ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਲੋਕਾਂ ਨਾਲ ਲੜਾਈ ਕਰਾਂ ਜਦੋਂ ਤੱਕ ਕਿ ਉਹ ਗਵਾਹੀ ਨਾ ਦੇਣ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ…

ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਲੋਕਾਂ ਨਾਲ ਲੜਾਈ ਕਰਾਂ ਜਦੋਂ ਤੱਕ ਕਿ ਉਹ ਗਵਾਹੀ ਨਾ ਦੇਣ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ, ਨਮਾਜ਼ ਕਾਇਮ (ਪੜ੍ਹਿਆ) ਕਰਨ, ਅਤੇ ਜ਼ਕਾਤ ਦੇਣ

ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਰਿਵਾਇਤ ਕਰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਲੋਕਾਂ ਨਾਲ ਲੜਾਈ ਕਰਾਂ ਜਦੋਂ ਤੱਕ ਕਿ ਉਹ ਗਵਾਹੀ ਨਾ ਦੇਣ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ, ਨਮਾਜ਼ ਕਾਇਮ (ਪੜ੍ਹਿਆ) ਕਰਨ, ਅਤੇ ਜ਼ਕਾਤ ਦੇਣ। ਜੇਕਰ ਉਹ ਇਹ ਕਰ ਲੈਂਦੇ ਹਨ, ਤਾਂ ਉਨ੍ਹਾਂ ਨੇ ਆਪਣੀ ਜਾਨ ਤੇ ਮਾਲ (ਧਨ-ਦੌਲਤ) ਮੈਥੋਂ ਬਚਾ ਲਿਆ, ਸਿਵਾਏ ਉਸਦੇ ਜੋ ਇਸਲਾਮ ਦਾ ਹੱਕ ਹੈ, ਅਤੇ ਬਾਕੀ ਰਿਹਾ ਉਨ੍ਹਾਂ ਦਾ ਹਿਸਾਬ ਤਾਂ ਉਹ ਅੱਲਾਹ ਦੇ ਹਵਾਲੇ ਹੈ।"

[صحيح] [متفق عليه]

الشرح

ਨਬੀ ﷺ ਦੱਸਦੇ ਹਨ ਕਿ ਅੱਲਾਹ ਨੇ ਆਪ ﷺ ਨੂੰ ਮੁਸ਼ਰਿਕਾਂ ਨਾਲ ਉਸ ਸਮੇਂ ਤੱਕ ਲੜਨ ਦਾ ਹੁਕਮ ਦਿੱਤਾ ਹੈ ਜਦੋਂ ਤੱਕ ਉਹ ਇਸ ਗੱਲ ਦੀ ਗਵਾਹੀ ਨਾ ਦੇਣ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ ਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ ਅਤੇ ਨਾਲ ਹੀ ਇਸ ਦੇ ਤਕਾਜ਼ਿਆਂ (ਸ਼ਰਤਾਂ) ਨੂੰ ਪੂਰਾ ਕਰਦੇ ਹੋਏ ਦਿਨ ਤੇ ਰਾਤ ਵਿੱਚ ਪੰਜ ਵਕਤ ਦੀ ਨਮਾਜ਼ ਨਾ ਪੜ੍ਹਨ ਅਤੇ ਲੋੜਵੰਦਾਂ ਨੂੰ ਜ਼ਕਾਤ ਨਾ ਦੇਣ। ਜਦੋਂ ਉਹ ਇਹ ਪੂਰਾ ਕਰ ਲੈਣਗੇ, ਤਾਂ ਅੱਲਾਹ ਉਨ੍ਹਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਕਰੇਗਾ; ਅਤੇ ਉਨ੍ਹਾਂ ਦਾ ਕਤਲ ਕਰਨਾ ਹਲਾਲ (ਜਾਇਜ਼) ਨਹੀਂ ਰਹੇਗਾ। ਹਾਂ, ਜੇਕਰ ਉਹ ਕੋਈ ਅਜਿਹਾ ਅਪਰਾਧ (ਜੁਰਮ) ਕਰ ਬੈਠਣ ਜਿਸ ਕਾਰਨ ਉਹ ਇਸਲਾਮੀ ਕਾਨੂੰਨ ਦੇ ਅਧਾਰ 'ਤੇ ਕਤਲ ਦੀ ਸਜ਼ਾ ਦੇ ਹੱਕਦਾਰ ਬਣ ਜਾਣ ਤਾਂ ਗੱਲ ਵੱਖਰੀ ਹੈ। ਫੇਰ ਕਿਆਮਤ ਦੇ ਦਿਨ ਅੱਲਾਹ ਉਨ੍ਹਾਂ ਦਾ ਹਿਸਾਬ-ਕਿਤਾਬ ਲਵੇਗਾ, ਜੋ ਉਨ੍ਹਾਂ ਦੇ ਦਿਲਾਂ ਦੇ ਭੇਤ ਨੂੰ ਵੀ ਜਾਣਦਾ ਹੈ।

فوائد الحديث

ਇਸਲਾਮੀ ਕਾਨੂੰਨ ਬਾਹਰੀ (ਸਾਫ ਦਿਖਾਈ ਦੇਣ ਵਾਲੇ) ਕੰਮਾਂ ‘ਤੇ ਲਾਗੂ ਹੁੰਦੇ ਹਨ ਅਤੇ ਦਿਲਾਂ ਵਿੱਚ ਲੁਕੀਆਂ ਗੱਲਾਂ ਦਾ ਹਿਸਾਬ ਅੱਲਾਹ ਲਵੇਗਾ।

ਤੌਹੀਦ (ਅੱਲਾਹ ਨੂੰ ਹੀ ਇੱਕਲੋਤਾ ਰੱਬ ਤੇ ਈਸ਼ਟ ਮੰਨਣ) ਦੀ ਦਾਵਤ (ਪ੍ਰਚਾਰ) ਦੀ ਮਹੱਤਤਾ। ਦਾਵਤ ਦੀ ਸ਼ੂਰੁਆਤ ਸਭ ਤੋਂ ਪਹਿਲਾਂ ਇਸੇ ਤੋਂ ਕੀਤੀ ਜਾਵੇਗੀ।

ਇਸ ਹਦੀਸ ਦਾ ਮਤਲਬ ਇਹ ਨਹੀਂ ਕਿ ਮੁਸ਼ਰਿਕਾਂ ਨੂੰ ਇਸਲਾਮ ਕਬੂਲ ਕਰਨ 'ਤੇ ਮਜਬੂਰ ਕੀਤਾ ਜਾਵੇ। ਅਸਲ ਵਿੱਚ ਉਨ੍ਹਾਂ ਅੱਗੇ ਦੋ ਵਿਕਲਪ ਰੱਖੇ ਜਾਂਦੇ ਹਨ, ਜਾਂ ਤਾਂ ਉਹ ਇਸਲਾਮ ਕਬੂਲ ਕਰ ਲੈਣ ਜਾਂ ਫੇਰ ਜਿਜ਼ੀਆ (ਕਰ/ਟੈਕਸ) ਦੇਣ। ਜੇਕਰ ਦੋਹਾਂ ਵਿੱਚ ਕਿਸੇ ਨੂੰ ਨਾ ਚੁਣਨ ਤਾਂ ਫੇਰ ਇਸਲਾਮੀ ਕਾਨੂੰਨ ਦੇ ਅਧਾਰ 'ਤੇ ਉਨ੍ਹਾਂ ਨਾਲ ਜੰਗ ਕਰਨ ਦਾ ਰਾਹ ਹੀ ਬਚ ਜਾਂਦਾ ਹੈ।

التصنيفات

Islam