਲਈ ਭੇਜੇ ਗਏ ਹਨ।

ਕਿਸੇ ਆਲਿਮ (ਵਿਧਵਾਨ/ਜਾਣਕਾਰ) ਨਾਲ ਕਰਨਾ ਜਾਂ ਕਿਸੇ ਸ਼ੱਕ ਰੱਖਣ ਵਾਲੇ ਵਿਅਕਤੀ ਨਾਲ ਗੱਲਬਾਤ ਕਰਨਾ, ਕਿਸੇ ਜਾਹਿਲ (ਅਣਪੜ੍ਹ) ਨਾਲ ਗੱਲ ਕਰਨ ਦੇ ਸਮਾਨ ਨਹੀਂ ਹੁੰਦਾ। ਇਸੇ ਲਈ ਨਬੀ ਕਰੀਮ ﷺ ਨੇ ਮੁਆਜ਼ (ਰ.) ਨੂੰ ਸੁਚੇਤ ਕਰਦਿਆਂ ਹੋਇਆਂ ਕਿਹਾ ਕਿ: 'ਤੂੰ ਇੱਕ ਅਹਲ-ਏ-ਕਿਤਾਬ ਕੌਮ ਵੱਲ ਜਾ ਰਿਹਾ ਹੈਂ।"

ਹਰ ਮੁਸਲਮਾਨ ਆਪਣੇ ਧਰਮ ਬਾਰੇ ਬਸੀਰਤ (ਸੂਝ-ਬੂਝ) ਰੱਖੇ, ਇਸ ਗੱਲ ਦੀ ਵੱਡੀ ਮਹੱਤਤਾ ਹੈ। ਇਹ ਇਸ ਲਈ ਹੈ ਤਾਂ ਜੋ ਉਹ ਸ਼ੱਕ ਪੈਦਾ ਕਰਨ ਵਾਲਿਆਂ ਦੇ ਸ਼ੱਕ ਤੋਂ ਬਚ ਸਕੇ ਅਤੇ ਇਹ ਸਿਰਫ਼ ਇਲਮ (ਗਿਆਨ) ਹਾਸਲ ਕਰਨ ਨਾਲ ਹੀ ਸੰਭਵ ਹੁੰਦਾ ਹੈ।

ਜਿਸ ਸਮੇਂ ਅੱਲਾਹ ਦੇ ਰਸੂਲ ﷺ ਨੂੰ ਨਬੀ ਬਣਾਇਆ ਗਿਆ, ਉਸ ਸਮੇਂ ਯਹੂਦੀਆਂ ਅਤੇ ਈਸਾਈਆਂ ਦੇ ਧਰਮ ਭ੍ਰਿਸ਼ਟ ਹੋ ਚੁੱਕੇ ਸੀ ਅਤੇ ਕਿਆਮਤ ਦਿਹਾੜੇ ਦੀ ਸਜ਼ਾ ਤੋਂ ਬਚਣ ਲਈ, ਇਸਲਾਮ ਧਰਮ ਨੂੰ ਅਪਨਾਉਣਾ ਤੇ ਨਬੀ ﷺ 'ਤੇ ਈਮਾਨ ਲਿਆਉਣਾ ਉਨ੍ਹਾਂ ਲਈ ਜ਼ਰੂਰੀ ਹੋ ਗਿਆ ਸੀ।

التصنيفات

Islam