ਨਬੀ ਕਰੀਮ ﷺ ਨੇ ਅਨਸਾਰ ਬਾਰੇ ਇਰਸ਼ਾਦ ਫਰਮਾਇਆ

ਨਬੀ ਕਰੀਮ ﷺ ਨੇ ਅਨਸਾਰ ਬਾਰੇ ਇਰਸ਼ਾਦ ਫਰਮਾਇਆ

"ਬਰਾਅ ਰਜ਼ੀ ਅੱਲਾਹੁ ਅੰਹੁ ਤੋਂ ਰਿਵਾਇਤ ਹੈ" ਨਬੀ ਕਰੀਮ ﷺ ਨੇ ਅਨਸਾਰ ਬਾਰੇ ਇਰਸ਼ਾਦ ਫਰਮਾਇਆ: "ਉਹਨਾਂ ਨਾਲ ਸਿਰਫ ਮੁਮਿਨ ਹੀ ਮੁਹੱਬਤ ਕਰੇਗਾ, ਅਤੇ ਉਨ੍ਹਾਂ ਨਾਲ ਕੇਵਲ ਮੁਨਾਫ਼ਿਕ਼ ਹੀ ਦੁਸ਼ਮਨੀ ਰਖੇਗਾ। ਜਿਸ ਨੇ ਉਨ੍ਹਾਂ ਨਾਲ ਮੁਹੱਬ

[صحيح] [متفق عليه]

الشرح

ਨਬੀ ਕਰੀਮ ﷺ ਨੇ ਬਤਾਇਆ ਕਿ ਮਦੀਨੇ ਦੇ ਅਨਸਾਰਾਂ ਨਾਲ ਮੁਹੱਬਤ ਕਰਨਾ ਪੂਰੇ ਇਮਾਨ ਦੀ ਨਿਸ਼ਾਨੀ ਹੈ; ਕਿਉਂਕਿ ਉਨ੍ਹਾਂ ਨੇ ਇਸਲਾਮ ਅਤੇ ਨਬੀ ﷺ ਦੀ ਮਦਦ ਵਿਚ ਪਹਿਲ ਕੀਤੀ, ਮੁਸਲਮਾਨਾਂ ਨੂੰ ਪਨਾਹ ਦਿੱਤੀ, ਅਤੇ ਅੱਲਾਹ ਦੀ ਰਾਹ ਵਿਚ ਆਪਣਾ ਮਾਲ ਤੇ ਜਾਨ ਖਰਚ ਕੀਤੀ। ਉਨ੍ਹਾਂ ਨਾਲ ਬੁਗ਼ਜ਼ ਰਖਣਾ ਨਿਫ਼ਾਕ ਦੀ ਨਿਸ਼ਾਨੀ ਹੈ। ਫਿਰ ਨਬੀ ਕਰੀਮ ﷺ ਨੇ ਵਾਜ਼ਿਹ ਕੀਤਾ ਕਿ ਜਿਸ ਨੇ ਅਨਸਾਰਾਂ ਨਾਲ ਮੁਹੱਬਤ ਕੀਤੀ, ਅੱਲਾਹ ਉਸ ਨਾਲ ਮੁਹੱਬਤ ਕਰੇਗਾ; ਅਤੇ ਜਿਸ ਨੇ ਉਨ੍ਹਾਂ ਨਾਲ ਬੁਗ਼ਜ਼ ਕੀਤਾ, ਅੱਲਾਹ ਉਸ ਨਾਲ ਬੁਗ਼ਜ਼ ਰਖੇਗਾ।

فوائد الحديث

ਇਸ ਹਦੀਸ ਵਿੱਚ ਅਨਸਾਰਾਂ ਲਈ ਬਹੁਤ ਵੱਡੀ ਫਜ਼ੀਲਤ ਹੈ, ਕਿਉਂਕਿ ਉਨ੍ਹਾਂ ਨਾਲ ਮੁਹੱਬਤ ਕਰਨੀ ਇਮਾਨ ਦੀ ਨਿਸ਼ਾਨੀ ਹੈ ਅਤੇ ਨਿਫ਼ਾਕ ਤੋਂ ਬਰੀ ਹੋਣ ਦੀ ਦਲੀਲ ਹੈ।

ਅੱਲਾਹ ਦੇ ਵਲੀਆਂ ਨਾਲ ਮੁਹੱਬਤ ਕਰਨੀ ਅਤੇ ਉਨ੍ਹਾਂ ਦੀ ਮਦਦ ਕਰਨੀ, ਬੰਦੇ ਲਈ ਅੱਲਾਹ ਦੀ ਮੁਹੱਬਤ ਹਾਸਲ ਕਰਨ ਦਾ ਵਸੀਲਾ ਹੈ।

ਇਸਲਾਮ ਵਿੱਚ ਸਭ ਤੋਂ ਪਹਿਲਾਂ ਇਮਾਨ ਲਿਆਂਦੇ ਲੋਕਾਂ ਦੀ ਬਹੁਤ ਵੱਡੀ ਫਜ਼ੀਲਤ ਹੈ।

التصنيفات

Branches of Faith, Merit of the Companions