ਜਿਸ ਦੇ ਨਾਲ ਅੱਲਾਹ ਤਆਲਾ ਭਲਾਈ ਕਰਨ ਦਾ ਇਰਾਦਾ ਕਰਦਾ ਹੈ, ਉਸਨੂੰ ਮੁਸੀਬਤਾਂ ਵਿੱਚ ਪਾ ਕੇ ਆਜ਼ਮਾਉਂਦਾ ਹੈ।

ਜਿਸ ਦੇ ਨਾਲ ਅੱਲਾਹ ਤਆਲਾ ਭਲਾਈ ਕਰਨ ਦਾ ਇਰਾਦਾ ਕਰਦਾ ਹੈ, ਉਸਨੂੰ ਮੁਸੀਬਤਾਂ ਵਿੱਚ ਪਾ ਕੇ ਆਜ਼ਮਾਉਂਦਾ ਹੈ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਜਿਸ ਦੇ ਨਾਲ ਅੱਲਾਹ ਤਆਲਾ ਭਲਾਈ ਕਰਨ ਦਾ ਇਰਾਦਾ ਕਰਦਾ ਹੈ, ਉਸਨੂੰ ਮੁਸੀਬਤਾਂ ਵਿੱਚ ਪਾ ਕੇ ਆਜ਼ਮਾਉਂਦਾ ਹੈ।"

[صحيح] [رواه البخاري]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਅੱਲਾਹ ਤਆਲਾ ਜਦੋਂ ਆਪਣੇ ਕਿਸੇ ਮੋਮਿਨ ਬੰਦੇ ਨਾਲ ਭਲਾਈ ਕਰਨ ਦਾ ਇਰਾਦਾ (ਇੱਛਾ) ਕਰਦਾ ਹੈ, ਤਾਂ ਉਸਨੂੰ ਉਸਦੀ ਜਾਨ, ਮਾਲ (ਧਨ), ਅਤੇ ਪਰਿਵਾਰ ਨਾਲ ਸਬੰਧਤ ਕਿਸੇ ਮੁਸੀਬਤ ਵਿੱਚ ਪਾ ਕੇ ਆਜ਼ਮਾਉਂਦਾ ਹੈ; ਕਿਉਂਕਿ ਇਸ ਨਾਲ ਬੰਦੇ ਨੂੰ ਅੱਲਾਹ ਤਆਲਾ ਤੋਂ ਗਿੜਗਿੜਾ ਕੇ ਦੁਆ ਕਰਨ ਦਾ ਮੌਕਾ ਮਿਲਦਾ ਹੈ, ਉਸ ਦੇ ਗੁਨਾਹ ਮਾਫ਼ ਹੁੰਦੇ ਹਨ ਅਤੇ ਉਸ ਦੇ ਦਰਜੇ ਉੱਚੇ ਹੁੰਦੇ ਹਨ।

فوائد الحديث

ਮੋਮਿਨ (ਈਮਾਨ ਵਾਲੇ) ਨੂੰ ਤਰ੍ਹਾਂ-ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਮੁਸੀਬਤ ਜਾਂ ਆਜ਼ਮਾਇਸ਼ ਕਈ ਵਾਰ ਬੰਦੇ ਨਾਲ ਅੱਲਾਹ ਤਆਲਾ ਦੇ ਪਿਆਰ ਦੀ ਨਿਸ਼ਾਨੀ ਹੋ ਸਕਦੀ ਹੈ। ਅੱਲਾਹ ਆਪਣੇ ਬੰਦੇ ਨੂੰ ਇਸ ਲਈ ਆਜ਼ਮਾਉਂਦਾ ਹੈ ਤਾਂ ਜੋ ਉਸ ਦਾ ਦਰਜਾ ਉੱਚਾ ਹੋਵੇ, ਉਸ ਦਾ ਮਰਤਬਾ ਵੱਡਾ ਹੋਵੇ ਅਤੇ ਉਸ ਦੇ ਗੁਨਾਹ ਮਾਫ਼ ਕੀਤੇ ਜਾਣ।

ਮੁਸੀਬਤਾਂ ਦੇ ਸਮੇਂ ਸਬਰ (ਧੀਰਜ) ਰੱਖਣ ਅਤੇ ਨਾ ਘਬਰਾਉਣ ਦੀ ਪ੍ਰੇਰਨਾ।

التصنيفات

Issues of Divine Decree and Fate