إعدادات العرض
ਜੋ ਵਿਅਕਤੀ ਇਸ ਹਾਲਤ ਵਿੱਚ ਮਰਿਆ ਕਿ ਉਹ ਅੱਲਾਹ ਦੇ ਨਾਲ ਹੋਰਾਂ ਨੂੰ ਵੀ ਉਸਦਾ ਸਾਥੀ ਬਣਾ ਕੇ ਪੁਕਾਰਦਾ ਰਿਹਾ, ਉਹ ਜਹੰਨਮ ਵਿੱਚ ਦਾਖ਼ਲ…
ਜੋ ਵਿਅਕਤੀ ਇਸ ਹਾਲਤ ਵਿੱਚ ਮਰਿਆ ਕਿ ਉਹ ਅੱਲਾਹ ਦੇ ਨਾਲ ਹੋਰਾਂ ਨੂੰ ਵੀ ਉਸਦਾ ਸਾਥੀ ਬਣਾ ਕੇ ਪੁਕਾਰਦਾ ਰਿਹਾ, ਉਹ ਜਹੰਨਮ ਵਿੱਚ ਦਾਖ਼ਲ ਹੋਵੇਗਾ
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਨੇ ਇੱਕ ਗੱਲ ਕਹੀ ਅਤੇ ਮੈਂ ਇੱਕ ਗੱਲ ਕਹੀ। ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜੋ ਵਿਅਕਤੀ ਇਸ ਹਾਲਤ ਵਿੱਚ ਮਰਿਆ ਕਿ ਉਹ ਅੱਲਾਹ ਦੇ ਨਾਲ ਹੋਰਾਂ ਨੂੰ ਵੀ ਉਸਦਾ ਸਾਥੀ ਬਣਾ ਕੇ ਪੁਕਾਰਦਾ ਰਿਹਾ, ਉਹ ਜਹੰਨਮ ਵਿੱਚ ਦਾਖ਼ਲ ਹੋਵੇਗਾ।" ਜਦੋਂ ਕਿ ਮੈਂ ਕਿਹਾ: ਜੋ ਵਿਅਕਤੀ ਇਸ ਹਾਲਤ ਵਿੱਚ ਮਰਿਆ ਕਿ ਅੱਲਾਹ ਤੋਂ ਇਲਾਵਾ ਕਿਸੇ ਹੋਰ ਨੂੰ ਉਸਦਾ ਸਾਥੀ ਬਣਾ ਕੇ ਨਹੀਂ ਪੁਕਾਰਦਾ ਰਿਹਾ, ਉਹ ਜੰਨਤ ਵਿੱਚ ਦਾਖ਼ਲ ਹੋਵੇਗਾ।
الترجمة
العربية বাংলা Bosanski English Español فارسی Français Indonesia Türkçe اردو 中文 हिन्दी Tagalog Kurdî Português മലയാളം తెలుగు Kiswahili தமிழ் සිංහල မြန်မာ Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá ئۇيغۇرچە Hausa دری Кыргызча or Kinyarwanda नेपाली Română Lietuvių Nederlands Soomaali Српски Українська ಕನ್ನಡ Wolof Moore ქართული Azərbaycan Magyar Македонски Русский አማርኛ Malagasy Oromoo ไทย मराठी O‘zbek ភាសាខ្មែរ Kurmancî тоҷикӣالشرح
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਿਸ ਨੇ ਅਜਿਹਾ ਕੋਈ ਕੰਮ ਅੱਲਾਹ ਤੋਂ ਇਲਾਵਾ ਕਿਸੇ ਹੋਰ ਲਈ ਕੀਤਾ, ਜੋ ਸਿਰਫ ਅੱਲਾਹ ਦੀ ਰਜ਼ਾ ਲਈ ਕੀਤਾ ਜਾਣਾ ਜ਼ਰੂਰੀ ਹੈ, ਜਿਵੇਂ ਅੱਲਾਹ ਤੋਂ ਇਲਾਵਾ ਕਿਸੇ ਹੋਰ ਨੂੰ ਪੁਕਾਰਿਆ ਜਾਂ ਮੁਸੀਬਤ ਦੇ ਸਮੇਂ ਫ਼ਰਿਆਦ (ਪ੍ਰਾਰਥਨਾ) ਕੀਤੀ ਅਤੇ ਉਹ ਇਸੇ ਹਾਲਤ ਵਿੱਚ ਮਰ ਗਿਆ, ਤਾਂ ਉਹ ਜਹੰਨਮ (ਨਰਕ) ਵਾਲਿਆਂ ਵਿੱਚ ਸ਼ਾਮਲ ਹੋਵੇਗਾ। ਜਦੋਂ ਕਿ ਅਬਦੁੱਲਾਹ ਬਿਨ ਮਸਉਦ ਰਜ਼ੀਅੱਲਾਹੁ ਅਨਹੁ ਨੇ ਇਸ ਗੱਲ ਨੂੰ ਅੱਗੇ ਵਧਾ ਕੇ ਕਿਹਾ ਕਿ ਜਿਸ ਵਿਅਕਤੀ ਦੀ ਮੌਤ ਇਸ ਹਾਲਤ ਵਿੱਚ ਹੋਈ ਕਿ ਉਸ ਨੇ ਕਿਸੇ ਨੂੰ ਅੱਲਾਹ ਦਾ ਸ਼ਰੀਕ (ਸਾਥੀ) ਨਹੀਂ ਬਣਾਇਆ, ਤਾਂ ਉਹ ਜੰਨਤ ਵਿੱਚ ਦਾਖਲ ਹੋਵੇਗਾ।فوائد الحديث
ਦੁਆ ਇਬਾਦਤ ਹੈ। ਅੱਲਾਹ ਤੋਂ ਇਲਾਵਾ ਕਿਸੇ ਹੋਰ ਤੋਂ ਦੁਆ ਕਰਨਾ ਜਾਇਜ਼ ਨਹੀਂ ਹੈ।
ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣ) ਦੀ ਮਹੱਤਤਾ ਅਤੇ ਇਸ ਗੱਲ ਦਾ ਬਿਆਨ ਕਿ ਜੋ ਵਿਅਕਤੀ ਤੌਹੀਦ 'ਤੇ ਕਾਇਮ ਰਹਿੰਦੇ ਹੋਏ ਮਰਿਆ, ਉਹ ਜੰਨਤ ਵਿੱਚ ਦਾਖ਼ਲ ਹੋਵੇਗਾ। ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਆਪਣੇ ਕੁੱਝ ਗੁਨਾਹਾਂ ਦੇ ਕਾਰਨ ਉਸਨੂੰ ਅਜ਼ਾਬ (ਸਜ਼ਾ) ਵੀ ਦਿੱਤਾ ਜਾਵੇ।
ਸ਼ਿਰਕ ਦਾ ਖਤਰਾ ਅਤੇ ਇਸ ਗੱਲ ਦਾ ਬਿਆਨ ਕਿ ਜੋ ਸ਼ਿਰਕ ਕਰਦਾ ਹੋਇਆ ਮਰੇਗਾ, ਉਹ ਜਹੰਨਮ ਵਿੱਚ ਜਾਵੇਗਾ।
التصنيفات
Oneness of Allah's Worship